Mohali, May 12,(AZAD SOCH NEWS):- ਮੋਹਾਲੀ ਦੇ ਸੈਕਟਰ 82 ਇਲਾਕੇ ‘ਚ ਇਕ ਹੋਰ ਹੈਰਾਨ ਕਰਨ ਵਾਲੀ ਘਟਨਾ ‘ਚ ਕੁਝ ਅਣਪਛਾਤੇ ਬਦਮਾਸ਼ਾਂ ਵੱਲੋਂ ਕਥਿਤ ਤੌਰ ‘ਤੇ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ,ਇਹ ਮਾਮਲਾ ਮੋਹਾਲੀ ਬੰਬ ਧਮਾਕੇ (Mohali Bomb Blast) ਦੇ ਤੋਂ ਦੋ ਦਿਨ ਬਾਅਦ ਸਾਹਮਣੇ ਆਇਆ ਹੈ,ਹਾਸਿਲ ਜਾਣਕਾਰੀ ਮੁਤਾਬਕ ਇਹ ਘਟਨਾ ਸੈਕਟਰ 82 ਦੀ ਫਾਲਕਨ ਵਿਊ ਸੋਸਾਇਟੀ ‘ਚ ਸਵੇਰੇ 5:30 ਵਜੇ ਦੇ ਕਰੀਬ ਵਾਪਰੀ,ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਈ ਰਾਉਂਡ ਫਾਇਰ (Round Fire) ਕੀਤੇ ਜਾਣ ਦੀ ਆਵਾਜ਼ ਸੁਣੀ ਹੈ।
ਗੋਲੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸੋਹਾਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ,ਰਿਪੋਰਟਾਂ ਅਨੁਸਾਰ ਮੁਹਾਲੀ ਬੰਬ ਧਮਾਕੇ (Mohali Bomb Blast) ਦਾ ਕੇਸ ਵੀ ਇਸੇ ਥਾਣੇ ਵਿੱਚ ਦਰਜ ਕੀਤਾ ਗਿਆ ਹੈ,ਅਤੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ,ਜਿਸ ਨੂੰ ਮੁਖ ਰੱਖਦਿਆਂ ਪੁਲਿਸ ਵਲੋਂ 3 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਮੁਹਾਲੀ ਬੰਬ ਧਮਾਕੇ (Mohali Bomb Blast) ਤੋਂ ਬਾਅਦ ਪੁਲਿਸ ਕਾਫੀ ਸਰਗਰਮ ਹੋ ਗਈ ਹੈ,ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ,ਮੋਹਾਲੀ ਪੁਲਿਸ (Mohali Police) ਦਾ ਕਹਿਣਾ ਹੈ ਕਿ ਗੋਲੀਬਾਰੀ ਤੋਂ ਬਾਅਦ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ,ਇਲਾਕੇ ਦੇ ਸਥਾਨਕ ਲੋਕ ਪਹਿਲਾਂ ਹੀ ਇਸ ਭਿਆਨਕ ਧਮਾਕੇ ਤੋਂ ਡਰੇ ਹੋਏ ਹਨ ਅਤੇ ਹੁਣ ਤੜਕੇ ਸਾਰ ਚੱਲੀਆਂ ਗੋਲੀਆਂ ਨੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ,ਮੁਹਾਲੀ ਬੰਬ ਧਮਾਕੇ (Mohali Bomb Blast) ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਹਾਈ ਅਲਰਟ ‘ਤੇ ਹੈ,ਅਤੇ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਕਰਨ ਲਈ ਹਰ ਸ਼ੱਕੀ ਗਤੀਵਿਧੀ ਦਾ ਪਤਾ ਲਗਾਇਆ ਜਾ ਰਿਹਾ ਹੈ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow