CHANDIGARH,(AZAD SOCH NEWS):- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨਾਲ ਮੁਲਾਕਾਤ ਕੀਤੀ,ਇਸ ਦੌਰਾਨ ਸਿੱਧੂ ਨੇ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਲਈ ਭਗਵੰਤ ਮਾਨ ਨੂੰ ਆਪਣੇ ਪੰਜਾਬ ਮਾਡਲ ਨਾਲ ਸਬੰਧਤ ਕਈ ਸੁਝਾਅ ਦਿੱਤੇ,ਸਿੱਧੂ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਹ ਮੀਟਿੰਗ ਕਰੀਬ 50 ਮਿੰਟ ਚੱਲੀ ਅਤੇ ਉਨ੍ਹਾਂ ਨੂੰ ਸੀ.ਐਮ.ਭਗਵੰਤ ਮਾਨ (CM Bhagwant Mann) ਵੱਲੋਂ ਵੀ ਕਾਫੀ ਹਾਂ-ਪੱਖੀ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਨੇ ਸਾਰੇ ਸੁਝਾਅ ਸੁਣੇ।
ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਉਨ੍ਹਾਂ ਸ਼ਰਾਬ ਅਤੇ ਰੇਤ ਮਾਫੀਆ ਸਣੇ ਪੰਜਾਬ ਦੇ ਕਈ ਅਹਿਮ ਮੁੱਦਿਆਂ ‘ਤੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ,ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਵਿੱਚ ਕੋਈ ਹੰਕਾਰ ਨਹੀਂ ਉਹ ਅੱਜ ਵੀ ਉਸੇ ਤਰ੍ਹਾਂ ਦੇ ਹਨ ਜਿਵੇਂ ਉਹ ਸਾਲਾਂ ਪਹਿਲਾਂ ਸੀ,ਉਨ੍ਹਾਂ ਨੂੰ ਸੀਐਮ ਮਾਨ ਤੋਂ ਬਹੁਤ ਉਮੀਦਾਂ ਹਨ,ਇਹ ਗੱਲਾਂ ਮੈਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਵੀ ਦੱਸੀਆਂ ਸਨ ਪਰ ਉਨ੍ਹਾਂ ਨੇ ਨਹੀਂ ਸੁਣੀ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ “ਮੈਂ ਪੰਜਾਬ ਲਈ ਇੱਥੇ ਆਇਆ ਹਾਂ,ਮੁੱਖ ਮੰਤਰੀ ‘ਚ ਕੋਈ ਹਉਮੈ ਨਹੀਂ ਹੈ,ਉਹ ਅੱਜ ਵੀ ਉਸੇ ਤਰ੍ਹਾਂ ਹੈ ਜਿਵੇਂ ਉਹ ਸਾਲਾਂ ਪਹਿਲਾਂ ਸੀ,ਉਹ ਬਹੁਤ ਹੀ ਨਿਮਰ ਹੈ,ਬਹੁਤ ਸਾਰੇ ਲੋਕਾਂ ਨੂੰ ਵੀ ਦਰਦ ਹੈ ਜਿਨ੍ਹਾਂ ਨਾਲ ਮੈਂ ਪਿਛਲੇ 7 ਸਾਲਾਂ ਤੋਂ ਲੜ ਰਿਹਾ ਹਾਂ,ਸਿਆਸਤਦਾਨ ਠੇਕੇਦਾਰੀ ਸਿਸਟਮ ਦੇ ਪਿੱਛੇ ਖੜ੍ਹੇ ਹਨ,ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ ਪਰ ਮੈਂ ਦੇਖ ਸਕਦਾ ਹਾਂ…ਪੰਜਾਬ ਨੂੰ ਲੁੱਟਣ ਵਾਲੇ ਹੁਣ ਸਮਾਂ ਦੇਖ ਲੈਣਗੇ”
ਸਿੱਧੂ ਨੇ ਕਿਹਾ ਕਿ ,”ਮੈਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੂੰ ਅਪੀਲ ਕੀਤੀ ਹੈ ਕਿ ਉਹ ਇਹ ਠੇਕੇਦਾਰੀ ਵਾਲਾ ਸਿਸਟਮ ਖ਼ਤਮ ਕਰਨ ਤਾਂ ਜੋ ਪੰਜਾਬ ਆਪਣੇ ਪੈਰਾਂ ‘ਤੇ ਹੋ ਸਕੇ,”ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਮੁੱਖ ਮੰਤਰੀ ਦੀ ਤਾਰੀਫ ਕਰਦੇ ਕਿਹਾ, “ਮੈਂਨੂੰ ਇੰਝ ਲੱਗਾ ਕਿ ਮੈਂ ਮੁੱਖ ਮੰਤਰੀ ਨੂੰ ਨਹੀਂ ਮਿਲਿਆ,ਕਿਉਂਕਿ ਉਸਦੇ ਦਿਲ ਵਿੱਚ ਵੀ ਪੰਜਾਬ ਲਈ ਉਹੀ ਦਰਦ ਹੈ ਜੋ ਮੇਰੇ ਦਿਲ ਵਿੱਚ ਹੈ।”
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow