CHANDIGARH,(AZAD SOCH NEWS):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਇੱਕ ਅਹਿਮ ਕਦਮ ਚੁੱਕ ਰਹੇ ਹਨ,ਮੁੱਖ ਮੰਤਰੀ ਭਗਵੰਤ ਮਾਨ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡੇ,ਕਈ ਵਿਭਾਗਾਂ ਦੀਆਂ ਅਸਾਮੀਆਂ ਉਤੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ!ਸਿਹਤ,ਮੈਡੀਕਲ ਸਿੱਖਿਆ ਤੇ ਸਿੰਚਾਈ ਵਿਭਾਗ ਵਿੱਚ ਨਿਯੁਕਤੀ ਪੱਤਰ ਵੰਡੇ ਗਏ,,ਜ਼ਿਕਰਯੋਗ ਹੈ,ਕਿ ਆਮ ਆਦਮੀ ਪਾਰਟੀ (Aam Aadmi Party) ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ,ਇਸ ਕੜੀ ਤਹਿਤ ਹੀ ਪੰਜਾਬ ਸਰਕਾਰ ਵੱਡੀ ਗਿਣਤੀ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਆਸਾਮੀਆਂ ਕੱਢ ਰਹੀ ਹੈ।
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Mann) ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਉਤੇ ਜ਼ੋਰ ਦਿੱਤਾ,ਨਵਨਿਯੁਕਤ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੇ ਹੋਏ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਕਿਹਾ,ਉਨ੍ਹਾਂ ਨੇ ਕਿਹਾ ਕਿ ਜਲਦ ਹੀ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਵੀ ਨਿਯੁਕਤੀ ਪੱਤਰ ਵੰਡੇ ਜਾਣਗੇਕਈ ਵਾਰ ਵਿਭਾਗੀ ਦਿੱਕਤਾਂ ਕਾਰਨ ਦੇਰੀ ਹੋ ਜਾਂਦੀ ਹੈਇਸ ਤੋਂ ਬਾਅਦ ਕੁਝ ਉਮੀਦਵਾਰ ਧਰਨੇ ਦੇਣ ਪੁੱਜ ਜਾਂਦੇ ਹਨ,ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨਾਲ ਮੁਲਾਕਾਤ ਕਰਨਗੇ।
ਇਸ ਮੀਟਿੰਗ ਦੌਰਾਨ ਬਜਟ ਉਤੇ ਚਰਚਾ ਹੋਵੇਗੀ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਬਜਟ ਨੂੰ ਲੈ ਕੇ ਪੂਰੇ ਸੂਬੇ ਦੇ ਦੌਰੇ ‘ਤੇ ਸਨ,ਉਹ ਵੱਖ-ਵੱਖ ਵਰਗਾਂ ਦੀ ਰਾਏ ਲੈ ਰਹੇ ਸੀ,ਅੱਜ ਉਹ ਸੀਐਮ ਭਗਵੰਤ ਮਾਨ ਨਾਲ ਜਨਤਕ ਫੀਡਬੈਕ ਸਾਂਝੀ ਕਰਨਗੇ,ਇਸ ਮੀਟਿੰਗ ਵਿੱਚ ਮੁੱਖ ਸਕੱਤਰ ਵੀ ਸ਼ਾਮਲ ਹੋਣਗੇ,ਇਹ ਮੀਟਿੰਗ ਦੁਪਹਿਰ 12:00 ਵਜੇ ਹੋਵੇਗੀ,ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਮੁੱਖ ਮੰਤਰੀ ਦੇ ਕੁਝ ਕਰੀਬੀ ਆਗੂ, ਅਧਿਕਾਰੀ,ਉਦਯੋਗਪਤੀ ਬਜਟ ਤਿਆਰ ਕਰਦੇ ਸਨ।
ਜਿਸ ਦਾ ਲਾਭ ਆਮ ਲੋਕਾਂ ਨੂੰ ਨਾ ਹੋ ਕੇ ਸਰਕਾਰ ਵਿੱਚ ਬੈਠੇ ਆਗੂਆਂ, ਉਦਯੋਗਪਤੀਆਂ ਤੇ ਕਾਰਪੋਰੇਟਰਾਂ ਨੂੰ ਹੀ ਹੁੰਦਾ ਸੀ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਪੁਰਾਣੀ ਪਰੰਪਰਾ ਨੂੰ ਖ਼ਤਮ ਕਰ ਕੇ ਲੋਕਤੰਤਰ ਦੇ ਮੂਲ ਸਿਧਾਂਤਾਂ ਦਾ ਪਾਲਣ ਕਰਦਿਆਂ ਜਨਤਾ ਦਾ ਬਜਟ, ਜਨਤਾ ਵੱਲੋਂ ਹੀ ਤਿਆਰ ਕਰਾਉਣ ਦਾ ਫ਼ੈਸਲਾ ਕੀਤਾ ਹੈ,ਪੰਜਾਬ ਦਾ ਬਜਟ ਹੁਣ ਉਦਯੋਗਪਤੀ ਤੇ ਅਧਿਕਾਰੀ ਨਹੀਂ, ਸਗੋਂ ਆਮ ਜਨਤਾ ਤਿਆਰ ਕਰੇਗੀ,ਆਮ ਆਦਮੀ ਪਾਰਟੀ (Aam Aadmi Party) ਦਾ ਕਹਿਣਾ ਹੈ।
ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਮੁੱਖ ਮੰਤਰੀ ਦੇ ਕੁਝ ਕਰੀਬੀ ਆਗੂ, ਅਧਿਕਾਰੀ, ਉਦਯੋਗਪਤੀ ਬਜਟ ਤਿਆਰ ਕਰਦੇ ਸਨ,ਜਿਸ ਦਾ ਲਾਭ ਆਮ ਲੋਕਾਂ ਨੂੰ ਨਾ ਹੋ ਕੇ ਸਰਕਾਰ ਵਿੱਚ ਬੈਠੇ ਆਗੂਆਂ,ਉਦਯੋਗਪਤੀਆਂ ਤੇ ਕਾਰਪੋਰੇਟਰਾਂ ਨੂੰ ਹੀ ਹੁੰਦਾ ਸੀ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਪੁਰਾਣੀ ਪਰੰਪਰਾ ਨੂੰ ਖ਼ਤਮ ਕਰ ਕੇ ਲੋਕਤੰਤਰ ਦੇ ਮੂਲ ਸਿਧਾਂਤਾਂ ਦਾ ਪਾਲਣ ਕਰਦਿਆਂ ਜਨਤਾ ਦਾ ਬਜਟ, ਜਨਤਾ ਵੱਲੋਂ ਹੀ ਤਿਆਰ ਕਰਾਉਣ ਦਾ ਫ਼ੈਸਲਾ ਕੀਤਾ ਹੈ,ਪੰਜਾਬ ਦਾ ਬਜਟ ਹੁਣ ਉਦਯੋਗਪਤੀ ਤੇ ਅਧਿਕਾਰੀ ਨਹੀਂ,ਸਗੋਂ ਆਮ ਜਨਤਾ ਤਿਆਰ ਕਰੇਗੀ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow