ਛੇਂ ਸਾਲਾ ਤੋਂ ਲਗਾਤਾਰ ਸਰਬਸੰਮਤੀ ਨਾਲ ਚੁਣੇ ਜਾ ਰਹੇ ਹਨ ਪ੍ਰਧਾਨ
ਜ਼ੀਰਕਪੁਰ, 26 ਦਸੰਬਰ,(AZAD SOCH NEWS):- ਪ੍ਰੈਸ ਕਲੱਬ ਸਬ ਡਿਵੀਜ਼ਨ ਡੇਰਾਬੱਸੀ ਦੀ ਜਨਰਲ ਹਾਊਸ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਹਰਜੀਤ ਸਿੰਘ ਲੱਕੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਪੁਰਾਣੀ ਬਾਡੀ ਨੂੰ ਭੰਗ ਕਰਦਿਆਂ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ,ਇਸ ਦੌਰਾਨ ਪ੍ਰੈਸ ਕਲੱਬ ਦੇ ਚੀਫ ਪੈਟਰਨ ਕ੍ਰਿਸ਼ਨਪਾਲ ਸ਼ਰਮਾ, ਪ੍ਰੈਸ ਕਲੱਬ ਦੇ ਫਾਊਂਡਰ ਮੈਂਬਰ ਰਾਜਬੀਰ ਸਿੰਘ ਲਾਲੜੂ ਅਤੇ ਰਵਿੰਦਰ ਵੈਸ਼ਨਵ ਆਧਾਰਿਤ ਤਿੰਨ ਮੈਂਬਰੀ ਚੋਣ ਕਮੇਟੀ ਦਾ ਗਠਨ ਕੀਤਾ ਗਿਆ,ਇਸ ਕਮੇਟੀ ਦੀ ਦੇਖਰੇਖ ਹੇਠ ਪ੍ਰੈਸ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ।
ਤਿੰਨ ਮੈਂਬਰੀ ਚੋਣ ਕਮੇਟੀ ਵੱਲੋਂ ਸਮੂਹ ਮੈਬਰਾਂ ਦੀ ਸਹਿਮਤੀ ਨਾਲ ਹਰਜੀਤ ਸਿੰਘ ਲੱਕੀ ਨੂੰ ਮੁੜ ਤੋਂ ਛੇਵੀਂ ਵਾਰ ਸਰਬਸੰਮਤੀ ਨਾਲ ਪ੍ਰੈਸ ਕਲੱਬ ਸਬ ਡਿਵੀਜ਼ਨ ਦਾ ਪ੍ਰਧਾਨ ਚੁਣਿਆ ਗਿਆ,ਇਸ ਤੋਂ ਇਲਾਵਾ ਸਰਬਜੀਤ ਸਿੰਘ ਭੱਟੀ ਨੂੰ ਜਨਰਲ ਸਕੱਤਰ, ਅਵਤਾਰ ਧੀਮਾਨ ਨੂੰ ਚੇਅਰਮੈਨ, ਮਨਦੀਪ ਵਰਮਾ ਨੂੰ ਕੈਸ਼ੀਅਰ ਅਤੇ ਪਿੰਕੀ ਸੈਣੀ ਨੂੰ ਸਹਾਇਕ ਕੈਸ਼ੀਅਰ, ਰਾਜਬੀਰ ਦਪੱਰ ਅਤੇ ਜਗਜੀਤ ਸਿੰਘ ਜੱਗੀ ਕਲੇਰ ਨੂੰ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਪਾਬਲਾ ਸੰਯੁਕਤ ਸੱਕਤਰ, ਰਾਜੀਵ ਗਾਂਧੀ ਨੂੰ ਮੀਤ ਪ੍ਰਧਾਨ, ਦਿਨੇਸ਼ ਵੈਸ਼ਨਵ ਨੂੰ ਦਫਤਰ ਸਕੱਤਰ, ਅਮਿਤ ਕਾਲੀਆ ਅਤੇ ਰਾਜੀਵ ਗਾਂਧੀ ਨੂੰ ਮੀਤ ਪ੍ਰਧਾਨ, ਤਰਲੋਚਨ ਲੱਕੀ ਨੂੰ ਸੱਕਤਰ ਚੁਣਿਆ ਗਿਆ।

ਇਸ ਤੋਂ ਇਲਾਵਾ ਕੌਰ ਕਮੇਟੀ ਅਤੇ ਸ੍ਰੀਨਿੰਗ ਕਮੇਟੀ ਦੀ ਜਿੰਮੇਵਾਰੀ ਕ੍ਰਿਸ਼ਨ ਪਾਲ ਸ਼ਰਮਾ, ਕਰਮ ਸਿੰਘ, ਰਵਿੰਦਰ ਵੈਸ਼ਨਵ, ਰਾਜਬੀਰ ਰਾਣਾ ਅਤੇ ਗੁਰਪ੍ਰੀਤ ਸਿੰਘ ਨੂੰ ਦਿੱਤੀ ਗਈ,ਇਸ ਮੌਕੇ ਕ੍ਰਿਸ਼ਨਪਾਲ ਸ਼ਰਮਾ ਨੇ ਕਿਹਾ ਕਿ ਸਬ ਡਵੀਜ਼ਨ ਪ੍ਰੈਸ ਕਲੱਬ ਦਾ ਗਠਨ 1992 ਵਿੱਚ ਕੀਤਾ ਗਿਆ ਸੀ ਉਸ ਵੇਲੇ ਇਹ ਬਨੂੜ ਹਲਕੇ ਵਿੱਚ ਹੁੰਦਾ ਸੀ,ਉਨ੍ਹਾਂ ਕਿਹਾ ਇਸ ਸਭ ਡਵੀਜ਼ਨ ਦੇ ਪ੍ਰੈਸ ਕਲੱਬ ਨੇ ਸਦਾ ਹੀ ਜਮਹੂਰੀਅਤ ਨੂੰ ਮੁੱਖ ਰੱਖਦਿਆਂ ਸਾਰੇ ਹੀ ਪ੍ਰਧਾਨਾਂ ਦੀ ਚੋਣ ਸਰਬਸੰਮਤੀ ਨਾਲ਼ ਕੀਤੀ ਜਾਂਦੀ ਰਹੀ ਹੈ,ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਪ੍ਰੈਸ ਕਲੱਬ ਨੇ ਬੜੇ ਉਤਾਰ-ਚੜਾਓ ਵੇਖੇ ਹਨ ਤੇ ਹਰ ਮਸਲੇ ਦਾ ਹੱਲ ਕੱਢਿਆ ਜਾਂਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੀਡੀਆ ਦਾ ਲੋਕਤੰਤਰ ਵਿਚ ਅਹਿਮ ਸਥਾਨ ਹੈ,ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹੁਣ ਤਕ ਇਸ ਨੇ ਅਹਿਮ ਭੂਮਿਕਾ ਨਿਭਾਈ ਹੈ ਤੇ ਸਮਾਜ ਨੂੰ ਸੱਭਿਅਕ ਸੇਧ ਦੇਣ ‘ਚ ਵੀ ਮੀਡੀਆ ਖ਼ਾਸ ਭੂਮਿਕਾ ਅਦਾ ਕਰਦਾ ਆਇਆ ਹੈ,ਅੱਜ ਇਸ ਦੀ ਆਜ਼ਾਦ ਹੋਂਦ ਨੂੰ ਕਾਇਮ ਰੱਖਣਾ ਸਭ ਲਈ ਵੱਡੀ ਚੁਣੌਤੀ ਹੈ,ਮੀਡੀਆ ਦੀ ਆਜ਼ਾਦ ਤੇ ਨਿਰਪੱਖ ਭੂਮਿਕਾ ਲਈ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਵੈ-ਅਨੁਸਾਸ਼ਿਤ ਢਾਂਚਾ ਵਿਕਸਤ ਕਰਨਾ ਸਮੇਂ ਦੀ ਮੰਗ ਹੈ,ਉਨ੍ਹਾਂ ਕਿਹਾ ਕਿ ਪੱਤਰਕਾਰ ਦੀ ਆਜ਼ਾਦ ਸੋਚ ਵਾਲੀ ਕਲਮ ਹੀ ਲੋਕ ਰਾਜ ਦੀ ਮਜ਼ਬੂਤੀ ਲਈ ਥੰਮ੍ਹ ਬਣ ਸਕਦੀ ਹੈ, ਜਿਸ ਲਈ ਪੱਤਰਕਾਰਾਂ ਦੀ ਸੁਰੱਖਿਆ ਦੀ ਗਾਰੰਟੀ ਲਾਜ਼ਮੀ ਹੈ।
ਮੌਜੂਦਾ ਦੌਰ ‘ਚ ਪੱਤਰਕਾਰਾਂ ਨੂੰ ਕਲਮ ਚਲਾਉਣ ਤੋਂ ਪਹਿਲਾਂ ਮਸਲਿਆਂ ‘ਤੇ ਬਹਿਸ ਅਤੇ ਵਿਚਾਰ-ਵਟਾਂਦਰੇ ‘ਚੋਂ ਲੰਘਣਾ ਚਾਹੀਦਾ ਹੈ,ਹਰ ਮਸਲੇ ‘ਤੇ ਪੜਚੋਲ ਕਰਨ ਮਗਰੋਂ ਲਿਖਣਾ ਚਾਹੀਦਾ ਹੈ ਕਿਉਂਕਿ ਤੱਥਾਂ ਨੂੰ ਡੂੰਘਾਈ ਵਿਚ ਸਮਝੇ ਬਿਨਾਂ ਲਿਖੀ ਰਿਪੋਰਟ ਸਮਾਜੀ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ,ਇਸ ਮੌਕੇ ਪ੍ਰਧਾਨ ਹਰਜੀਤ ਲੱਕੀ ਨੇ ਕਿਹਾ ਕਿ ਪ੍ਰੈਸ ਕਲੱਬ ਦੇ ਸਮੂਹ ਮੈਬਰਾਂ ਵਲੋਂ ਛੇਵੀਂ ਵਾਰ ਲਗਾਤਾਰ ਪ੍ਰੈਸ ਕਲੱਬ ਦਾ ਪ੍ਰਧਾਨ ਚੁਣਕੇ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਜਿਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ।

ਉਨ੍ਹਾਂ ਨੇ ਕਿਹਾ ਕਿ ਇਹ ਕਲੱਬ ਸਬ ਡਿਵੀਜ਼ਨ ਦਾ ਸਭ ਤੋਂ ਪੁਰਾਣਾ ਪ੍ਰੈਸ ਕਲੱਬ ਹੈ ਜਿਸ ਦੀ ਅਗਵਾਈ ਕਰਨਾ ਵੱਡੇ ਮਾਣ ਵਾਲੀ ਗੱਲ ਹੈ,ਉਨ੍ਹਾਂ ਨੇ ਕਿਹਾ ਕਿ ਬਤੋਰ ਪ੍ਰਧਾਨ ਉਹ ਪੱਤਰਕਾਰਾਂ ਦੀ ਬੇਹਤਰੀ ਲਈ ਪਹਿਲਾਂ ਵਾਂਗ ਵਿਸ਼ੇਸ਼ ਉਪਰਾਲੇ ਕਰਦੇ ਰਹਿਣਗੇ,ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਵ ਸ਼ਰਮਾ, ਰਾਮ ਕੁਮਾਰ, ਰਮਨ ਜੁਨੇਜਾ, ਵਿਜੈ ਜਿੰਦਲ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਕੁਲਬੀਰ ਰੂਬਲ, ਮੇਜਰ ਅੱਲੀ, ਅਵਤਾਰ ਪਾਬਲਾ, ਵਿਮਲ ਚੋਪੜਾ ਸਣੇ ਹੋਰ ਪੱਤਰਕਾਰ ਹਾਜ਼ਰ ਸਨ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow