ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ,ਪਾਬੰਦੀਸ਼ੁਦਾ ਦਵਾਈ ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ,ਪਾਬੰਦੀਸ਼ੁਦਾ ਦਵਾਈ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Punjab's discus thrower Kamalpreet Kaur fails dope test, found guilty of taking banned drug 'Stanozolol'

ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ,ਪਾਬੰਦੀਸ਼ੁਦਾ ਦਵਾਈ ‘Stanozolol’ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ

7

AZAD SOCH:-

PATIALA,(AZAD SOCH NEWS):-  ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ (Discus throw player Kamalpreet Kaur) ਡੋਪ ਟੈਸਟ (Dope Tests) ਵਿੱਚ ਫੇਲ ਹੋ ਗਈ,ਮਿਲੀ ਜਾਣਕਾਰੀ ਦੇ ਮੁਤਾਬਿਕ ਕਮਲਪ੍ਰੀਤ ਨੂੰ ਪਾਬੰਦੀਸ਼ੁਦਾ ਦਵਾਈ ‘Stanozolol’ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ,ਕਮਲਪ੍ਰੀਤ ਟੋਕੀਓ ਓਲੰਪਿਕ ‘ਚ ਛੇਵੇਂ ਨੰਬਰ (Kamalpreet finished Sixth In The Tokyo Olympics) ਤੇ ਰਹੀ ਸੀ,ਜਿਸ ਤੋਂ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ (Athletics Integrity Unit) ਵੱਲੋਂ ਉਸਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ,ਕਿਹਾ ਜਾ ਰਿਹਾ ਹੈ ਕਿ ਕਮਲਪ੍ਰੀਤ ਕੌਰ ਨੂੰ ਵੱਧ ਤੋਂ ਵੱਧ ਚਾਰ ਸਾਲ ਲਈ ਮੁਅੱਤਲ ਕੀਤਾ ਜਾ ਸਕਦਾ ਹੈ,ਇਸ ਸਬੰਧੀ ਵਿਸ਼ਵ ਅਥਲੈਟਿਕਸ (World Athletics) ਵੱਲੋਂ ਇੱਕ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ।

ਵਿਸ਼ਵ ਅਥਲੈਟਿਕਸ ਦਾ ਟਵੀਟ
ਵਿਸ਼ਵ ਅਥਲੈਟਿਕਸ ਨੇ ਟਵੀਟ ਕਰਦਿਆਂ ਲਿਖਿਆ, ‘ਏਆਈਯੂ ਨੇ ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ (Discus throw player Kamalpreet Kaur) ਨੂੰ ਉਸਦੇ ਸਰੀਰ ਵਿੱਚ ਪਾਬੰਦੀਸ਼ੁਦਾ ਪਦਾਰਥ (ਸਟੈਨੋਜ਼ੋਲੋਲ) (Stanozolol) ਦੀ ਮੌਜੂਦਗੀ/ਵਰਤੋਂ ਲਈ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ,ਇਹ ਪਦਾਰਥ ‘ਵਿਸ਼ਵ ਅਥਲੈਟਿਕਸ’ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਹੈ ਜਿਸ ਕਾਰਨ ਵਿਸ਼ਵ ਅਥਲੈਟਿਕਸ ਡੋਪਿੰਗ (World Athletics Doping) ਨਾਲ ਸਬੰਧਤ ਇੱਕ ਮਾਮਲੇ ਵਿੱਚ ਟ੍ਰਾਇਲ ਪੂਰਾ ਹੋਣ ਤੱਕ ਖਿਡਾਰੀ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੰਦਾ ਹੈ।

ਅਸਥਾਈ ਮੁਅੱਤਲੀ ਦਾ ਮਤਲਬ ਹੈ ਕਿ ਇੱਕ ਖਿਡਾਰੀ ਜਾਂ ਅਥਲੀਟ ਉਦੋਂ ਤੱਕ ਪਾਬੰਦੀਸ਼ੁਦਾ ਰਹੇਗਾ ਜਦੋਂ ਤੱਕ ਵਿਸ਼ਵ ਅਥਲੈਟਿਕਸ ਦੇ ਐਂਟੀ-ਡੋਪਿੰਗ ਨਿਯਮਾਂ (Anti-Doping Regulations) ਦੇ ਤਹਿਤ ਟ੍ਰਾਇਲ ਨਹੀਂ ਕੀਤਾ ਜਾਂਦਾ ਹੈ,ਉਦੋਂ ਤੱਕ ਉਹ ਕਿਸੇ ਟੂਰਨਾਮੈਂਟ ਜਾਂ ਲੀਗ ਵਿੱਚ ਹਿੱਸਾ ਨਹੀਂ ਲੈ ਸਕਦਾ।ਗੌਰਤਲਬ ਹੈ ਕਿ ਨੈਸ਼ਨਲ ਰਿਕਾਰਡ ਹੋਲਡਰ ਕਮਲਪ੍ਰੀਤ ਟੋਕੀਓ ਓਲੰਪਿਕ (National Record Holder Kamalpreet At The Tokyo Olympics) ਵਿੱਚ ਛੇਵੇਂ ਸਥਾਨ ‘ਤੇ ਰਹੀ ਸੀ,ਕਮਲਪ੍ਰੀਤ ਕੌਰ ਨੇ ਪਿਛਲੇ ਸਾਲ ਪਟਿਆਲਾ ਵਿੱਚ 66.59 ਮੀਟਰ ਡਿਸਕਸ ਸੁੱਟ ਕੇ ਕੌਮੀ ਰਿਕਾਰਡ ਬਣਾਇਆ ਸੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *