CHANDIGARH,(AZAD SOCH NEWS):- ਪੰਜਾਬ ਦੇ ਵਿਧਾਇਕ ਨੂੰ ਸਰਕਾਰੀ ਫਲੈਟ ਅਲਾਟ ਕੀਤੇ ਗਏ ਹਨ,ਅਹਿਮ ਗੱਲ ਹੈ ਕਿ ਲੰਬੇ ਸਮੇਂ ਮਗਰੋਂ ਬਾਦਲ ਪਰਿਵਾਰ ਦੇ ਫਲੈਟ ਹੋਰ ਵਿਧਾਇਕਾਂ ਨੂੰ ਅਲਾਟ ਹੋਏ ਹਨ,ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਵਾਰ ਚੋਣ ਨਹੀਂ ਜਿੱਤ ਸਕਿਆ,ਬਾਦਲ ਪਰਿਵਾਰ ਕੋਲ ਫਲੈਟ ਨੰਬਰ 35, 37, 39 ਸਨ,ਇਹ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਕੋਲ ਸਨ ਜੋ ਹੁਣ ਵਾਪਸ ਲੈ ਲਏ ਗਏ ਹਨ,ਜਾਰੀ ਲਿਸਟ ਮੁਤਾਬਕ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ 35 ਨੰਬਰ ਫਲੈਟ ਮਿਲਿਆ ਹੈ,ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਨੂੰ ਫਲੈਟ ਨੰਬਰ 37 ਅਲਾਟ ਕੀਤਾ ਗਿਆ,ਇਸ ਤੋਂ ਇਲਾਵਾ ਚਮਕੌਰ ਸਾਹਿਬ (Chamkaur Sahib) ਤੋਂ ਵਿਧਾਇਕ ਚਰਨਜੀਤ ਸਿੰਘ ਨੂੰ 39 ਨੰਬਰ ਫਲੈਟ ਅਲਾਟ ਹੋਇਆ ਹੈ,ਇਹ ਤਿੰਨੇ ਫਲੈਟ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕਾਂ ਨੂੰ ਦਿੱਤੇ ਗਏ ਹਨ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow