AMRITSAR,(AZAD SOCH NEWS):- ਜਲ੍ਹਿਆਂਵਾਲਾ ਬਾਗ (Jallianwala Bagh) ਵਿੱਚ ਬੁੱਧਵਾਰ ਨੂੰ ਆਏ ਭੂਚਾਲ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਢਹਿ ਗਈ,ਮਲਬੇ ਹੇਠ 3 ਲੋਕ ਦੱਬੇ ਗਏ, 4 ਉਸੇ ਇਮਾਰਤ ਦੇ ਉਪਰਲੇ ਹਿੱਸੇ ‘ਚ ਫਸ ਗਏ ਸਨ,ਐੱਨ.ਡੀ.ਆਰ.ਐੱਫ ਦੀ 40 ਮੈਂਬਰੀ ਟੀਮ ਨੇ ਪਹੁੰਚ ਕੇ 35 ਮਿੰਟਾਂ ‘ਚ ਸਾਰੇ 7 ਲੋਕਾਂ ਨੂੰ ਬਚਾਇਆ,ਇਸ ਦੇ ਨਾਲ ਹੀ ਇਮਾਰਤ ‘ਚ ਫਸੇ 3 ਲੋਕਾਂ ਨੂੰ ਵੀ 15 ਮਿੰਟਾਂ ‘ਚ ਹੇਠਾਂ ਉਤਾਰ ਲਿਆ ਗਿਆ,ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਮੌਕ ਡਰਿੱਲ ਸੀ, ਜੋ ਕਿ ਅਜ਼ਾਦੀ ਅੰਮ੍ਰਿਤ ਮਹੋਤਸਵ ਤਹਿਤ ਕਰਵਾਈ ਗਈ ਸੀ।
ਜਲ੍ਹਿਆਂਵਾਲਾ ਬਾਗ (Jallianwala Bagh) ਵਿਖੇ ਬੁੱਧਵਾਰ ਨੂੰ ਦੁਪਹਿਰ 12.15 ਵਜੇ ਮੌਕ ਡਰਿੱਲ ਸ਼ੁਰੂ ਹੋਈ,ਭੂਚਾਲ ਤੋਂ ਬਾਅਦ ਡਿੱਗੀ ਇਮਾਰਤ ਤੋਂ ਲੋਕਾਂ ਦੇ ਚੀਕਣ ਦੀ ਆਵਾਜ਼ ਆਈ,ਜਲ੍ਹਿਆਂਵਾਲਾ ਬਾਗ (Jallianwala Bagh) ਦਾ ਸਾਇਰਨ ਵੱਜਦਿਆਂ ਸੁਰੱਖਿਆ ਕਰਮਚਾਰੀ ਇਮਾਰਤ ਵੱਲ ਭੱਜੇ,ਬਾਗ ਪੁਲਸ ਪੋਸਟ ‘ਚ ਤਾਇਨਾਤ ਏ.ਐੱਸ.ਆਈ ਹਰਪਾਲ ਸਿੰਘ ਦੀ ਸੂਚਨਾ ‘ਤੇ ਪੁਲਸ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ 2 ਐਂਬੂਲੈਂਸਾਂ ਸਮੇਤ ਮੈਡੀਕਲ ਟੀਮ ਪਹੁੰਚੇ ਅਤੇ ਫਿਰ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ,ਇਮਾਰਤ ਦੇ ਮਲਬੇ ਵਿੱਚ ਫਸੇ 3 ਲੋਕਾਂ ਨੂੰ ਬਚਾਉਣ ਲਈ ਕੰਧ ਵਿੱਚ ਇੱਕ ਹਾਲ ਬਣਾਇਆ ਗਿਆ। ਉਨ੍ਹਾਂ ਨੂੰ 20 ਮਿੰਟਾਂ ਵਿੱਚ ਬਾਹਰ ਕੱਢ ਲਿਆ ਗਿਆ,ਇਸ ਦੇ ਨਾਲ ਹੀ ਉਪਰਲੀ ਮੰਜ਼ਿਲ ਤੋਂ 4 ਲੋਕਾਂ ਨੂੰ ਮਾਉਂਟ ਰੋਪ ਰੈਸਕਿਊ ਰਾਹੀਂ ਬਚਾਇਆ ਗਿਆ ਹੈ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow