CHANDIGARH,(AZAD SOCH NEWS):- ਵਿਧਾਨ ਸਭਾ ਚੋਣਾਂ (Assembly Elections) 2022 ਨੂੰ ਲੈ ਕੇ ਪੰਜਾਬ ਵਿੱਚ ਚੋਣ ਅਖਾੜਾ ਭਖਿਆ ਹੋਇਆ ਹੈ,ਇਸ ਵਿਚਕਾਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ,ਇਸ ਦੌਰਾਨ ਉਨ੍ਹਾਂ ਨੇ ਮਨਰੇਗਾ ਦੀ ਤਰਜ਼ ‘ਤੇ ਰੁਜ਼ਗਾਰ ਦੇਣ ਦੀ ਗਰੰਟੀ ਦਿੱਤੀ,ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਵਿੱਚ ਮਜ਼ਦੂਰਾਂ ਦੇ ਭਲੇ ਨੂੰ ਪਹਿਲ ਦੇਵਾਂਗੇ,ਹਰ ਮਜ਼ਦੂਰ ਨੂੰ BPL ਕਾਰਡ ਦੇਵਾਂਗੇ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਬਾਬੇ ਨਾਨਕ ਦਾ ਪੰਜਾਬ ਮਾਡਲ ਚਲਾਵਾਂਗੇ,ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਵਿੱਚ ਗਰੀਬ ਮਜ਼ਦੂਰਾਂ ਦੀ ਭਲਾਈ ਨੂੰ ਤਰਜੀਹ ਰਹੇਗੀ,ਲੇਬਰ ਨੂੰ ਸ਼ਹਿਰੀ ਇਲਾਕਿਆਂ ‘ਚ ਰੁਜ਼ਗਾਰ ਗਾਰੰਟੀ ਦੇਵਾਂਗੇ,ਅਨਸਕਿਲਡ ਲੇਬਰ ਲਈ ਮਾਡਲ ਲੈ ਕੇ ਆਵਾਂਗੇ।
ਨਵਜੋਤ ਸਿੱਧੂ (Navjot Singh Sidhu) ਨੇ ਫਿਰ ਤੋਂ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕੇ ਕਿ ਕੰਸਟ੍ਰਕਸ਼ਨ ਸੈੱਸ ਇਕੱਠਾ ਕੀਤਾ ਜਾਂਦਾ ਹੈ,ਇਹ ਸੈੱਸ ਕੰਸਟ੍ਰਕਸ਼ਨ ਵਰਕਰਾਂ ਲਈ ਹੁੰਦਾ ਹੈ ਪਰ ਇਹ ਕਿਸ ਨੂੰ ਦਿੱਤਾ ਗਿਆ? ਜਦੋਂ ਕਿਸੇ ਦੀ ਰਜਿਸਟ੍ਰੇਸ਼ਨ ਹੀ ਨਹੀਂ ਤਾਂ ਇਸ ਦਾ ਫਾਇਦਾ ਕਿਸ ਨੂੰ ਮਿਲੇਗਾ,ਮੌਜੂਦਾ ਸਰਕਾਰ ਦੇ ਮਜ਼ਦੂਰਾਂ ਨੂੰ 3100 ਰੁਪਏ ਦੇਣ ਦੇ ਦਾਅਵੇ ‘ਤੇ ਕਿਹਾ ਕਿ ਪੰਜਾਬ ਵਿਚ ਸਿਰਫ 1 ਫੀਸਦੀ ਮਜ਼ਦੂਰ ਹੀ ਰਜਿਸਟਰਡ ਹਨ ਤਾਂ ਫਿਰ ਕਿਸੇ ਨੂੰ ਫਾਇਦਾ ਕਿਵੇਂ ਮਿਲੇਗਾ?
ਕੈਪਟਨ ‘ਤੇ ਹਮਲਾ ਬੋਲਦਿਆਂ ਸਿੱਧੂ ਨੇ ਕਿਹਾ ਕਿ ਉਹ ਪਿਛਲੇ ਸਾਢੇ ਚਾਰ ਸਾਲ ਸੱਤਾ ਵਿਚ ਰਹੇ,ਉਹ ਜਾਨ ਬਚਾਉਣ ਲਈ ਕਠਪੁਤਲੀ ਦੀ ਤਰ੍ਹਾਂ ਕੰਮ ਕਰਦੇ ਰਹੇ,ਮਜ਼ਦੂਰਾਂ ਤੇ ਪੱਲੇਦਾਰਾਂ ਲਈ ਕੋਈ ਕੰਮ ਨਹੀਂ ਕੀਤਾ,ਸਿੱਧੂ ਇਸ ਤੋਂ ਪਹਿਲਾਂ ਵੀ ਕਹਿੰਦੇ ਰਹੇ ਹਨ ਕਿ ਕੈਪਟਨ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰਦੇ ਰਹੇ।
ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੇ ਕਦੇ ਵੀ ਮਜ਼ਦੂਰ ਬਾਰੇ ਕੋਈ ਗੱਲ ਨਹੀਂ ਕੀਤੀ ਹੈ,ਨਵਜੋਤ ਸਿੱਧੂ (Navjot Singh Sidhu) ਨੇ ਕਿਹਾ ਕਿ ਉਨ੍ਹਾਂ ਨੇ ਜਿੱਥੇ ਬੀਤੇ ਦਿਨ ਪੱਲੇਦਾਰ ਮਜ਼ਦੂਰਾਂ ਨਾਲ ਗੱਲਬਾਤ ਕੀਤੀ, ਉੱਥੇ ਹੀ ਅੱਜ ਮਜ਼ਦੂਰਾਂ ਨਾਲ ਗੱਲਬਾਤ ਕਰਨ ਲਈ ਉਹ ਮਦਨਪੁਰ ਚੌਂਕ ਵੀ ਪੁੱਜੇ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਜ਼ਿਆਦਾਤਰ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੈ,ਉਨ੍ਹਾਂ ਨੇ ਕਿਹਾ ਕਿ ਲੇਬਰ ਨੂੰ ਸ਼ਹਿਰੀ ਇਲਾਕਿਆਂ ‘ਚ ਰੁਜ਼ਗਾਰ ਗਾਰੰਟੀ ਦੇਵਾਂਗੇ,ਮਨਰੇਗਾ ਦੀ ਤਰਜ ‘ਤੇ ਰੁਜ਼ਗਾਰ ਗਾਰੰਟੀ ਦਿੱਤੀ ਜਾਵੇਗੀ,ਅਨਸਕਿਲਡ ਲੇਬਰ (Unskilled Labor) ਲਈ ਮਾਡਲ ਲੈ ਕੇ ਆਵਾਂਗੇ,ਹਰ ਮਜ਼ਦੂਰ ਨੂੰ BPL ਕਾਰਡ ਦੇਵਾਂਗੇ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow