Kartarpur Corridor ‘ਤੇ 74 ਸਾਲਾਂ ਪਿੱਛੋਂ ਮਿਲੇ 1947 ਦੇ ਬਟਵਾਰੇ ‘ਚ ਵਿਛੜੇ ਦੋ ਭਰਾ Kartarpur Corridor ‘ਤੇ 74 ਸਾਲਾਂ ਪਿੱਛੋਂ ਮਿਲੇ 1947 ਦੇ ਬਟਵਾਰੇ ‘ਚ ਵਿਛੜੇ ਦੋ ਭਰਾ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Two brothers separated in the 1947 partition after 74 years on the Kartarpur Corridor

Kartarpur Corridor ‘ਤੇ 74 ਸਾਲਾਂ ਪਿੱਛੋਂ ਮਿਲੇ 1947 ਦੇ ਬਟਵਾਰੇ ‘ਚ ਵਿਛੜੇ ਦੋ ਭਰਾ

0

AZAD SOCH:-

Kartarpur Sahib,(AZAD SOCH NEWS):- ਕਰਤਾਰਪੁਰ ਕਾਰੀਡੋਰ (Kartarpur Corridor) ਫਿਰ ਤੋਂ ਦੋ ਦਿਲਾਂ ਨੂੰ ਮਿਲਾਉਣ ਦਾ ਜ਼ਰੀਆ ਬਣਿਆ ਹੈ,ਇਸ ਵਾਰ ਕਾਰੀਡੋਰ ਕਾਰਨ 74 ਸਾਲ ਤੋਂ ਬਾਅਦ ਦੋ ਵਿਛੜੇ ਭਰਾਵਾਂ ਦੀ ਮੁਲਾਕਾਤ ਹੋਈ ਹੈ,ਇਹ ਦੋਵੇਂ ਭਰਾ ਭਾਰਤ-ਪਾਕਿਸਤਾਨ ਵੰਡ ਕਾਰਨ ਇੱਕ-ਦੂਜੇ ਤੋਂ ਵੱਖ ਹੋ ਗਏ ਸਨ,ਦੋਵੇਂ ਭਰਾਵਾਂ ਦੀ ਪਛਾਣ ਮੁਹੰਮਦ ਸਿੱਦੀਕ ਤੇ ਭਾਰਤ ਵਿਚ ਰਹਿਣ ਵਾਲੇ ਉਸ ਦੇ ਭਰਾ ਹਬੀਬ ਉਰਫ ਸ਼ੇਲਾ ਵਜੋਂ ਹੋਈ ਹੈ,80 ਸਾਲ ਦੇ ਮੁਹੰਮਦ ਸਿੱਦਿਕ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿਚ ਰਹਿੰਦੇ ਹਨ, ਉਹ ਵੰਡ ਸਮੇਂ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਸਨ।

ਉਨ੍ਹਾਂ ਦੇ ਭਰਾ ਹਬੀਬ ਉਰਫ ਸ਼ੇਲਾ ਭਾਰਤ ਦੇ ਪੰਜਾਬ ਵਿਚ ਰਹਿੰਦੇ ਹਨ,ਕਰਤਾਰਪੁਰ ਕਾਰੀਡੋਰ ਵਿਚ ਇੰਨੇ ਲੰਮੇ ਸਮੇਂ ਬਾਅਦ ਇੱਕ-ਦੂਜੇ ਨੂੰ ਦੇਖ ਦੋਵਾਂ ਦੀਆਂ ਅੱਖਾਂ ਭਰ ਆਈਆਂ ਤੇ ਉਹ ਭਾਵੁਕ ਹੋ ਕੇ ਗਲੇ ਮਿਲੇ,ਇਨ੍ਹਾਂ ਦੋਵੇਂ ਭਰਾਵਾਂ ਦੇ ਮੁਲਾਕਾਤ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ,ਇਸ ਵਿਚ ਦੋਵੇਂ ਆਪਣੇ-ਆਪਣੇ ਰਿਸ਼ਤੇਦਾਰ ਨਾਲ ਕਰਤਾਰਪੁਰ ਕਾਰੀਡੋਰ ਵਿਚ ਦਿਖਾਈ ਦੇ ਰਹੇ ਹਨ,ਮੁਲਾਕਾਤ ਦੌਰਾਨ ਦੋਵੇਂ ਭਰਾ ਇੱਕ-ਦੂਜੇ ਨੂੰ ਭਾਵੁਕ ਹੋ ਕੇ ਗਲੇ ਲਗਾਉਂਦੇ ਨਜ਼ਰ ਆਏ। ਵੀਡੀਓ ਵਿਚ ਪਰਿਵਾਰ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਨ ਦੇ ਅਧਿਕਾਰੀ ਵੀ ਹਨ।

ALSO READ:- Punjab Elections 2022: ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕਰਤਾਰਪੁਰ ਕਾਰੀਡੋਰ ਵਿਚ ਦੋ ਵਿਛੜੇ ਦੋਸਤ 74 ਸਾਲ ਬਾਅਦ ਮਿਲ ਸਕੇ ਸਨ,ਭਾਰਤ ਦੇ ਸ. ਗੋਪਾਲ ਸਿੰਘ ਆਪਣੇ ਬਚਪਨ ਦੇ ਦੋਸਤ ਹੁਣ 91 ਸਾਲ ਦੇ ਮੁਹੰਮਦ ਬਸ਼ੀਰ ਤੋਂ1947 ਵਿਚ ਵੱਖ ਹੋ ਗਏ ਸਨ,ਇਸ ਸਮੇਂ ਸ. ਗੋਪਾਲ ਸਿੰਘ ਦੀ ਉਮਰ 94 ਸਾਲ ਹੈ ਜਦੋਂ ਕਿ ਮੁਹੰਮਦ ਬਸ਼ੀਰ 91 ਸਾਲ ਦੇ ਹੋ ਚੁੱਕੇ ਹਨ,ਭਾਰਤ ਵਿਚ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਪਾਕਿ ਸਰਹੱਦ ਤੱਕ ਕਾਰੀਡੋਰ ਦਾ ਨਿਰਮਾਣ ਕੀਤਾ ਗਿਆ ਹੈ ਤੇ ਉਥੇ ਪਾਕਿਸਤਾਨ ਵੀ ਸਰਹੱਦ ਨਾਲ ਨਾਰੋਵਾਲ ਜ਼ਿਲ੍ਹੇ ਵਿਚ ਗੁਰਦੁਆਰੇ ਤੱਕ ਕਾਰੀਡੋਰ ਦਾ ਨਿਰਮਾਣ ਹੋਇਆ ਹੈ,ਇਸ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਕਿਹਾ ਗਿਆ ਹੈ,ਕਰਤਾਰਪੁਰ ਸਾਹਿਬ ਸਿੱਖਾਂ ਦਾ ਪਵਿੱਤਰ ਤੀਰਥ ਅਸਥਾਨ ਹੈ,ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿਚ ਸਥਿਤ ਹੈ,ਇਹ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ 3 ਤੋਂ 4 ਕਿਲੋਮੀਟਰ ਦੂਰ ਹੈ ਤੇ ਲਗਭਗ ਲਾਹੌਰ ਤੋਂ 120 ਕਿਲੋਮੀਟਰ ਦੂਰ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *