AMRITSAR SAHIB,(AZAD SOCH NEWS):- ਸ੍ਰੀ ਦਰਬਾਰ ਸਾਹਿਬ (Sri Darbar Sahib) ਵਿੱਚ ਸ਼ਨੀਵਾਰ ਸ਼ਾਮ ਨੂੰ ਵਾਪਰੀ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ,ਐੱਫ.ਆਈ.ਆਰ. (FIR)ਵਿੱਚ ਘਟਨਾ ਵੇਲੇ ਉਥੇ ਮੌਜੂਦ ਸੇਵਾਦਾਰ ਸਾਧਾ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਅਕਾਲੀ ਕਾਲੋਨੀ, ਅੰਮ੍ਰਿਤਸਰ ਨੇ ਬਿਆਨ ਦਿੱਤਾ ਕਿ ਉਸ ਦੀ ਬੀਤੇ ਦਿਨ ਸ਼ਾਮ 4 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਡਿਊਟੀ ਲੱਗੀ ਹੋਈ ਸੀ,3ਦੱਸਣਯੋਗ ਹੈ ਕਿ ਇਹ ਮਾਮਲਾ ਸਾਧਾ ਸਿੰਘ (47) ਪੁੱਤਰ ਸੁੱਚਾ ਸਿੰਘ ਵਾਸੀ ਕੁਆਟਰ ਨੰਬਰ ਬੀ-93 ਅਕਾਲੀ ਕਲੋਨੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਹਾਲ ਵਾਸੀ ਗਲੀ ਪੀਰਾ ਵਾਲੀ ਨੇੜੇ ਰਟੋਲ ਡੇਅਰੀ ਕੋਟ ਮਿੱਤ ਸਿੰਘ ਅੰਮ੍ਰਿਤਸਰ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਸਥਿਤ ਸ੍ਰੀ ਸੱਚਖੰਡ ਸਾਹਿਬ ਜਿਥੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Holy Guru Granth Sahib Ji) ਦਾ ਸਰੂਪ ਸੁਸ਼ੋਭਿਤ ਹੈ ਉਸ ਦੇ ਨੇੜੇ ਦਾ ਜੰਗਲਾ ਪਾਰ ਕਰ ਕੇ ਇਕ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੇ ਪਵਿੱਤਰ ਸਰੂਪ ਵੱਲ ਦੌੜ ਕੇ ਪਹੁੰਚਿਆ ਅਤੇ ਪਵਿੱਤਰ ਰੁਮਾਲਾ ਸਾਹਿਬ ਨੂੰ ਪੈਰਾਂ ਹੇਠ ਦੱਬ ਕੇ ਕ੍ਰਿਪਾਨ ਚੁੱਕ ਕੇ ਖੜ੍ਹਾ ਹੋ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ’ਤੇ ਬੈਠੇ ਮਾਣਯੋਗ ਗ੍ਰੰਥੀ ਸਾਹਿਬਾਨ ਦੇ ਨੇੜੇ ਬੈਠੇ ਸੇਵਾਦਾਰ ਨੇ ਉੱਠ ਕੇ ਉਕਤ ਵਿਅਕਤੀ ਨੂੰ ਤੇਜ਼ੀ ਨਾਲ ਕਾਬੂ ਕਰ ਲਿਆ ਅਤੇ ਉਸ ਨੂੰ ਟਾਸਕ-ਫੋਰਸ ਦੇ ਹਵਾਲੇ ਕਰ ਦਿੱਤਾ,ਗੁੱਸੇ ਵਿਚ ਆਈ ਸੰਗਤ ਨੇ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮੌਕੇ ‘ਤੇ ਹੀ ਸੋਧਾ ਲਾ ਦਿੱਤਾ।

ਬੇਅਦਬੀ ਕਰਨ ਵਾਲਾ 22 ਸਾਲ ਦਾ ਵਿਅਕਤੀ ਉੱਤਰ ਪ੍ਰਦੇਸ਼ ਦਾ ਵਾਸੀ ਦੱਸਿਆ ਜਾਂਦਾ ਹੈ,ਇਸ ਦੀ ਪੁਸ਼ਟੀ ਪੁਲਿਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਕੀਤੀ ਹੈ,ਦੱਸ ਦੇਈਏ ਕਿ ਇਸ ਘਟਨਾ ਨੂੰ ਲੈ ਕੇ ਸੰਗਤਾਂ ਵਿੱਚ ਇੰਨਾ ਕੁ ਗੁੱਸਾ ਸੀ ਕਿ ਉਨ੍ਹਾਂ ਨੇ ਦੋਸ਼ੀ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ,ਇਸ ਘਟਨਾ ਨੂੰ ਲੈ ਕੇ ਸੀਸੀਟੀਵੀ ਫੁਟੇਜ ਖੰਗਾਲੀਆਂ (CCTV Footage Searched) ਜਾ ਰਹੀਆਂ ਹਨ ਤੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ,ਪਤਾ ਲੱਗਾ ਹੈ ਕਿ ਦੋਸ਼ੀ ਸਵੇਰੇ 11.40 ਵਜੇ ਹੀ ਸ੍ਰੀ ਦਰਬਾਰ ਸਾਹਿਬ (Sri Darbar Sahib) ਪਹੁੰਚ ਗਿਆ ਸੀ ਤੇ ਉਹ 9 ਘੰਟੇ ਦੇ ਕਰੀਬ ਉਥੇ ਮੌਜੂਦ ਰਿਹਾ ਸੀ,ਸੇਵਾਦਾਰ ਨੇ ਆਪਣੇ ਦਰਜ ਬਿਆਨ ਵਿੱਚ ਕਿਹਾ ਕਿ ਸ਼ਾਮ ਕਰੀਬ 5.45 ਵਜੇ ਇੱਕ ਪੀਲੇ ਰੰਗ ਦਾ ਪਟਕਾ ਸਿਰ ‘ਤੇ ਬੰਨ੍ਹੀ ਮੋਨਾ ਨੌਜਵਾਨ ਉਥੇ ਆਇਆ,ਉਹ ਜੰਗਲਾ ਟੱਪ ਕੇ ਅੰਦਰ ਆ ਗਿਆ।

ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਪਈ ਸ੍ਰੀ ਸਾਹਿਬ ਜੀ (Sri Sahib Ji) ਨੂੰ ਮਾਰ ਦੇਣ ਦੀ ਨੀਅਤ ਨਾਲ ਚੁੱਕ ਲਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਉਪਰ ਪਏ ਰੁਮਾਲਾ ਸਾਹਿਬ ਜੀ ਨੂੰ ਪੈਰ ਲਾਇਆ,ਉਸ ਨੂੰ ਉਸੇ ਵੇਲੇ ਸਾਥੀ ਸੇਵਾਦਾਰਾਂ ਦੀ ਮਦਦ ਨਾਲ ਕਾਬੂ ਕਰਕੇ ਜੰਗਲੇ ਤੋਂ ਬਾਹਰ ਕਰ ਦਿੱਤਾ ਗਿਆ, ਜਿਸ ਨੂੰ ਦਰਸ਼ਨ ਕਰ ਰਹੀਆਂ ਸੰਗਤਾਂ ਨੇ ਫੜ ਲਿਆ ਤੇ ਬਾਹਰ ਲੈ ਗਈਆਂ,ਪੁਲਿਸ ਨੇ ਸੇਵਾਦਾਰ ਦੇ ਬਿਆਨ ਦੇ ਆਧਾਰ ‘ਤੇ ਧਾਰਾ 295-ਏ, 307 ਆਈ.ਪੀ.ਸੀ. (IPC) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow