MOHALI,(AZAD SOCH NEWS):- ਮੋਹਾਲੀ ਦੇ ਸੈਕਟਰ-77 (Sector-77 of Mohali) ਵਿਚ ਸਟੇਟ ਇੰਟੈਲੀਜੈਂਸ ਦਫਤਰ ਮੋਹਾਲੀ (State Intelligence Office, Mohali) ਦੇ ਬਾਹਰ ਵੱਡਾ ਬੰਬ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ,ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਧਮਾਕਾ ਰਾਕੇਟ ਲਾਂਚਰ (Rocket Launcher) ਨਾਲ ਕੀਤਾ ਗਿਆ ਹੈ,ਇਸ ਨੂੰ ਵੱਡੀ ਅਣਗਹਿਲੀ ਕਿਹਾ ਜਾ ਸਕਦਾ ਹੈ,ਕਿਉਂਕਿ ਜਿਥੇ ਸੁਰੱਖਿਆ ਏਜੰਸੀਆਂ ਦਾ ਪਹਿਰਾ ਹੁੰਦਾ ਹੈ,ਉਥੇ ਅਜਿਹੀ ਘਟਨਾ ਦਾ ਵਾਪਰਨਾ ਸੱਚਮੁੱਚ ਦੁਖਦਾਇਕ ਹੈ,ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ, ਆਈਜੀ (SSP, IG) ਸਣੇ ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।

ਬੰਬ ਧਮਾਕੇ ਨਾਲ ਦਫਤਰ ਦੇ ਸ਼ੀਸ਼ੇ ਟੁੱਟ ਗਏ ਪਰ ਗਨੀਮਤ ਰਹੀ ਕਿ ਬੰਬ ਆਪਣੀ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਸਕਿਆ ਜਿਸ ਕਾਰਨ ਵੱਡਾ ਨੁਕਸਾਨ ਹੋਣੋਂ ਬਚ ਗਿਆ ਤੇ ਜੇਕਰ ਇਹ ਧਮਾਕਾ ਦਿਨ ਵੇਲੇ ਹੁੰਦਾ ਤਾਂ ਜਾਨ-ਮਾਲ ਦਾ ਨੁਕਸਾਨ ਜ਼ਿਆਦਾ ਹੋਣਾ ਸੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਵੱਡੀ ਘਟਨਾ ਨਹੀਂ ਵਾਪਰੀ,ਦੱਸ ਦੇਈਏ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ,ਇਸ ਤੋਂ ਪਹਿਲਾਂ ਬੀਤੇ ਦਿਨੀਂ ਧਰਮਸ਼ਾਲਾ ਦੇ ਵਿਧਾਨ ਸਭਾ ਗੇਟ ਅੱਗੇ ਖਾਲਿਸਤਾਨੀ ਦੇ ਝੰਡੇ (Khalistani Flags) ਲੱਗੇ ਹੋਏ ਮਿਲੇ ਸਨ ਤੇ ਅੱਜ ਮੋਹਾਲੀ ਵਿਚ ਬੰਬ ਧਮਾਕੇ ਦੀ ਘਟਨਾ ਵਾਪਰਨਾ ਸੱਚਮੁੱਚ ਨਿੰਦਣਯੋਗ ਹੈ।

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow