mohali blast news ਦੇਰ ਰਾਤ ਮੁਹਾਲੀ ਵਿਖੇ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡ ਕੁਆਰਟਰ mohali blast news ਦੇਰ ਰਾਤ ਮੁਹਾਲੀ ਵਿਖੇ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡ ਕੁਆਰਟਰ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
NIA, SIT formed to probe blast at Mohali-based Punjab Police Intelligence Headquarters

ਦੇਰ ਰਾਤ ਮੁਹਾਲੀ ਵਿਖੇ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡ ਕੁਆਰਟਰ ’ਚ ਧਮਾਕੇ ਦੀ ਜਾਂਚ ਕਰੇਗੀ NIA,SIT ਦਾ ਵੀ ਕੀਤਾ ਗਿਆ ਗਠਨ

2

AZAD SOCH:-

S.A.S. NAGAR,(AZAD SOCH NEWS):- ਦੇਰ ਰਾਤ ਮੁਹਾਲੀ ਵਿਖੇ ਸਥਿਤ ਸਟੇਟ ਪੁਲਿਸ ਇੰਟੈਲੀਜੈਂਸ ਦਫ਼ਤਰ (State Police Intelligence Office) ਵਿਚ ਧਮਾਕਾ ਹੋਇਆ ਹੈ,ਮੁਢਲੀ ਜਾਣਕਾਰੀ ਮੁਤਾਬਕ ਗਰਨੇਡ ਹਮਲਾ ਕੀਤਾ ਗਿਆ ਹੈ,ਤੀਜੀ ਮੰਜ਼ਲ ਉਪਰ ਗਰਨੇਡ ਸੁਟਿਆ ਗਿਆ,ਜਿਸ ਨਾਲ ਬਿਲਡਿੰਗਜ਼ (Buildings) ਦੇ ਸ਼ੀਸ਼ੇ ਟੁੱਟੇ ਹਨ,ਗਰਨੇਡ ਸੁੱਟਣ ਲਈ ਰਾਕੇਟ ਲਾਂਚਰ ਦੇ ਇਸਤੇਮਾਲ ਦੀ ਸ਼ੰਕਾ ਪ੍ਰਗਟ ਕੀਤੀ ਗਈ,ਇਸ ਹਮਲੇ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਵੀ ਸਰਗਰਮ ਹੋ ਗਈ ਹੈ,NIA ਦੀ ਇਕ ਟੀਮ ਪੰਜਾਬ ਇੰਟੈਲੀਜੈਂਸ (Team Punjab Intelligence) ਦੇ ਦਫ਼ਤਰ ਆ ਰਹੀ ਹੈ,ਉਹ ਇਸ ਦੀ ਵੀ ਜਾਂਚ ਕਰੇਗੀ।

ਮੁੱਖ ਮੰਤਰੀ ਭਗਵੰਤ ਮਾਨ (Minister Bhagwant Mann) ਨੇ ਟਵੀਟ ਕਰਦਿਆਂ ਕਿਹਾ ਕਿ ਮੁਹਾਲੀ ‘ਚ ਹੋਏ ਬਲਾਸਟ ਦੀ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ,ਜਿਸ ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ,‘ਬੰਬ’ ਜਾਂ ਧਮਾਕਾ ਸਮਗਰੀ ਦਫ਼ਤਰ ਵਿਚ ਮੇਜ਼ ਉਤੇ ਜਾ ਡਿੱਗਾ,ਪੁਲਿਸ ਨੇ 11 ਵਜੇ ਤੋਂ ਬਾਅਦ ਬਿਆਨ ਜਾਰੀ ਕਰ ਕੇ ਦਸਿਆ ਕਿ ਘਟਨਾ ਸ਼ਾਮ 7 ਵੱਜ ਕੇ 45 ਮਿੰਟ ਤੇ ਵਾਪਰੀ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ।

Tweet

ਮੌਕੇ ਉਪਰ ਘੇਰਾਬੰਦੀ ਕਰ ਕੇ ਵੱਡੀ ਗਿਣਤੀ ਵਿਚ ਫ਼ੋਰਸ ਤਾਇਨਾਤ ਕਰ ਦਿਤੀ ਗਈ ਹੈ,ਸਾਰੇ ਆਸ-ਪਾਸ ਦੇ ਖੇਤਰ ਨੂੰ ਸੀਲ ਕਰ ਦਿਤਾ ਗਿਆ ਹੈ,ਮੀਡੀਆ ਨੂੰ ਵੀ ਅੱਗੇ ਨਹੀਂ ਜਾਣ ਦਿਤਾ ਜਾ ਰਿਹਾ,ਆਈ.ਜੀ. ਅਤੇ ਐਸ.ਐਸ.ਪੀ. (I.G. And S.S.P.) ਸਣੇ ਹੋਰ ਪੁਲਿਸ ਅਧਿਕਾਰੀ ਅਤੇ ਬੰਬ ਵਿਰੋਧੀ ਦਸਤਾ ਵੀ ਮੌਕੇ ਉਪਰ ਪਹੁੰਚ ਗਏ ਹਨ,ਪੰਜਾਬ ਪੁਲਿਸ (Punjab Police) ਦੇ ਅਧਿਕਾਰੀਆਂ ਤੋਂ ਇਲਾਵਾ ਚੰਡੀਗੜ੍ਹ ਦੇ ਐਸ.ਐਸ.ਪੀ. (SSP) ਵੀ ਮੌਕੇ ’ਤੇ ਪਹੁੰਚੇ।

ਪੁਲਿਸ ਮੁਤਾਬਕ ਇਹ ਹਮਲਾ ਕਰੀਬ 80 ਮੀਟਰ ਦੀ ਦੂਰੀ ਤੋਂ ਕੀਤਾ ਗਿਆ,ਅਣਪਛਾਤੇ ਹਮਲਾਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ,ਇਸ ਤੋਂ ਬਾਅਦ ਖੁਫੀਆ ਵਿਭਾਗ ਇਲਾਕੇ ਦੇ ਸੀਸੀਟੀਵੀ ਫੁਟੇਜ,ਮੋਬਾਈਲ ਟਾਵਰ (CCTV Footage,Mobile Towers) ਦੀ ਛਾਣਬੀਣ ਕਰ ਰਿਹਾ ਹੈ,ਪੁਲਿਸ ਦੀ ਚਿੰਤਾ ਇਸ ਲਈ ਜ਼ਿਆਦਾ ਹੈ ਕਿਉਂਕਿ ਅਫਗਾਨਿਸਤਾਨ ਵਿਚ ਅਜਿਹੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ,ਇਸ ਤੋਂ ਇਲਾਵਾ ਰੂਸ-ਯੂਕਰੇਨ ਯੁੱਧ (Russia-Ukraine War)’ ਚ ਵੀ ਇਹਨਾਂ ਦੀ ਵਰਤੋਂ ਦੀ ਚਰਚਾ ਹੈ।

ਦੂਜੇ ਪਾਸੇ ਡੀਜੀਪੀ ਵੀਕੇ ਭਾਵਰਾ (DGP VK Bhawra) ਨੇ ਕਿਹਾ ਕਿ ਇਸ ਹਮਲੇ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ,ਉਹਨਾਂ ਨੇ ਯਕੀਨੀ ਤੌਰ ‘ਤੇ ਕਿਹਾ ਕਿ ਇਹ ਹਮਲਾ ਥੋੜ੍ਹੀ ਦੂਰੀ ਤੋਂ ਕੀਤਾ ਗਿਆ ਹੈ,ਇਸ ਹਮਲੇ ਤੋਂ ਬਾਅਦ ਪੂਰੇ ਪੰਜਾਬ ਨੂੰ ਹਾਈ ਅਲਰਟ ‘ਤੇ ਕਰ ਦਿੱਤਾ ਗਿਆ ਹੈ,ਮੁਹਾਲੀ ਅਤੇ ਚੰਡੀਗੜ੍ਹ (Chandigarh) ਨਾਲ ਲੱਗਦੀ ਸਰਹੱਦ ‘ਤੇ ਸਖਤੀ ਵਧਾ ਦਿੱਤੀ ਗਈ ਹੈ,ਇੱਥੇ ਲਗਾਤਾਰ ਚੈਕਿੰਗ ਜਾਰੀ ਹੈ,ਹਮਲੇ ਦਾ ਪਤਾ ਲੱਗਦਿਆਂ ਹੀ ਸੀਐਮ ਭਗਵੰਤ ਮਾਨ ਹਰਕਤ ਵਿਚ ਆ ਗਏ। ਉਹਨਾਂ ਨੇ ਇਸ ਸਬੰਧੀ ਡੀਜੀਪੀ ਵੀਕੇ ਭਾਵਰਾ ਤੋਂ ਰਿਪੋਰਟ ਤਲਬ ਕੀਤੀ ਹੈ,ਫਿਲਹਾਲ ਪੁਲਿਸ ਹਥਿਆਰਾਂ ਦੀ ਜਾਂਚ ਕਰ ਰਹੀ ਹੈ,ਇਸ ਦੇ ਲਈ ਫੋਰੈਂਸਿਕ ਮਾਹਿਰਾਂ (Forensic Experts) ਦੀ ਮਦਦ ਲਈ ਜਾ ਰਹੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *