NEW DELHI,(AZAD SOCH NEWS):- ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿੱਚ ਆਮ ਆਦਮੀ ਪਾਰਟੀ (Aam Aadmi Party) ਨੇ ਕਮਾਲ ਕਰ ਕੇ ਦਿਖਾਇਆ ਹੈ,ਭਾਰੀ ਬਹੁਮਤ ਨਾਲ ਜਿੱਤੀ ‘ਆਪ’ ਸੂਬੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ,ਪਾਰਟੀ ਦੀ ਇਸ ਬੇਮਿਸਾਲ ਜਿੱਤ ‘ਤੇ ਪਾਰਟੀ ਸੁਪਰੀਮੋ ਦੀ ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਨੇ ਪੰਜਾਬ ਦੇ ਲੋਕਾਂ ਨੂੰ ਜਿੱਤ ਦੀ ਵਧਾਈ ਦਿੱਤੀ,ਚੋਣਾਂ ਰਾਹੀਂ ਪੰਜਾਬ ਦੇ ਲੋਕਾਂ ਵੱਲੋਂ ਕੀਤੇ ਗਏ ਇਸ ਵੱਡੇ ਬਦਲਾਅ ‘ਤੇ ਟਵੀਟ ਕਰਦੇ ਹੋਏ ਸੁਨੀਤਾ ਕੇਜਰੀਵਾਲ ਨੇ ਧੰਨਵਾਦ ਕਰਦੇ ਹੋਏ ਲਿਖਿਆ ‘ਚੱਕ ਦੇ ਪੰਜਾਬ’,ਸੁਨੀਤਾ ਦੇ ਇਸ ਟਵੀਟ ‘ਤੇ ਲੋਕ ਉਨ੍ਹਾਂ ਨੂੰ ਵੀ ਜਿੱਤ ਦੀ ਵਧਾਈ ਦੇ ਰਹੇ ਹਨ।
ਸੁਨੀਤਾ ਕੇਜਰੀਵਾਲ ਭਾਵੇਂ ਸਿਆਸਤ ਵਿੱਚ ਐਕਟਿਵ ਨਾ ਹੋਣ ਪਰ ਪੰਜਾਬ ਚੋਣਾਂ ਦੌਰਾਨ ਉਨ੍ਹਾਂ ਨੇ ਭਗਵੰਤ ਮਾਨ ਲਈ ਚੋਣ ਪ੍ਰਚਾਰ ਵੀ ਕੀਤਾ ਸੀ,ਇਸ ਦੌਰਾਨ ਉਨ੍ਹਾਂ ਦੀ ਧੀ ਵੀ ਉਨ੍ਹਾਂ ਦੇ ਨਾਲ ਚੋਣ ਪ੍ਰਚਾਰ ਵਿੱਚ ਗਈ ਸੀ,ਸੁਨੀਤਾ ਨੇ ਭਗਵੰਤ ਨੂੰ ਆਪਣਾ ਦਿਓਰ ਦੱਸਦੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਸਮਰਥਨ ਵਿੱਚ ਵੋਟ ਕਰਨ ਦੀ ਅਪੀਲ ਕੀਤੀ ਸੀ,ਇਸ ਤੋਂ ਪਹਿਲਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਵੀ ‘ਆਪ’ ਦੇ ਦਫ਼ਤਰ ਪਹੁੰਚੇ ਤੇ ਪੰਜਾਬ ਦੇ ਲੋਕਾਂ ਨੂੰ ਜਿੱਤ ਦੀ ਵਧਾਈ ਦਿੱਤੀ।
ਉਨ੍ਹਾਂ ਇਥੋਂ ਵਿਰੋਧੀ ਪਾਰਟੀਆਂ ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਪੰਜਾਬ ਦੇ ਵੱਡੇ ਵੱਡੇ ਲੋਕ ਹਾਰ ਗਏ,ਉਨ੍ਹਾਂ ਕਿਹਾ ਕਿ ਕੈਪਟਨ ਹਾਰ ਗਏ,ਸਿੱਧੂ ਹਾਰ ਗਏ,ਪੰਜਾਬ ਦੇ ਲੋਕਾਂ ਨੇ ਕਮਾਲ ਕਰ ਦਿੱਤਾ ਹੈ,ਇਹ ਬਹੁਤ ਵੱਡਾ ਇਨਕਲਾਬ ਹੈ,ਭਗਤ ਸਿੰਘ ਨੇ ਕਿਹਾ ਸੀ ਆਜ਼ਾਦੀ ਮਿਲਣ ਤੋਂ ਬਾਅਦ ਸਿਸਟਮ ਨਹੀਂ ਬਦਲਿਆ ਤਾਂ ਕੁਝ ਨਹੀਂ ਬਦਲਿਆ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow