ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਸਿਵਲ ਲਾਈਨ ਤੇ ਮਲਟੀਪਰਪਜ਼ ਸਕੂਲ ਦਾ ਦੌਰਾ ਕੀਤਾ ਗਿਆ ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਸਿਵਲ ਲਾਈਨ ਤੇ ਮਲਟੀਪਰਪਜ਼ ਸਕੂਲ ਦਾ ਦੌਰਾ ਕੀਤਾ ਗਿਆ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Education Minister Meet Hayer visited the Multipurpose School on Civil Lines

ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਸਿਵਲ ਲਾਈਨ ਤੇ ਮਲਟੀਪਰਪਜ਼ ਸਕੂਲ ਦਾ ਦੌਰਾ ਕੀਤਾ ਗਿਆ

12

AZAD SOCH:-

PATIALA,MAY 9,2022,(AZAD SOCH NEWS):- ਸਰਕਾਰ ਵੱਲੋਂ ਸਿੱਖਿਆਂ ਦਾ ਮਿਆਰ ਉੱਚਾ ਕਰਨ ਲਈ ਵੱਖ ਵੱਖ ਸਕੂਲਾਂ ਦੇ ਮੰਤਰੀਆਂ ਅਤੇ ਨੇਤਾਵਾਂ ਵੱਲੋਂ ਦੌਰੇ ਕੀਤੇ ਜਾ ਰਹੇ ਹਨ,ਇਸ ਉਦੇਸ਼ ਨਾਲ ਸਿੱਖਿਆ ਮੰਤਰੀ ਮੀਤ ਹੇਅਰ (Education Minister Meet Hair) ਵੱਲੋਂ ਸਿਵਲ ਲਾਈਨ ਤੇ ਮਲਟੀਪਰਪਜ਼ ਸਕੂਲ (Multipurpose School On The Civil Line) ਦਾ ਦੌਰਾ ਕੀਤਾ ਗਿਆ ਇਸ ਦੌਰਾਨ ਜਿਥੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਉਥੇ ਹੀ ਨਵੀਂਆਂ ਸੁਵਿਧਾਵਾਂ ਦੇਣ ਲਈ ਵਿਚਾਰ ਚਰਚਾ ਵੀ ਕੀਤੀ।

ਸਿੱਖਿਆ ਮੰਤਰੀ ਮੀਤ ਹੇਅਰ (Education Minister Meet Hair) ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਸਾਰੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ,ਸਕੂਲਾਂ ਚ ਦਿੱਲੀ ਦੀ ਤਰਜ਼ ਤੇ ਹਰ ਪ੍ਰਕਾਰ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਨ ਵਿੱਚ ਰੁਚੀ ਵਧੇ ਤੇ ਪੜ੍ਹਾਈ ਦੇ ਤਰੀਕੇ ਵਿੱਚ ਵੀ ਬਦਲਾਅ ਹੋ ਸਕੇ,ਅੱਜ ਕੱਲ੍ਹ ਪੰਜਾਬ ਦੇ ਜ਼ਿਆਦਾਂ ਤਰ ਲੋਕ ਆਪਣੇ ਬੱਚਿਆਂ ਦੀ ਵਧੀਆਂ ਪੜ੍ਹਾਈ ਲਈ ਨਿੱਜੀ ਸਕੂਲਾਂ ਵੱਲ ਆਪਣਾ ਰੁਝਾਨ ਦਿਖਾ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਆਪਣੇ ਬੱਚੇ ਦੇ ਨੂੰ ਵਧੀਆ ਭਵਿੱਖ ਲਈ ਸਿੱਖਿਆ ਮੁਹੱਈਆ ਕਰਵਾਉਣ ਲਈ ਆਰਥਿਕ ਤੌਰ ਤੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਉਂਕਿ ਹਰ ਇਕ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਇੱਕ ਚੰਗੀ ਸਿੱਖਿਆ ਲਵੇ,ਇਸੇ ਤਹਿਤ ਅੱਗੇ ਕਦਮ ਵਧਾਉਂਦਿਆਂ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ ਤਾਂ ਕਿ ਵਿਦਿਆਰਥੀ ਚੰਗੀ ਸਿੱਖਿਆਂ ਹਾਸਲ ਕਰ ਸਕਣ,ਇਸ ਮੌਕੇ ਵਿਧਾਇਕ ਡਾ ਬਲਬੀਰ ਸਿੰਘ, ਵਿਧਾਇਕ ਚੇਤਨ ਸਿੰਘ ਜੌਡ਼ਾਮਾਜਰਾ ,ਜ਼ਿਲਾ ਪ੍ਰਧਾਨ ਤੇਜਿੰਦਰ ਮਹਿਤਾ, ਸਕੱਤਰ ਪੰਜਾਬ ਜਰਨੈਲ ਸਿੰਘ ਮਨੂੰ ਆਪ ਦੇ ਸੀਨੀਅਰ ਨੇਤਾ ਕੁੰਦਨ ਗੋਗੀਆ ,ਗੁਰਜੀਤ ਸਿੰਘ ਸਾਹਨੀ ,ਰਜਿੰਦਰ ਮੋਹਨ ,ਜਸਵਿੰਦਰ ਰਿੰਪਾ, ਰਾਜਨ ਚੌਹਾਨ , ਜਸਬੀਰ ਗਾਂਧੀ ਅਤੇ ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *