Central Groundwater Board ਦੀ ਰੀਪੋਰਟ ਮੁਤਾਬਕ Punjab ਹੇਠਲੇ ਤਿੰਨ ਪੱਤਣਾਂ ’ਚ 17 Central Groundwater Board ਦੀ ਰੀਪੋਰਟ ਮੁਤਾਬਕ Punjab ਹੇਠਲੇ ਤਿੰਨ ਪੱਤਣਾਂ ’ਚ 17
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
According to the report of Central Groundwater Board, 17 years old residual water in three lower ports of Punjab

Central Groundwater Board ਦੀ ਰੀਪੋਰਟ ਮੁਤਾਬਕ Punjab ਹੇਠਲੇ ਤਿੰਨ ਪੱਤਣਾਂ ’ਚ 17 ਸਾਲ ਦਾ ਬਚਿਆ ਪਾਣੀ

0

AZAD SOCH:-

Kotkapura,(AZAD SOCH NEWS):- ਪੰਜਾਬ ਦੇ 163 ਸ਼ਹਿਰਾਂ ’ਚੋਂ 2200 ਮਿਲੀਅਨ (220 ਕਰੋੜ) ਲੀਟਰ ਪ੍ਰਤੀ ਦਿਨ ਸੀਵਰੇਜ ਦੇ ਪਾਣੀ ਦੀ ਨਿਕਾਸੀ ਹੁੰਦੀ ਹੈ,1600 ਮਿਲੀਅਨ (160 ਕਰੋੜ) ਲੀਟਰ ਨੂੰ ਹੀ ਸਾਫ ਕਰਨ ਦਾ ਦਾਅਵਾ ਕਰਦੇ ਟਰੀਟਮੈਂਟ ਪਲਾਂਟ ਕੇਵਲ 128 ਸ਼ਹਿਰਾਂ ’ਚ ਹੀ ਲੱਗੇ ਹਨ,ਉਹ ਪੂਰੀ ਤਰ੍ਹਾਂ ਨਹੀਂ ਚੱਲ ਰਹੇ, ਬਾਕੀ 35 ਸ਼ਹਿਰਾਂ ਦਾ ਲਗਭਗ 600 ਮਿਲੀਅਨ (60 ਕਰੋੜ) ਲੀਟਰ  ਪਾਣੀ ਨੂੰ ਸੋਧਣ ਲਈ ਕੋਈ ਟਰੀਟਮੈਂਟ ਪਲਾਂਟ ਨਹੀਂ ਲੱਗੇ,ਲੁਧਿਆਣੇ ਦੇ ਬੁੱਢੇ ਦਰਿਆ (ਨਾਲੇ) ਦਾ ਸੱਭ ਤੋਂ ਮਾੜਾ ਹਾਲ ਹੈ।

ਜਿਸ ’ਚ 750 ਮਿਲੀਅਨ (75 ਕਰੋੜ) ਲੀਟਰ ਪਾਣੀ ਚੱਲਦਾ ਹੈ, ਜੋ ਸਤਲੁਜ ਦਰਿਆ ’ਚ ਪੈਂਦਾ ਹੈ, ਜੋ ਅੱਗੇ ਪੰਜਾਬ ਦੇ ਮਾਲਵਾ ਖੇਤਰ ਅਤੇ ਰਾਜਸਥਾਨ ’ਚ ਪੀਣ ਲਈ ਵੀ ਵਰਤਿਆ ਜਾਂਦਾ ਹੈ,ਇਸ ਦਰਿਆ ’ਚ ਚੱਲਦੇ ਪਾਣੀ ਦੀ ਗੁਣਵੱਤਾ ਦਾ ਪੈਮਾਨਾ ਬਹੁਤ ਹੀ ਖਤਰਨਾਕ ਪੱਧਰ ਤਕ ਮਾੜਾ ਹੈ,ਹੈਬੋਵਾਲ ਡੇਅਰੀ ਕੰਪਲੈਕਸ (Haboval Dairy Complex) ਦੇ ਨੇੜੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਵੰਬਰ 2021 ਮਹੀਨੇ ਕੀਤੀ ਚੈਕਿੰਗ ਦੌਰਾਨ ਬੀਓਡੀ (ਬਾਇਓ ਕੈਮੀਕਲ ਆਕਸੀਜਨ ਡਿਮਾਂਡ) ਪੱਧਰ 1750 ਮਿਲਿਆ, ਜੋ ਸਾਫ਼ ਪਾਣੀ ’ਚ ਕੇਵਲ 10 ਤਕ ਹੋ ਸਕਦਾ ਹੈ।

Punjab Assembly Elections 2022: ਉਮੀਦਵਾਰਾਂ ਦੀ ਪਹਿਲੀ ਸੂਚੀ,ਕੁਝ ਰਾਜ ਸਭਾ ਮੈਂਬਰ ਵੀ ਚੋਣ ਲੜਨਗੇ

ਇਸੇ ਤਰ੍ਹਾਂ ਸੀ.ਓ.ਡੀ. (ਕੈਮੀਕਲ ਆਕਸੀਜਨ ਡਿਮਾਂਡ) (COD (Chemical Oxygen Demand)) ਦਾ ਪੱਧਰ 5680 ਮਿਲਿਆ ਜੋ ਕਿ ਸਾਫ਼ ਪਾਣੀ ’ਚ 50 ਤਕ ਹੀ ਮਿੱਥਿਆ ਗਿਆ ਹੈ,ਪੰਜਾਬ ’ਚ ਲਗਭਗ 4000 ਉਦਯੋਗ ਪਾਣੀ ਦੀ ਵਰਤੋਂ ਕਰਦੇ ਹਨ,ਅਨੇਕਾਂ ਡਰੇਨਾਂ ’ਚ ਵੱਡੀ ਪੱਧਰ ’ਤੇ ਕਈ ਉਦਯੋਗਾਂ ਦਾ ਅਣਸੋਧਿਆ ਪਾਣੀ ਵੀ ਛੱਡਿਆ ਜਾਂਦਾ ਹੈ,ਇਸ ’ਚ ਭਾਰੀਆਂ ਧਾਤਾਂ ਅਤੇ ਖਤਰਨਾਕ ਜ਼ਹਿਰਾਂ ਵੀ ਹੁੰਦੀਆਂ ਹਨ,ਜਿਸ ਕਾਰਨ ਡਰੇਨਾਂ ਅਤੇ ਦਰਿਆਵਾਂ ਕੰਢੇ ਵੱਸਦੇ ਲੋਕਾਂ ’ਚ ਖਤਰਨਾਕ ਬਿਮਾਰੀਆਂ ਲਗਾਤਾਰ ਵੱਧ ਰਹੀਆਂ ਹਨ,ਧਰਤੀ ਹੇਠਲਾ ਪਾਣੀ ਪਲੀਤ ਹੋ ਰਿਹਾ ਹੈ,ਡੇਅਰੀਆਂ ਦਾ ਮਲ ਮੂਤਰ ਵੀ ਸਿੱਧਾ ਇਨ੍ਹਾਂ ਡਰੇਨਾਂ ’ਚ ਸੁੱਟਿਆ ਜਾ ਰਿਹਾ ਹੈ ਜੋ ਅੱਗੇ ਦਰਿਆਵਾਂ ’ਚ ਜਾ ਕੇ ਲਗਾਤਾਰ ਪੀਣ ਦੇ ਪਾਣੀ ਦੇ ਜਲ ਸਰੋਤਾਂ ਨੂੰ ਗੰਦਾ ਕਰਦਾ ਹੈ।

ਖੇਤੀ ਨੂੰ ਜ਼ਹਿਰ ਮੁਕਤ ਕਰਨਾ ਇਸ ਲਈ ਜ਼ਰੂਰੀ ਹੈ? : ਖੇਤੀ ’ਚ ਵਰਤੇ ਜਾਂਦੇ ਕੀਟਨਾਸ਼ਕ ਸਾਡੀ ਥਾਲੀ ’ਚ ਆ ਪਹੁੰਚੇ ਹਨ,ਇਨ੍ਹਾਂ ਨੇ ਸਾਡੀ ਖ਼ੁਰਾਕ ਰਾਹੀਂ ਸਾਡੇ ਸਰੀਰ ’ਚ ਘਰ ਬਣਾ ਲਿਆ ਹੈ,ਅੱਜ ਕੀਟਨਾਸ਼ਕ ਜ਼ਹਿਰਾਂ ਸਾਡੇ ਖੂਨ ਵਿਚ ਅਤੇ ਮਾਂ ਦੇ ਦੁੱਧ ਤਕ ਪਹੁੰਚ ਗਈਆਂ ਹਨ,ਇਹ ਜ਼ਹਿਰਾਂ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖ਼ਤਮ ਕਰ ਦੇਣਗੀਆਂ,ਪੰਜਾਬ ਭਾਰਤ ਦਾ ਡੇਢ ਫ਼ੀ ਸਦੀ ਰਕਬਾ ਹੈ ਪਰ ਭਾਰਤ ’ਚ ਵਰਤੇ ਜਾਣ ਵਾਲੇ ਕੁਲ 18% ਕੀਟਨਾਸ਼ਕ (ਜ਼ਹਿਰਾਂ) ਪੰਜਾਬ ’ਚ ਵਰਤੇ ਜਾਂਦੇ ਹਨ,ਹਵਾ ਦਾ ਪਲੀਤ ਹੋਣਾ, ਪਿਛਲੇ 70 ਸਾਲਾਂ ਦੀ ਭੌਤਿਕ ਤਰੱਕੀ ਨੇ ਜਿਥੇ ਪੰਜਾਬੀਆਂ ਨੂੰ ਸੁੱਖ ਸਹੂਲਤਾਂ ਨਾਲ ਲੈਸ ਕੀਤਾ ਹੈ, ਉੱਥੇ ਹੀ ਇਸ ਦੀ ਸਾਫ ਸੁਥਰੀ ਪੌਣ ਨੂੰ ਜ਼ਹਿਰੀਲਾ ਕਰਨ ’ਚ ਕੋਈ ਕਸਰ ਨਹੀਂ ਛੱਡੀ।

ਹਵਾ ਦੀ ਗੁਣਵੱਤਾ ਦਾ ਪੈਮਾਨਾ 50 ਤਕ ਹੀ ਰਹਿਣਾ ਚਾਹੀਦਾ ਹੈ,ਪੰਜਾਬ ਵਿਚ ਬਰਸਾਤਾਂ ਦੇ ਦਿਨਾਂ ਨੂੰ ਛੱਡ ਕੇ ਇਹ ਕਦੀ ਵੀ 100 ਤੋਂ ਹੇਠਾਂ ਨਹੀਂ ਰਹਿੰਦਾ ਅਤੇ ਨਵੰਬਰ ਦੇ ਮਹੀਨੇ ਦੀਵਾਲੀ ਦੇ ਨੇੜੇ ਇਹ 500 ਦੇ ਸਿਖਰਲੇ ਡੰਡੇ ’ਤੇ ਪਹੁੰਚ ਜਾਂਦਾ ਹੈ,ਇਹ ਪੈਮਾਨਾ 300 ਤੋਂ ਵੱਧ ਜਾਵੇ ਤਾਂ ਸਾਇੰਸ ਦੀ ਭਾਸ਼ਾ ’ਚ ਇਹ ਮਨੁੱਖ, ਜੀਵ ਜੰਤੂਆਂ ਅਤੇ ਬਨਸਪਤੀ ਲਈ ਖਤਰਨਾਕ ਮੰਨਿਆ ਜਾਂਦਾ ਹੈ।

ਪੰਜਾਬ ’ਚ ਘੱਟ ਰਿਹਾ ਜੰਗਲਾਤ ਹੇਠ ਰਕਬਾ : ਮਾਹਿਰਾਂ ਅਨੁਸਾਰ ਕਿਸੇ ਵੀ ਸਟੇਟ ਦਾ ਘੱਟੋ ਘੱਟ 33 ਫ਼ੀ ਸਦੀ ਰਕਬਾ ਜੰਗਲਾਂ ਅਧੀਨ ਚਾਹੀਦਾ ਹੈ ਤਾਂ ਜੋ ਚੌਗਿਰਦੇ ਦਾ ਸੰਤੁਲਨ ਸਾਵਾਂ ਰਖਿਆ ਜਾ ਸਕੇ,ਪੰਜਾਬ ’ਚ 1947 ’ਚ ਲਗਭਗ 40 ਫ਼ੀ ਸਦੀ ਜੰਗਲ ਸੀ, ਜੋ ਪੰਜਾਬ ਸਰਕਾਰ ਦੇ ਸਰਵੇ ਅਨੁਸਾਰ ਅੱਜ ਘੱਟ ਕੇ 6 ਪ੍ਰਤੀਸ਼ਤ (3084 ਸਕੇਅਰ ਕਿਲੋਮੀਟਰ) ਰਹਿ ਗਿਆ ਹੈ।  

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *