ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦੇ 1000 ਰੁਪਏ ਵਾਲੇ ਬਿਆਨ ਤੋਂ ਬਾਅਦ ਪੰਜਾਬ ‘ਚ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦੇ 1000 ਰੁਪਏ ਵਾਲੇ ਬਿਆਨ ਤੋਂ ਬਾਅਦ ਪੰਜਾਬ ‘ਚ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Punjab Vidhan Sabha Speaker Kultar Sandhwan's Rs

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦੇ 1000 ਰੁਪਏ ਵਾਲੇ ਬਿਆਨ ਤੋਂ ਬਾਅਦ ਪੰਜਾਬ ‘ਚ ਭਖੀ ਸਿਆਸਤ

2

AZAD SOCH:-

CHADIGARH,(AZAD SOCH NEWS):- ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ (Punjab Vidhan Sabha Speaker Kultar Sandhwan) ਦੇ ਬਿਆਨ ਤੋਂ ਬਾਅਦ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ,ਵਿਰੋਧੀਆਂ ਨੇ ਸੰਧਵਾਂ ਦੇ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੇ ਬਿਆਨ ਤੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿਤਾ ਹੈ, ਦਰਅਸਲ, ਸੰਧਵਾਂ ਵੱਲੋਂ ਬਿਆਨ ਦਿਤਾ ਗਿਆ ਸੀ,ਕਿ ਪੰਜਾਬ ਦਾ ਖ਼ਜ਼ਾਨਾ ਪਿਛਲੀ ਸਰਕਾਰ ਨੇ ਖ਼ਾਲੀ ਕਰ ਦਿਤਾ ਸੀ,ਇਸ ਕਰਕੇ ਮਹਿਲਾਵਾਂ ਨੂੰ 1000 ਰੁਪਏ ਲੈਣ ਲਈ ਖ਼ਜ਼ਾਨਾ ਭਰਨ ਦੀ ਉਡੀਕ ਕਰਨੀ ਪਵੇਗੀ,ਕੁਲਤਾਰ ਸੰਧਵਾਂ ਦੇ ਮਹਿਲਾਵਾਂ ਨੂੰ 1000 ਰੁਪਏ ਦੇਣ ਤੇ ਵੱਡਾ ਬਿਆਨ ਕਿ ਮਹਿਲਾਵਾਂ ਨੂੰ 1000 ਰੁਪਏ ਲਈ ਹੋਰ ਇੰਤਜ਼ਾਰ ਕਰਨਾ ਹੋਵੇਗਾ,ਖਜ਼ਾਨਾ ਭਰਨ ਤੋਂ ਬਾਅਦ ਹੀ 1000 ਰੁਪਏ ਮਿਲਣਗੇ ਤੇ ਇਹ ਵੀ ਕਿਹਾ ਕਿ ਪੁਰਾਣੀ ਸਰਕਾਰ ਨੇ ਖਜ਼ਾਨਾ ਖਾਲੀ ਕੀਤਾ।


ਤੇ ਕਾਂਗਰਸ ਆਗੂ ਰਾਜ ਕੁਮਾਰ ਵੇਕਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ (Aam Aadmi Party Punjab) ‘ਚ ਕਿਹੜੇ ਬਦਲਾਅ ਦੀ ਗੱਲ ਕਰਦੀ ਹੈ,ਸਰਕਾਰ ਦਾ ਖਜਾਨਾ ਖਾਲੀ ਨਹੀਂ ਅਕਲ ਦਾ ਖਜਾਨਾ ਖਾਲੀ ਹੈ,ਦੂਜੇ ਪਾਸੇ, ਕਾਂਗਰਸੀ ਆਗੂ ਸੋਨੂੰ ਮਸੀਹ ਜਾਤੀਵਾਲ ਨੇ ਪੰਜਾਬ ਸਰਕਾਰਤੇ ਨਿਸ਼ਾਨੇ ਸਾਧੇ,ਆਪਣੇ ਬਿਆਨ ਵਿੱਚ ਉਨ੍ਹਾਂ ਪੰਜਾਬ ਸਰਕਾਰ ਦੇ ਖ਼ਜ਼ਾਨਾ ਖ਼ਾਲੀ ਵਾਲੇ ਬਿਆਨ ਨੂੰ ਬੇਬੁਨੀਆਦ ਕਰਾਰ ਦਿਤਾ,ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਚੋਣ ਵਾਅਦੇ ਵਿੱਚ ਕਿਹਾ ਸੀ,ਕਿ ਬਿਨਾਂ ਕਿਸੇ ਭੇਦਭਾਵ ਜਾਂ ਸ਼ਰਤ ਦੇ ਪੰਜਾਬ ਦੀ ਹਰ ਮਹਿਲਾ ਦੇ ਖਾਤੇ ਵਿਚ ਹਰ ਮਹੀਨੇ 1000 ਰੁਪਏ ਪਾਏ ਜਾਣਗੇ, ਜਿਸ ਤੋਂ ਹੁਣ ਸਰਕਾਰ ਮੁਕਰਦੀ ਨਜ਼ਰ ਆ ਰਹੀ ਹੈ,ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਪ ਦੀ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *