32 ਸਾਲਾ ਨੌਜਵਾਨ ਦਾ ਅੰਨ੍ਹੇਵਾਹ ਗੋਲੀਆ ਮਾਰ ਕੇ ਕਤਲ AZAD SOCH 32 ਸਾਲਾ ਨੌਜਵਾਨ ਦਾ ਅੰਨ੍ਹੇਵਾਹ ਗੋਲੀਆ ਮਾਰ ਕੇ ਕਤਲ AZAD SOCH
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
32-year-old man shot dead

32 ਸਾਲਾ ਨੌਜਵਾਨ ਦਾ ਅੰਨ੍ਹੇਵਾਹ ਗੋਲੀਆ ਮਾਰ ਕੇ ਕਤਲ

2

AZAD SOCH:-

ਸ਼ੇਰੂ ਮਹਾਜਨ ਸ੍ਰੀ ਗੋਇੰਦਵਾਲ ਸਾਹਿਬ, 13 ਮਈ:- ਹਲਕਾ ਖਡੂਰ ਸਾਹਿਬ ਦੇ ਪਿੰਡ ਰਾਹਲ ਵਿਖੇ ਦੋ ਮੋਟਰਸਾਈਕਲ ਸਵਾਰਾ ਵੱਲੋ ਲੰਘੀ ਰਾਤ ਅੰਨ੍ਹੇਵਾਹ ਗੋਲੀਆ ਮਾਰ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ,ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਣ ਵਿਚ ਸਫਲ ਹੋ ਗਏ ਹਨ,ਮੌਕੇ ਵਾਰਦਾਤ ਤੇ ਪਹੁੰਚੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋ ਮਿਰਤਕ ਨੌਜਵਾਨ ਦੀ ਲਾਸ਼ ਕਬਜੇ ਵਿਚ ਲੈ ਕਤਲ ਦੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ,ਡੀਐਸਪੀ ਪ੍ਰੀਤਇੰਦਰ ਸਿੰਘ ਅਤੇ ਐਸਐਚਓ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਮਿਰਤਕ ਦਲੇਰ ਸਿੰਘ (32) ਦੇ ਪਿਤਾ ਗੁਰਨੇਟ ਸਿੰਘ ਵਾਸੀ ਰਾਹਲ ਨੇ ਪੁਲੀਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ।

ਕਿ ਉਹ ਬੀਤੀ ਰਾਤ ਪਿੰਡ ਡੇਹਰਾ ਸਾਹਿਬ ਤੋਂ ਘਰੇਲੂ ਕੰਮਕਾਰ ਕਰ ਦੇਰ ਰਾਤ ਆਪੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਪਿੰਡ ਰਾਹਲ ਵਾਪਸ ਆ ਰਹੇ ਸੀ ਕਿ ਪਿੱਛੇ ਤੋਂ ਆਏ ਦੋ ਮੋਟਰਸਾਈਕਲ ਸਵਾਰਾ ਵੱਲੋ ਅੰਨ੍ਹੇਵਾਹ ਗੋਲੀਆ ਮਾਰ ਦਲੇਰ ਸਿੰਘ ਨੂੰ ਲਹੂ ਲੁਹਾਨ ਕਰ ਦਿੱਤਾ,ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰ ਨੇ ਦਲੇਰ ਸਿੰਘ ਨੂੰ ਮਿਰਤਕ ਐਲਾਨ ਦਿੱਤਾ ਗਿਆ,ਗੁਰਨੇਟ ਸਿੰਘ ਨੇ ਆਪਣੇ ਬਿਆਨਾ ਵਿਚ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਮੇਰੇ ਬੇਟੇ ਦਲੇਰ ਸਿੰਘ ਦਾ ਕਤਲ ਜੇਲ੍ਹ ਵਿਚ ਬੰਦ ਮਨਦੀਪ ਸਿੰਘ ਅਤੇ ਨਿਰਮਲ ਸਿੰਘ ਪੁੱਤਰ ਪਾਲ ਸਿੰਘ ਵਾਸੀ ਮੁੰਡਾਪਿੰਡ ਨੇ ਪੁਰਾਣੀ ਰੰਜਿਸ਼ ਤਹਿਤ ਆਪਣੇ ਸਾਥੀਆ ਕੋਲੋ ਕਰਵਾਇਆ ਹੈ।

ਕਿਉਂਕਿ ਜੇਲ੍ਹ ਵਿਚ ਬੰਦ ਮਨਦੀਪ ਸਿੰਘ ਅਤੇ ਨਿਰਮਲ ਸਿੰਘ ਮੇਰੇ ਵੱਡੇ ਲੜਕੇ ਜੰਗਬਹਾਦਰ ਸਿੰਘ ਜੋ ਵੀ ਜੇਲ੍ਹ ਵਿਚ ਬੰਦ ਹੈ ਨਾਲ ਰੰਜਿਸ਼ ਰੱਖਦੇ ਸਨ ਅਤੇ ਸਾਨੂੰ ਜਾਨੋ ਮਰਵਾਉਣ ਦੀਆ ਧਮਕੀਆ ਦਿੰਦੇ ਰਹਿੰਦੇ ਸਨ,ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਮਿਰਤਕ ਦਲੇਰ ਸਿੰਘ ਦੇ ਪਿਤਾ ਦੇ ਗੁਰਨੇਟ ਸਿੰਘ ਦੇ ਬਿਆਨਾ ਤੇ ਮਨਦੀਪ ਸਿੰਘ,ਨਿਰਮਲ ਸਿੰਘ ਦੋਨੋ ਵਾਸੀ ਮੁੰਡਾਪਿੰਡ ਅਤੇ ਸਤਨਾਮ ਸਿੰਘ ਸੱਤਾ,ਜੱਗਾ ਸਿੰਘ ਦੋਨੋ ਵਾਸੀ ਨੌਸ਼ਹਿਰਾ ਪੰਨੂਆ ਖਿਲਾਫ ਧਾਰਾ 302 ,120 ਬੀ,34,25,27 ਤਹਿਤ ਮਾਮਲਾ ਦਰਜ ਕਰ ਮੁਲਜ਼ਮਾ ਦੀ ਭਾਲ ਸ਼ੁਰੂ ਕਰ ਦਿੱਤੀਆ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *