ਬਿਕਰਮ ਸਿੰਘ ਮਜੀਠੀਆ ਕੋਲੋਂ ਸਿੱਟ ਵਲੋਂ ਪੁੱਛਗਿੱਛ ਪੂਰੀ,ਕਰੀਬ ਢਾਈ ਘੰਟੇ ਤੱਕ ਚੱਲੀ ਇਸ ਬਿਕਰਮ ਸਿੰਘ ਮਜੀਠੀਆ ਕੋਲੋਂ ਸਿੱਟ ਵਲੋਂ ਪੁੱਛਗਿੱਛ ਪੂਰੀ,ਕਰੀਬ ਢਾਈ ਘੰਟੇ ਤੱਕ ਚੱਲੀ ਇਸ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Bikram Singh Majithia's interrogation from SIT completed, this interrogation lasted for about two and half hours

ਬਿਕਰਮ ਸਿੰਘ ਮਜੀਠੀਆ ਕੋਲੋਂ ਸਿੱਟ ਵਲੋਂ ਪੁੱਛਗਿੱਛ ਪੂਰੀ,ਕਰੀਬ ਢਾਈ ਘੰਟੇ ਤੱਕ ਚੱਲੀ ਇਸ ਪੁੱਛਗਿੱਛ

0

AZAD SOCH:-

Chandigarh,(AZAD SOCH NEWS):-  ਬਹੁਕਰੋੜੀ ਡਰੱਗ ਮਾਮਲੇ ਵਿਚ ਅੱਜ ਬਿਕਰਮ ਸਿੰਘ ਮਜੀਠੀਆ (Bikram Singh Majithia) ਕੋਲੋਂ ਸਿੱਟ ਵਲੋਂ ਪੁੱਛਗਿੱਛ ਪੂਰੀ ਕਰ ਲਈ ਗਈ ਹੈ ਅਤੇ ਕਰੀਬ ਢਾਈ ਘੰਟੇ ਤੱਕ ਚੱਲੀ ਇਸ ਪੁੱਛਗਿੱਛ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਸਟੇਟ ਕ੍ਰਾਈਮ (State Crime) ਦੇ ਥਾਣੇ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਸਿੱਟ ਨੂੰ ਜਾਂਚ ਵਿਚ ਪੂਰਾ ਸਹਿਯੋਗ ਦਿਤਾ ਗਿਆ ਹੈ ਅਤੇ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਆਪਣਾ ਚੱਲ ਰਿਹਾ ਮੋਬਾਇਲ ਨੰਬਰ ਵੀ ਦਿਤਾ ਗਿਆ ਹੈ।

ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕਿਹਾ, SIT ਨੂੰ ਅਪੀਲ ਕੀਤੀ ਹੈ ਕਿ PPCC ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ,ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ (Home Minister Sukhjinder Randhawa) ਅਤੇ ਮੁੱਖ ਮੰਤਰੀ ਚੰਨੀ ਮੇਰੇ ਬਾਰੇ ਕੀ ਸੋਚਦੇ ਹਨ, ਉਨ੍ਹਾਂ ਦੇ ਬਿਆਨ ਵੀ ਵਿਚਾਰੇ ਜਾਣ,ਜਿਹੜੀ ਐਫ.ਆਈ.ਆਰ. (FIR) ਹੁਣ ਦਰਜ ਹੋਈ ਹੈ ਉਸ ਦੇ ਸਾਰੇ ਟਰਾਇਲ ਹੀ ਟਰਾਇਲ ਕੋਰਟ (Trial Court) ਵਲੋਂ ਪੂਰੇ ਕਰ ਦਿਤੇ ਗਏ ਹਨ ਅਤੇ 19 ‘ਚ ਫੈਸਲੇ ਵੀ ਆ ਗਏ ਹਨ।

ਪੰਜਾਬ ਦੇ ਰਾਜ ਚੋਣ ਕਮਿਸ਼ਨਰ ਐੱਸ. ਕਰੁਣਾ ਰਾਜੂ ਹੋਏ ਕੋਰੋਨਾ ਪਾਜ਼ੀਟਿਵ

ਹੇਠਲੀ ਅਦਾਲਤ ਦੇ ਫੈਸਲੇ ਤੋਂ ਬਾਅਦ ਇਹ ਪਰਚਾ ਦਰਜ ਹੋਇਆ ਹੈ,ਕੀ ਇਹ ਸਿਆਸੀਕਰਨ ਤਾਂ ਨਹੀਂ?” ਮਜੀਠੀਆ ਨੇ ਕਿਹਾ ਕਿ ਇਹ ਸਿਰਫ਼ ਸਿਆਸੀ ਬਦਲਾਖ਼ੋਰੀ ਤਹਿਤ ਮੁੱਖ ਮੰਤਰੀ ਚੰਨੀ, ਡਿਪਟੀ ਸੀ.ਐੱਮ. ਸੁੱਖੀ ਰੰਧਾਵਾ ਅਤੇ ਹੋਰਨਾਂ ਵਲੋਂ ਡੀ.ਜੀ.ਪੀ. ਰਹੇ ਚਟੋਪਾਧਿਆ ਦੇ ਨਾਲ ਮਿਲ ਕੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਨਸ਼ਿਆਂ ਦਾ ਜੋ ਮਾਮਲਾ ਸੀ ਉਹ ਤਾਂ 2019 ਵਿਚ ਖ਼ਤਮ ਹੋ ਗਿਆ ਸੀ ਅਤੇ ਅਦਾਲਤ ਵਲੋਂ ਦੋਸ਼ੀ ਮੁਲਜ਼ਮਾਂ ਨੂੰ ਬਣਦੀ ਸਜ਼ਾ ਅਤੇ ਬੇਦੋਸ਼ਿਆਂ ਨੂੰ ਬਰੀ ਕਰ ਦਿਤਾ ਗਿਆ ਸੀ,ਬਿਕਰਮ ਮਜੀਠੀਆ ਨੇ ਕਿਹਾ ਕਿ ਹੇਠਲੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਇਹ ਪਰਚਾ ਦਰਜ ਹੋਇਆ ਹੈ ਜੇ ਇਹ ਸਿਆਸੀਕਰਨ ਨਹੀਂ ਤਾਂ ਹੋਰ ਕੀ ਹੈ?ਦੱਸਣਯੋਗ ਹੈ ਕਿ ਇਹ 6000 ਕਰੋੜ ਰੁਪਏ ਦਾ ਡਰੱਗ ਮਾਮਲਾ ਹੈ ਜਿਸ ਵਿਚ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *