PATIALA,(AZAD SOCH NEWS):- ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਲੁਧਿਆਣਾ ਵਿਚ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਸਮਰਥਕਾਂ ਦੀ ਭੀੜ ਜੁਟਾਈ,ਇਸ ਵਿਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ (Congress MLA Sukhpal Khaira) ਤੋਂ ਇਲਾਵਾ ਚੋਣ ਹਾਰੇ ਕਈ ਉਮੀਦਵਾਰ ਸ਼ਾਮਲ ਹੋਏ,ਮੀਟਿੰਗ ਵਿਚ ਖਹਿਰਾ ਨੇ ਕਿਹਾ ਕਿ ਮੀਟਿੰਗ ਨੂੰ ਕਿਸੇ ਗੁੱਟਬਾਜ਼ੀ ਨਾਲ ਜੋੜ ਕੇ ਨਾ ਦੇਖਿਆ ਜਾਵੇ।ਉਨ੍ਹਾਂ ਕਿਹਾ ਕਿ ਸਿੱਧੂ ਨੇ ਅਸਤੀਫਾ ਜ਼ਰੂਰ ਦੇ ਦਿੱਤਾ ਹੈ,ਪਰ ਕਾਂਗਰਸ ਹਾਈਕਮਾਨ ਨੇ ਅਜੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਹੈ,ਇਸ ਨਾਤੇ ਉਹ ਅਜੇ ਪ੍ਰਧਾਨ ਹਨ ਅਤੇ ਇਸ ਲਈ ਇਹ ਮੀਟਿੰਗ ਕੀਤੀ ਗਈ ਪੈ,ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਕੇਂਦਰੀ ਨਿਯਮ ਲਾਗੂ ਕਰਨ ਸਣੇ ਕਈ ਹੋਰ ਮੁੱਦਿਆਂ ‘ਤੇ ਇਸ ਦੌਰਾਨ ਚਰਚਾ ਕੀਤੀ ਗਈ।
ਹਫਤੇ ਦੇ ਅੰਦਰ ਸਿੱਧੂ ਸਮਰਥਕਾਂ ਦੀ ਇਹ ਦੂਜੀ ਮੀਟਿੰਗ ਹੈ,ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਸਿੱਧੂ ਪ੍ਰਧਾਨਗੀ ਵਾਪਸ ਲੈਣ ਲਈ ਹਾਈਕਮਾਨ ਨੂੰ ਆਪਣੀ ਤਾਕਤ ਦਿਖਾ ਰਹੇ ਹਨ,ਪੰਜਾਬ ਵਿਚ ਕਾਂਗਰਸ ਦੀ ਚੋਣ ਵਿਚ ਹਾਰ ਹੋਈ,ਹਾਲਾਂਕਿ ਸਿੱਧੂ ਤੇ ਉਸ ਦੇ ਸਮਰਥਕ ਇਸ ਦਾ ਠੀਕਰਾ ਚਰਨਜੀਤ ਸਿੰਘ ਚੰਨੀ (Charanjit Singh Channi) ‘ਤੇ ਫੋੜ ਰਹੇ ਹਨ,ਉਨ੍ਹਾਂ ਦਾ ਤਰਕ ਹੈ ਕਿ ਚੋਣ ਚੰਨੀ ਦੇ 111 ਦਿਨ ਦੇ ਮੁੱਖ ਮੰਤਰੀ ਕਾਰਜਕਾਲ ‘ਤੇ ਲੜਿਆ ਗਿਆ,ਚੋਣ ‘ਚ ਚੰਨੀ ਹੀ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਰਹੇ,ਇਸ ਲਈ ਹਾਰ ਦੀ ਜ਼ਿੰਮੇਵਾਰੀ ਵੀ ਚੰਨੀ ਦੀ ਹੀ ਹੈ।
ਸਿੱਧੂ ਨੇ 3 ਦਿਨ ਪਹਿਲਾਂ ਸੁਲਤਾਨਪੁਰ ਲੋਧੀ ਵਿਚ ਮੀਟਿੰਗ ਕੀਤੀ ਸੀ,ਉਥੇ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਤੇ ਬਲਵਿੰਦਰ ਧਾਲੀਵਾਲ ਤੋਂ ਇਲਾਵਾ ਲਗਭਗ 20 ਕਾਂਗਰਸੀ ਨੇਤਾ ਸ਼ਾਮਲ ਹੋਏ,ਜਿਨ੍ਹਾਂ ਵਿਚ ਨਵਤੇਜ ਚੀਮਾ ਤੇ ਗੁਰਪ੍ਰੀਤ ਜੀਪੀ ਤਾਂ ਖੁੱਲ੍ਹੇਆਮ ਚੰਨੀ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ,ਇਸ ਤੋਂ ਇਲਾਵਾ ਵੀ ਕਈ ਨੇਤਾ ਮੰਨ ਰਹੇ ਹਨ ਕਿ ਜੇਕਰ ਸਿੱਧੂ ਮੁੱਖ ਮੰਤਰੀ ਚਿਹਰਾ ਹੁੰਦੇ ਤਾਂ ਪੰਜਾਬ ਤੇ ਖਾਸ ਕਰਕੇ ਮਾਲਵਾ ਵਿਚ ਆਪ ਦੀ ਸੁਨਾਮੀ ਨੂੰ ਰੋਕ ਸਕਦੇ ਸੀ।
ਕਾਂਗਰਸ ਵਿਚ ਹੁਣ ਸਿੱਧੂ ਦੀ ਰਾਹ ਆਸਾਨ ਨਹੀਂ ਹੈ,ਸਿੱਧੂ ਪ੍ਰਿਯੰਕਾ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ,ਹਾਲਾਂਕਿ ਚੋਣ ਪ੍ਰਚਾਰ ਦੌਰਾਨ ਧੂਰੀ ਵਿਚ ਸਿੱਧੂ ਨੇ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਇਨਕਾਰ ਕਰ ਦਿੱਤਾ,ਉਸ ਸਮੇਂ ਪ੍ਰਿਯੰਕਾ ਗਾਂਧੀ ਵੀ ਮੰਚ ‘ਤੇ ਮੌਜੂਦ ਸਨ,ਇਸ ਤੋਂ ਇਲਾਵਾ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਤੋਂ ਬਾਅਦ ਸਿੱਧੂ ਨੇ ਪ੍ਰਚਾਰ ਤੋਂ ਕਿਨਾਰਾ ਕਰ ਲਿਆ,ਇਸ ਨਾਲ ਰਾਹੁਲ ਗਾਂਧੀ ਦੇ ਚੰਨੀ ‘ਤੇ ਭਰੋਸਾ ਜਤਾਉਣ ਦੇ ਫੈਸਲੇ ਪ੍ਰਤੀ ਸਿੱਧੂ ਦਾ ਰਵੱਈਆ ਸਵਾਲਾਂ ਵਿਚ ਘਿਰ ਗਿਆ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow