ਅਧਿਆਪਕਾਂ ਦੇ ਭਖਦੇ ਮਸਲਿਆਂ ’ਤੇ ਮੋਰਚੇ ਦੀ Education Minister Pargat Singh ਨਾਲ ਅਧਿਆਪਕਾਂ ਦੇ ਭਖਦੇ ਮਸਲਿਆਂ ’ਤੇ ਮੋਰਚੇ ਦੀ Education Minister Pargat Singh ਨਾਲ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Morcha discusses burning issues of teachers with Education Minister Pargat Singh, invites another meeting on 20th

ਅਧਿਆਪਕਾਂ ਦੇ ਭਖਦੇ ਮਸਲਿਆਂ ’ਤੇ ਮੋਰਚੇ ਦੀ Education Minister Pargat Singh ਨਾਲ ਚਰਚਾ,20 ਨੂੰ ਦੁਬਾਰਾ ਮੀਟਿੰਗ ਦਾ ਦਿੱਤਾ ਸੱਦਾ

8

AZAD SOCH:-

Chandigarh,(AZAD SOCH NEWS):- ਸਾਂਝੇ ਅਧਿਆਪਕ ਮੋਰਚੇ (Joint Teachers’ Front) ਦੇ ਆਗੂਆਂ ਨੇ ਅਧਿਆਪਕਾਂ ਦੇ ਮਸਲਿਆਂ ਦੀ ਪੂਰਤੀ ਲਈ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਨਾਲ ਮੀਟਿੰਗ ਕੀਤੀ,ਮੀਟਿੰਗ ਵਿਚ ਸਿੱਖਿਆ ਸਕੱਤਰ ਅਜੋਏ ਸ਼ਰਮਾ ਤੋਂ ਇਲਾਵਾ ਮੋਰਚੇ ਦੇ ਸੂਬਾਈ ਕਨਵੀਨਰਜ਼ ਬਲਕਾਰ ਸਿੰਘ ਵਲਟੋਹਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਬਾਜ਼ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਹਰਜੀਤ ਸਿੰਘ ਬਸੋਤਾ ਅਤੇ ਜਸਵਿੰਦਰ ਸਿੰਘ ਔਲਖ, ਸੂਬਾਈ ਕੋ ਕਨਵੀਨਰਜ਼ ਸੁਖਜਿੰਦਰ ਸਿੰਘ ਹਰੀਕਾ, ਸੁਖਰਾਜ ਸਿੰਘ ਕਾਹਲੋਂ, ਵਿਨੀਤ ਕੁਮਾਰ ਤੇ ਭਰਾਤਰੀ ਆਗੂ ਡਾ. ਕਸ਼ਮੀਰ ਸਿੰਘ ਕੁੰਡਾ ਸ਼ਾਮਲ ਹੋਏ,ਸਿੱਖਿਆ ਮੰਤਰੀ ਨੇ ਦੱਸਿਆ ਕਿ ਸਾਲ 2018 ਤੋਂ ਬਾਅਦ ਪ੍ਰਮੋਟ ਹੋਏ ਲੈਕਚਰਾਰਾਂ ’ਤੇ ਲਗਾਈ ਵਿਭਾਗੀ ਟੈਸਟ ਦੀ ਸ਼ਰਤ ਪੂਰਨ ਤੌਰ ’ਤੇ ਰੱਦ ਕੀਤੀ ਜਾਵੇਗੀ।

ਸੇਵਾ ਨਿਯਮਾਂ ਵਿਚਲੀਆਂ ਸਿੱਖਿਆ ਵਿਰੋਧੀ ਤਬਦੀਲੀਆਂ ਨੂੰ ਰੀਵਿਊ ਕਰਨ ’ਤੇ ਸਿਧਾਂਤਕ ਸਹਿਮਤੀ ਦਿੱਤੀ,ਪੰਜਵੀਂ ਅਤੇ ਅੱਠਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਰੋਕੇ ਰੋਲ ਨੰਬਰ ਬਿਨਾਂ ਜੁਰਮਾਨੇ ਤੋਂ ਜਾਰੀ ਕਰਨ ਦੇ ਨਿਰਦੇਸ਼ ਵੀ ਸਿੱਖਿਆ ਬੋਰਡ ਨੂੰ ਦਿੱਤੇ,ਨਿੱਜੀਕਰਨ ਤੇ ਕੇਂਦਰੀਕਰਨ ਪੱਖੀ ਕੌਮੀ ਸਿੱਖਿਆ ਨੀਤੀ-2020 ਨੂੰ ਪੰਜਾਬ ਵਿਚ ਇੰਨ ਬਿੰਨ ਲਾਗੂ ਕਰਨ ਦੀ ਬਜਾਏ ਸਥਾਨਕ ਹਾਲਾਤ ਅਨੁਸਾਰ ਸਿੱਖਿਆ ਨੀਤੀ ਤਿਆਰ ਕਰਨ ਦਾ ਭਰੋਸਾ ਦਿੱਤਾ,ਆਗੂਆਂ ਨੇ ਮੁਲਾਜ਼ਮਾਂ ਦਾ ਪੇਂਡੂ ਖੇਤਰ ਭੱਤਾ ਰੋਕਣ ਦਾ ਫ਼ੈਸਲਾ ਵਾਪਸ ਲੈਣ ਅਤੇ ਸਰਹੱਦੀ ਇਲਾਕਾ ਭੱਤਾ, ਹੈਂਡੀਕੈਪਡ ਭੱਤਾ, ਪ੍ਰਯੋਗੀ ਭੱਤਾ, ਟੀਚਿੰਗ ਭੱਤੇ ਸਮੇਤ 37 ਕਿਸਮ ਦੇ ਰੋਕੇ ਸਾਰੇ ਭੱਤਿਆਂ ਨੂੰ ਲਾਗੂ ਕਰਨ ਦੀ ਮੰਗ ਕੀਤੀ।

ਇਸੇ ਤਰ੍ਹਾਂ ਸਿੱਧੀ ਭਰਤੀ ਮੁਲਾਜ਼ਮਾਂ ਨੂੰ ਵੀ ਪੁਰਾਣਿਆਂ ਦੀ ਤਰਜ਼ ’ਤੇ ਪਰਖ ਸਮੇਂ ਦੌਰਾਨ ਨਵੇਂ ਸਕੇਲਾਂ ਅਨੁਸਾਰ ਤਨਖ਼ਾਹ ਫਿਕਸ਼ੇਸ਼ਨ ਦੇ ਸਾਰੇ ਲਾਭ ਅਤੇ ਬਕਾਏ ਦੇਣ, ਪਰਖ ਸਮਾਂ ਐਕਟ-2015 ਰੱਦ ਕਰਨ, ਏਸੀਪੀ ਤਹਿਤ ਅਗਲਾ ਉਚੇਰਾ ਗਰੇਡ ਦੇਣ ਦਾ ਫ਼ੈਸਲਾ ਸਮੂਹ ਮੁਲਾਜ਼ਮਾਂ ਲਈ ਲਾਗੂ ਕਰਨ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖ਼ਾਹ ਸਕੇਲਾਂ ਨਾਲ Çਲੰਕ ਕਰਨ, ਸਾਰੀਆਂ ਪੈਡਿੰਗ ਭਰਤੀਆਂ ਪੂਰੀਆਂ ਕਰਨ ਅਤੇ ਨਵੇਂ ਇਸ਼ਤਿਹਾਰ ਫੌਰੀ ਜਾਰੀ ਕਰਨ ਦੀ ਮੰਗ ਵੀ ਕੀਤੀ।

ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਸਾਰੇ ਕੱਚੇ ਅਧਿਆਪਕਾਂ ਤੇ ਨਾਨ ਟੀਚਿੰਗ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ਅਤੇ ‘ਬਰਾਬਰ ਕੰਮ ਬਰਾਬਰ ਤਨਖ਼ਾਹ’ ਦੇ ਨਿਯਮ ਤਹਿਤ ਤਨਖ਼ਾਹਾਂ ਤੈਅ ਕੀਤੀਆਂ ਜਾਣ,ਆਗੂਆਂ ਨੇ ਮੰਗ ਕੀਤੀ ਕਿ ਬਦਲੀਆਂ ਲਾਗੂ ਕਰਨ ਲਈ 50 ਫ਼ੀਸਦੀ ਸਟਾਫ/ਸਿੰਗਲ ਟੀਚਰ/ਬਦਲ ਹੋਣ/ਪਰਖ ਸਮਾਂ ਦੀ ਸ਼ਰਤ ਹਟਾ ਕੇ, ਹੋਈਆਂ ਸਾਰੀਆਂ ਬਦਲੀਆਂ ਨੂੰ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ ਅਤੇ ਅਧਿਆਪਕਾਂ ਦੀ ਘਾਟ ਨੂੰ ਸਥਾਨਕ ਸਿੱਖਿਆ ਬਲਾਕ ’ਚੋਂ ਪੂਰਾ ਕੀਤਾ ਜਾਵੇ।

ਸਿੱਖਿਆ ਸਕੱਤਰ ਨੇ ਮੋਰਚੇ ਦੇ ਵਫ਼ਦ ਨੂੰ ਲੈਕਚਰਾਰ ਕਾਡਰ ਦੇ ਸਾਰੇ ਵਿਸ਼ਿਆਂ ਲਈ ਪੈਂਡਿੰਗ ਪਦਉਨਤੀਆਂ ਜਲਦ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ।ਨਾਨ ਟੀਚਿਗ ਤੋਂ ਵੱਖ-ਵੱਖ ਕਾਡਰਾਂ ਲਈ ਤਰੱਕੀਆਂ ਵਿਚ ਟੀਈਟੀ ਪਾਸ ਹੋਣ ਦੀ ਸ਼ਰਤ ਹਟਾਉਣ ਅਤੇ ਪੈਡਿੰਗ ਵਿਸ਼ਿਆਂ ਲਈ ਤਰੱਕੀਆਂ ਕਰਨ ਦੀ ਮੰਗ ਕੀਤੀ ਗਈ। ਪਿ੍ਰੰਸੀਪਲ, ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਡਾਇਰੈਕਟਰਾਂ ਲਈ ਪੈਡਿੰਗ ਪਦਉੱਨਤੀਆਂ ਕਰਨ ਦੀ ਮੰਗ ਕੀਤੀ ਗਈ,ਬੀਪੀਈਓ ਦਫ਼ਤਰਾਂ ’ਚ ਸ਼ਿਫਟ ਕੀਤੇ 228 ਪੀਟੀਆਈਜ਼ ਨੂੰ ਵਾਪਸ ਮਿਡਲ ਸਕੂਲਾਂ ’ਚ ਭੇਜਣ ਸਬੰਧੀ ਪ੍ਰਾਇਮਰੀ ਵਿਚ 2000 ਪੀਟੀਆਈ ਦੀ ਨਵੀਂ ਭਰਤੀ ਹੋਣ ਉਪਰੰਤ ਹੱਲ ਕਰਨ ਦੀ ਗੱਲ ਆਖੀ ਗਈ,ਆਗੂਆਂ ਨੇ ਸਰੀਰਕ ਸਿੱਖਿਆ ਨੂੰ ਹਰ ਪੱਧਰ ’ਤੇ ਲਾਜ਼ਮੀ ਵਿਸ਼ਾ ਰੱਖਣ ਦੀ ਮੰਗ ਕੀਤੀ,ਸਿੱਖਿਆ ਸਕੱਤਰ ਵੱਲੋਂ ਪੈਡਿੰਗ ਮਾਮਲਿਆਂ ’ਤੇ ਅਗਲੇ ਦੌਰ ਵਿਚ ਮੁੜ 20 ਦਸੰਬਰ ਨੂੰ ਸਾਂਝੇ ਅਧਿਆਪਕ ਮੋਰਚੇ ਨਾਲ ਦੁਬਾਰਾ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *