Chandigarh,(AZAD SOCH NEWS):- ਸਿੱਖਾਂ ਦੇ ਸਰਬਉੱਚ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ (Sri Harmandir Sahib) ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib Ji) ਦੀ ਬੇਅਦਬੀ ਬਾਰੇ ਵੱਡਾ ਖੁਲਾਸਾ ਹੋਇਆ ਹੈ,ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Home Minister Sukhjinder Singh Randhawa) ਨੇ ਦਾਅਵਾ ਕੀਤਾ ਹੈ ਕਿ ਬੇਅਦਬੀ ਕਰਨ ਵਾਲੇ ਸ਼ਖ਼ਸ 11.40 ਵਜੇ ਸਵੇਰੇ ਦਰਬਾਰ ਸਾਹਿਬ (Darbar Sahib) ਪੁੱਜ ਗਿਆ ਸੀ,ਉਹ ਸਾਰਾ ਦਿਨ ਪਰਕਰਮਾ ਅੰਦਰ ਰਿਹਾ ਤੇ ਸ਼ਾਮ ਨੂੰ ਇਸ ਘਟਨਾ ਨੂੰ ਅੰਜ਼ਾਮ ਦਿੱਤਾ।
ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਅੰਮ੍ਰਿਤਸਰ ਪੁੱਜੇ,ਉਨ੍ਹਾਂ ਪੁਲਿਸ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਸਾਰੇ ਮਾਮਲੇ ਦੀ ਜਾਣਕਾਰੀ ਲਈ,ਇਸ ਦੌਰਾਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਕਲ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮ ਗੈਰ ਪੰਜਾਬੀ ਹੈ,ਅੱਜ ਪੋਸਟਮਾਰਟਮ ਕਰਵਾਇਆ ਤੇ ਵਿਸਰਾ ਜਾਂਚ ਲਈ ਭੇਜਿਆ ਜਾ ਰਿਹਾ ਹੈ,ਸੀਸੀਟੀਵੀ ਫੁਟੇਜ (CCTV Footage) ਦੀ ਜਾਂਚ ਕੀਤੀ ਜਾ ਰਹੀ ਹੈ,ਐਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ,ਸ਼ੁਰੂਆਤੀ ਜਾਣਕਾਰੀ ਮੁਤਾਬਕ ਮੁਲਜ਼ਮ 6 ਤੋਂ 7 ਘੰਟੇ ਦਰਬਾਰ ਸਾਹਿਬ ਕੰਪਲੈਕਸ ‘ਚ ਰਿਹਾ,ਹਾਲੇ ਤਕ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਮੁਲਜ਼ਮ ਇਕੱਲਾ ਹੀ ਸੀ।
ਰੰਧਾਵਾ ਨੇ ਕਿਹਾ ਕਿ ਕੱਲ੍ਹ ਡ੍ਰੋਨ ਵੀ ਫੜਿਆ ਗਿਆ ਸੀ,ਰੰਧਾਵਾ ਨੇ ਦੱਸਿਆ ਕਿ ਦੋਸ਼ੀ 11.40 ਵਜੇ ਸਵੇਰੇ ਦਰਬਾਰ ਸਾਹਿਬ ਪੁੱਜ ਗਿਆ ਸੀ,ਉਨ੍ਹਾਂ ਕਿਹਾ ਕਿ ਭਾਵੇਂ ਕਿ ਉਸ ਦੀ ਮੌਤ ਹੋ ਗਈ ਹੈ ਪਰ ਪੁਲਿਸ ਅੱਜ ਉਸ ਦੀ ਸ਼ਨਾਖਤ ਕਰਵਾਏਗੀ ਤੇ ਪੋਸਟਮਾਰਟਮ ਕਰਵਾਇਆ ਜਾਵੇਗਾ,ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਕੋਈ ਸ਼ਨਾਖਤੀ ਕਾਰਡ ਨਹੀਂ ਮਿਲਿਆ ਪਰ ਸੀਸੀਟੀਵੀ ਫੁਟੇਜ ਖੰਗਾਲੀ (Search CCTV Footage) ਜਾ ਰਹੀ ਹੈ,ਰਸਤਿਆਂ ‘ਚੋਂ ਸੀਸੀਟੀਵੀ ਦੇਖੇ ਜਾ ਰਹੇ ਹਨ ਕਿ ਉਹ ਕਿੱਥੋਂ ਆਇਆ ਸੀ,ਫਿਲਹਾਲ ਜਾਣਕਾਰੀ ਮੁਤਾਬਕ ਇਹ ਇਕੱਲਾ ਹੀ ਸੀ।
ਉਨ੍ਹਾਂ ਕਿਹਾ ਕਿ ਮੁਲਜ਼ਮ ਜਿਵੇਂ ਆਇਆ ਉਸ ਤੋਂ ਸਾਫ ਹੁੰਦਾ ਹੈ ਕਿ ਉਹ ਕਿਸੇ ਮਨਸ਼ਾ ਨਾਲ ਆਇਆ ਸੀ,ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Home Minister Sukhjinder Singh Randhawa) ਨੇ ਕਿਹਾ ਜੇ ਦੋਸ਼ੀ ਜਿੰਦਾ ਹੁੰਦਾ ਤਾਂ ਛੇਤੀ ਪਤਾ ਲੱਗ ਜਾਣਾ ਸੀ ਪਰ ਹੁਣ ਮੌਤ ਹੋ ਚੁੱਕੀ ਹੈ ਤਾਂ ਪੁਲਿਸ ਦੀ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ,ਦੋ ਦਿਨਾਂ ‘ਚ ਮੁਲਜ਼ਮ ਦੀ ਪਛਾਣ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤਕ ਸ਼੍ਰੋਮਣੀ ਕਮੇਟੀ ਨਹੀਂ ਕਹੇਗੀ ਸਿਵਲ ‘ਚ ਪੁਲਿਸ ਤਾਇਨਾਤ ਨਹੀਂ ਹੋ ਸਕਦੀ,ਉਨ੍ਹਾਂ ਕਿਹਾਕਿ ਹਰ ਪਿੰਡ ਦੇ ਗੁਰਦੁਆਰਿਆਂ ਦੇ ਸੀਸੀਟੀਵੀ ਸਹੀ ਢੰਗ ਨਾਲ ਚੱਲਣੇ ਚਾਹੀਦੇ ਹਨ,ਪੰਜਾਬ ਦਾ ਪਿਛੋਕੜ ‘ਚ ਕਾਫੀ ਨੁਕਸਾਨ ਹੋਇਆ ਹੈ,ਪੰਜਾਬੀਆਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ,ਪੰਜਾਬ ‘ਚ ਅਜਿਹੀ ਗੱਲ ਹੋਣੀ ਮੰਦਭਾਗੀ ਹੈ,ਰੰਧਾਵਾ ਨੇ ਕਿਹਾ ਕਿ ਰਾਤ ਮੈਂ ਸ਼੍ਰੀ ਅਕਾਲ ਤਖਤ ਸਾਹਿਬ (Shri Akal Takhat Sahib) ਦੇ ਜਥੇਦਾਰ ਨਾਲ ਗੱਲ ਕੀਤੀ ਸੀ,ਐਸਜੀਪੀਸੀ (SGPC) ਦੇ ਨੁਮਾਇੰਦੇ ਵੀ ਅੱਜ ਇੱਥੇ ਪੁੱਜੇ ਸਨ,ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 295 ਏ ਧਾਰਾ ਬਾਰੇ ਵਿਧਾਨ ਸਭਾ ਨੇ ਮਤਾ ਪਾਸ ਕਰਕੇ ਭੇਜਿਆ ਸੀ ਪਰ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ,ਬੇਅਦਬੀ ਦੇ ਮਾਮਲੇ ਵਿੱਚ ਘੱਟੋ-ਘੱਟ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ,ਅੱਜ 295 ਕਮਜ਼ੋਰ ਧਾਰਾ ਹੈ, ਤਿੰਨ ਦਿਨ ‘ਚ ਜਮਾਨਤ ਹੋ ਜਾਂਦੀ ਹੈ,ਕੱਲ੍ਹ ਮੈਂ ਦੁਬਾਰਾ ਕੇਂਦਰ ਸਰਕਾਰ ਨੂੰ ਲਿਖਣ ਜਾ ਰਿਹਾ ਹਾਂ ਕਿ 295 ਨੂੰ ਸਖਤ ਕੀਤਾ ਜਾਵੇ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow