CM ਚਰਨਜੀਤ ਸਿੰਘ ਚੰਨੀ ਦੀ ਕੇਜਰੀਵਾਲ ਨੂੰ ਚਿਤਾਵਨੀ, ‘ਸੋਚ-ਸਮਝ ਕੇ ਬੋਲੋ ਨਹੀਂ ਤਾਂ ਕਰਾਂਗਾ CM ਚਰਨਜੀਤ ਸਿੰਘ ਚੰਨੀ ਦੀ ਕੇਜਰੀਵਾਲ ਨੂੰ ਚਿਤਾਵਨੀ, ‘ਸੋਚ-ਸਮਝ ਕੇ ਬੋਲੋ ਨਹੀਂ ਤਾਂ ਕਰਾਂਗਾ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
CM Charanjit Singh Channi warns Kejriwal

CM ਚਰਨਜੀਤ ਸਿੰਘ ਚੰਨੀ ਦੀ ਕੇਜਰੀਵਾਲ ਨੂੰ ਚਿਤਾਵਨੀ, ‘ਸੋਚ-ਸਮਝ ਕੇ ਬੋਲੋ ਨਹੀਂ ਤਾਂ ਕਰਾਂਗਾ ਮਾਨਹਾਨੀ ਦਾ ਕੇਸ’

6

AZAD SOCH:-

CHANDIGARH,(AZAD SOCH NEWS):- ਪੰਜਾਬ ਵਿਚ ਈਡੀ ਦੀ ਰੇਡ ਪਿੱਛੋਂ ਚਰਨਜੀਤ ਸਿੰਘ ਚੰਨੀ (Charanjit Singh Channi) ਤੇ ਆਪ ਸੁਪਰੀਮੋ ਕੇਜਰੀਵਾਲ ਆਹਮੋ-ਸਾਹਮਣੇ ਹੋ ਗਏ ਹਨ,ਚਮਕੌਰ ਸਾਹਿਬ (Chamkaur Sahib) ਤੋਂ ਚੋਣ ਪ੍ਰਚਾਰ ਕਰਦੇ ਹੋਏ ਸੀ. ਐੱਮ. ਚੰਨੀ (CM Channi) ਨੇ ਕੇਜਰੀਵਾਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ,ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਹੱਦ ਪਾਰ ਕਰ ਦਿੱਤੀ ਹੈ,ਉਹ ਮਾਨਹਾਨੀ ਦਾ ਕੇਸ ਕਰਨਗੇ,ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਦੀ ਆਦਤ ਹੈ ਕਿ ਪਹਿਲਾਂ ਵੱਡੇ ਇਲਜ਼ਾਮ ਲਗਾਉਂਦੇ ਹਨ ਤੇ ਚੋਣਾਂ ਖਤਮ ਹੋਂ ਤੋਂ ਬਾਅਦ ਮਾਫੀ ਮੰਗ ਕੇ ਭੱਜ ਜਾਂਦੇ ਹਨ।

ਪਹਿਲਾਂ ਵੀ ਨਿਤਿਨ ਗਡਕਰੀ, ਅਰੁਣ ਜੇਟਲੀ, ਬਿਕਰਮ ਮਜੀਠੀਆ ਦੇ ਮਾਮਲੇ ਵਿਚ ਕੇਜਰੀਵਾਲ ਅਜਿਹਾ ਕਰ ਚੁੱਕੇ ਹਨ,ਮੇਰੇ ਮਾਮਲੇ ਵਿਚ ਕੇਜਰੀਵਾਲ ਹਰ ਹੱਦ ਪਾਰ ਕਰ ਰਹੇ ਹਨ,ਚੰਨੀ ਨੇ ਕਿਹਾ ਕਿ ਈਡੀ ਨੇ ਰੇਡ ਕੀਤੀ ਤੇ ਪੈਸੇ ਬਰਾਮਦ ਕੀਤੇ ਪਰ ਇਸ ਵਿਚ ਉਨ੍ਹਾਂ ਦਾ ਕੀ ਕਸੂਰ ਹੈ,ਪੈਸੇ ਕਿਸੇ ਹੋਰ ਕੋਲੋ ਮਿਲੇ ਤੇ ਮੇਰੀ ਫੋਟੋ ਨੋਟਾਂ ਨਾਲ ਲਾ ਕੇ ਬਦਨਾਮ ਕੀਤਾ ਜਾ ਰਿਹਾ ਹੈ,ਜੇਕਰ ਮੇਰੇ ਘਰ ਤੋਂ ਪੈਸੇ ਮਿਲਦੇ ਤਾਂ ਮੈਂ ਜ਼ਿੰਮੇਵਾਰ ਸੀ,ਮੇਰੀ ਇੰਨੀ ਗਲਤੀ ਜ਼ਰੂਰ ਹੈ ਕਿ ਰਿਸ਼ਤੇਦਾਰ ਉਤੇ ਨਜ਼ਰ ਨਹੀਂ ਰੱਖ ਸਕਿਆ,ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਭਤੀਜਾ ਵੀ 130 ਕਰੋੜ ਰੁਪਏ ਸਣੇ ਫੜਿਆ ਗਿਆ ਸੀ।

Outbreak Of Corona In Punjab: ਬੀਤੇ 24 ਘੰਟੇ ’ਚ 8000 ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਮੁੱਖ ਮੰਤਰੀ ਚੰਨੀ (Chief Minister Channi) ਨੇ ਸਵਾਲ ਚੁੱਕੇ ਕਿ ਪੰਜਾਬ ਵਿਚ ਜਦੋਂ ਤੋਂ ਚੋਣ ਜ਼ਾਬਤਾ ਲਾਗੂ ਹੋਇਆ ਉਨ੍ਹਾਂ ਦੇ ਕਿਤੇ ਵੀ ਵਿਗਿਆਪਨ ਨਹੀਂ ਹਨ,ਇਸ ਦੇ ਬਾਵਜੂਦ ਕੇਜਰੀਵਾਲ 200 ਕਰੋੜ ਰੁਪਿਆ ਖਰਚਾ ਕਰ ਰਹੇ ਹਨ,ਇਹ ਪੈਸਾ ਕਿਥੋਂ ਖਰਚ ਕਰ ਰਹੇ? ਕੇਜਰੀਵਾਲ ਨੂੰ ਦੱਸਣਾ ਚਾਹੀਦਾ,CM ਚੰਨੀ ਨੇ ਭਗਵੰਤ ਮਾਨ ਉਤੇ ਵੀ ਤੰਜ ਕੱਸਿਆ,ਉਨ੍ਹਾਂ ਬਿਨਾਂ ਨਾਂ ਲਏ ਕਿਹਾ ਕਿ ਸ਼ਰਾਬ ਛੱਡ ਕੇ ਕੋਈ ਕਿਵੇਂ ਪੰਜਾਬ ਲਈ ਭਗਤ ਸਿੰਘ ਬਣ ਸਕਦਾ ਹੈ,ਕਿਹਾ ਜਾ ਰਿਹਾ ਹੈ ਕਿ ਸ਼ਰਾਬ ਛੱਡ ਕੇ ਵੱਡੀ ਕੁਰਬਾਨੀ ਕਰ ਦਿੱਤੀ,ਜਿਸ ਨੇ ਆਪਣੀ ਮਾਂ ਦੀ ਕਸਮ ਖਾ ਕੇ ਵੀ ਸ਼ਰਾਬ ਨਹੀਂ ਛੱਡੀ, ਉਹ ਪੰਜਾਬ ਨੂੰ ਕਿਵੇਂ ਚਲਾਉਣਗੇ,ਸੀ. ਐੱਮ. ਚੰਨੀ (CM Channi) ਨੇ ਇਹ ਵੀ ਕਿਹਾ ਕਿ ਸੀਐੱਮ ਚਿਹਰੇ ਦੀ ਚੋਣ ਲਈ 22 ਲੱਖ ਕਾਲ ਵੀ ਫਰਜ਼ੀ ਹੈ,ਕੇਜਰੀਵਾਲ ਨੂੰ ਇਸ ਦਾ ਹਿਸਾਬ ਦੇਣਾ ਚਾਹੀਦਾ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow

   




Leave a Reply

Your email address will not be published. Required fields are marked *