ਬੋਲੇ ਸਾਰੀਆਂ ਪੁਰਾਣੀਆਂ ਗੱਲਾਂ ਖ਼ਤਮ ਹੋ ਗਈਆਂ
Chandigarh,(AZAD SOCH NEWS):- ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ (Former Member of Parliament Ranjit Singh Brahmpura) ਅੱਜ ਮੁੜ ਅਕਾਲੀ ਦਲ (Akali Dal) ਵਿੱਚ ਸ਼ਾਮਲ ਹੋ ਗਏ ਹਨ,ਬ੍ਰਹਮਪੁਰਾ ਦੇ ਨਾਲ ਹੀ ਕਰਨੈਲ ਸਿੰਘ ਪੀਰ ਮੁਹੰਮਦ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਤੇ ਹੋਰ ਕਈ ਲੀਡਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਿੱਚ ਸ਼ਾਮਲ ਹੋ ਗਏ ਹਨ,ਇਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ (Ranjit Singh Brahmpura) ਨੇ ਕਿਹਾ ਕਿ ਬਾਦਲ ਪਰਿਵਾਰ ਨਾਲ ਸਾਡੇ ਕੁਝ ਪਰਿਵਾਰਕ ਮਤਭੇਦ ਸਨ,ਉਹ ਸੁਲਝਾ ਲਏ ਗਏ ਹਨ,ਇਸ ਲਈ ਅਕਾਲੀ ਦਲ ਵਿੱਚ ਵਾਪਸੀ ਕੀਤੀ ਹੈ,ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਪਾਰਟੀ ਤੋਂ ਦੂਰ ਹੁੰਦਾ ਹੈ ਤਾਂ ਕਈ ਵਾਰ ਉਹ ਬਿਆਨਬਾਜ਼ੀ ਕਰ ਦਿੰਦੇ ਹਨ,ਸਾਡਾ ਬਿਆਨ ਵੀ ਅਜਿਹੇ ਹੀ ਸੀ।
ਉਨ੍ਹਾਂ ਕਿਹਾ ਕਿ ਮਾਫੀਆ ਅਕਾਲੀ ਦਲ (Akali Dal) ਦੇ ਸਮੇਂ ਵੀ ਚੱਲਦਾ ਸੀ ਤੇ ਅੱਜ ਵੀ ਚੱਲ ਰਿਹਾ ਹੈ,ਅੱਜ ਸਾਡੀਆਂ ਸਾਰੀਆਂ ਪੁਰਾਣੀਆਂ ਗੱਲਾਂ ਖਤਮ ਹੋ ਗਈਆਂ ਹਨ,ਅੱਜ ਅਸੀਂ ਇੱਕ ਵਾਰ ਫਿਰ ਅਕਾਲੀ ਦਲ ਨਾਲ ਆਪਣਾ ਰਿਸ਼ਤਾ ਸ਼ੁਰੂ ਕਰਨ ਜਾ ਰਹੇ ਹਾਂ,ਚੋਣਾਂ ਵੇਲੇ ਹੀ ਨਸ਼ਿਆਂ ਤੇ ਬੇਅਦਬੀ ਦਾ ਮੁੱਦਾ ਉਠਾਇਆ ਜਾਂਦਾ ਹੈ,ਇਹ ਸਭ ਚੋਣਾਂ ਲਈ ਕੀਤਾ ਜਾ ਰਿਹਾ ਹੈ,ਬ੍ਰਹਮਪੁਰਾ (Ranjit Singh Brahmpura) ਨੇ ਕਿਹਾ ਕਿ ਅਸੀਂ ਭਾਜਪਾ ਨਾਲ ਨਹੀਂ ਜਾ ਸਕਦੇ,ਇਸ ਲਈ ਅਕਾਲੀ ਦਲ (Akali Dal) ਨਾਲ ਖੜ੍ਹੇ ਹੋਏ ਹਾਂ,ਜਦੋਂ ਅਸੀਂ ਆਪਣੀ ਨਵੀਂ ਪਾਰਟੀ ਬਣਾਈ ਸੀ ਤਾਂ ਉਸ ਦਾ ਨਾਂ ਵੀ ਅਕਾਲੀ ਦਲ (Akali Dal) ਰੱਖਿਆ ਗਿਆ ਸੀ,ਇਸ ਲਈ ਅਸੀਂ ਕਦੇ ਵੀ ਅਕਾਲੀ ਦਲ (Akali Dal) ਤੋਂ ਵੱਖ ਨਹੀਂ ਹੋਏ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow