Toronto,(AZAD SOCH NEWS):- ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਕੋਵਿਡ-19 (Covid-19) ਨਾਲ ਨਜਿੱਠਣ ਲਈ ਲਗਾਈ ਗਈ ਐਮਰਜੈਂਸੀ ਨੂੰ ਰਸਮੀ ਤੌਰ ‘ਤੇ ਖ਼ਤਮ ਕਰ ਦਿੱਤਾ ਹੈ,ਟੋਰਾਂਟੋ ਦੇ ਮੇਅਰ ਜੌਹਨ ਟੋਰੀ (Toronto Mayor John Tory) ਨੇ ਸੋਮਵਾਰ ਨੂੰ ਮਿਉਂਸਪਲ ਐਮਰਜੈਂਸੀ (Municipal Emergency) ਨੂੰ ਖ਼ਤਮ ਕਰਨ ਲਈ ਇੱਕ ਅਧਿਕਾਰਤ ਘੋਸ਼ਣਾ ਕੀਤੀ, ਜੋ ਕਿ ਕੋਵਿਡ-19 ਮਹਾਮਾਰੀ (Covid-19 Epidemic) ਦੇ ਜਵਾਬ ਵਿੱਚ ਪਹਿਲੀ ਵਾਰ 23 ਮਾਰਚ, 2020 ਨੂੰ ਘੋਸ਼ਿਤ ਕੀਤੀ ਗਈ ਸੀ,ਟੋਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲਾਂਕਿ ਸਿਟੀ ਆਫ ਟੋਰਾਂਟੋ (City of Toronto) ਹੁਣ ਕੋਵਿਡ-19 (Covid-19) ਨਾਲ ਨਜਿੱਠਣ ਲਈ ਐਮਰਜੈਂਸੀ ਘੋਸ਼ਣਾ (Emergency Declaration) ਦੇ ਤਹਿਤ ਕੰਮ ਨਹੀਂ ਕਰ ਰਿਹਾ ਹੈ ਫਿਰ ਵੀ ਲੋਕਾਂ ਨੂੰ ਟੀਕਾਕਰਨ ਕਰਵਾਉਣ ਅਤੇ ਆਰਥਿਕ ਸੁਧਾਰ ਦੀ ਅਗਵਾਈ ਕਰਨ ਲਈ ਸਾਡਾ ਕੰਮ ਜਾਰੀ ਹੈ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow