Chandigarh,(AZAD SOCH NEWS):- ਅੱਜ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਕਿਹਾ ਕਿ ਕਿਸਾਨਾਂ ਨਾਲ ਹੋਈ ਅੱਜ ਦੀ ਮੀਟਿੰਗ ਸਾਕਾਰਤਮਕ ਰਹੀ ਹੈ ਤੇ ਕਿਸਾਨਾਂ ਨੇ ਜੋ ਮੰਗਾਂ ਰੱਖੀਆਂ ਸਨ ਉਹ ਤੁਰੰਤ ਮੰਨ ਲਈਆਂ ਗਈਆਂ ਹਨ,ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਜੰਥੇਬੰਦੀਆਂ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਬਹੁਤ ਹੀ ਸਬਰ ਸੰਤੋਖ ਨਾਲ ਸੰਘਰਸ਼ ਕੀਤਾ ਹੈ,ਸੀਐੱਮ ਚੰਨੀ (CM Channi) ਨੇ ਕਿਹਾ ਕਿ ਜੋ ਕਿਸਾਨ ਮੰਗਾਂ ਲੈ ਕੇ ਆਏ ਸੀ ਲੱਗਭਗ ਸਾਰੇ ਮਸਲੇ ਮੌਕੇ ‘ਤੇ ਹੀ ਹੱਲ ਕਰ ਦਿੱਤੇ ਗਏ ਹਨ।
ਉਹਨਾਂ ਕਿਹਾ ਕਿ ਕਿਸਾਨ ਯੂਨੀਅਨ (Farmers Union) ਦੀ ਮੰਗ ਇਹ ਸੀ ਕਿ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਪਰ ਸਹਿਮਤ ਇਹ ਬਣੀ ਹੈ ਕਿ ਪਹਿਲਾਂ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਤੇ ਰਹਿੰਦਾ ਬਕਾਇਆ ਵੀ ਜਲਦ ਮੁਆਫ਼ ਕੀਤਾ ਜਾਵੇਗਾ,ਸੀਐੱਮ ਚੰਨੀ (CM Channi) ਨੇ ਕਿਹਾ ਕਿ ਸਰਕਾਰ 2 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸਰਕਾਰ ਹੋਰ ਕਰਨ ਜਾ ਰਹੀ ਹੈ,ਉਹਨਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਰਹਿੰਦਾ ਹੈ ਉਸ ਵਿਚ ਲੈਂਡ ਮੋਰਗੇਜ਼ ਬੈਂਕ (Land Mortgage Bank) ਵੀ ਸ਼ਾਮਲ ਕੀਤਾ ਹੈ ਕਿਉਂਕਿ ਜ਼ਿਆਦਾਤਰ ਕਿਸਾਨ ਲੈਂਡ ਮੋਰਗੇਜ਼ (Farmer Land Mortgage) ਤੋਂ ਕਰਜ਼ਾ ਲੈਂਦੇ ਹਨ,ਕਿਸਾਨਾਂ ਦਾ 5 ਏਕੜ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।
ਸੀਐੱਮ ਚੰਨੀ (CM Channi) ਨੇ ਕਿਹਾ ਕਿ ਲੈਂਡ ਮੋਰਗੇਜ਼ (Land Mortgage) ਦਾ ਕਰਜ਼ਾ ਵਿਚ ਪਾ ਕੇ ਕੁੱਝ 2 ਲੱਖ ਪਰਿਵਾਰ ਬਣਨਗੇ,ਜਿਨ੍ਹਾਂ ਦਾ ਕਰਜ਼ਾ ਮੁਆਫ਼ ਹੋਵੇਗਾ ਤੇ ਇਹ ਕਰਜ਼ਾ ਆਉਣ ਵਾਲੇ 10 ਤੋਂ 15 ਦਿਨਾਂ ਤੱਕ ਮੁਆਫ਼ ਕਰ ਦਿੱਤਾ ਜਾਵੇਗਾ,ਉਹਨਾਂ ਕਿਹਾ ਕਿ ਇਹ ਕਰਜ਼ਾ ਮੁਆਫ਼ ਕਰ ਕੇ ਉਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਅਗਲਾ ਕਰਜ਼ਾ ਕਦੋਂ ਮੁਆਫ਼ ਕਰਨਾ ਹੈ ਪਰ ਸਾਡੀ ਕੋਸ਼ਿਸ਼ ਇਙ ਹੈ ਕਿ ਅਸੀਂ ਜਲਦ ਤੋਂ ਜਲਦ ਸਾਰਾ ਕਰਜ਼ਾ ਮੁਆਫ਼ ਕਰੀਏ ਤੇ ਵੱਧ ਤੋਂ ਵੱਧ ਕਰਜ਼ਾ ਮੁਆਫ਼ ਕਰੀਏ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow