PATIALA,(AZAD SOCH NEWS):- ਪਟਿਆਲਾ ਦੇ ਨਜ਼ਦੀਕ ਪਸਿਆਣਾ ਵਿਖੇ ਭਾਖੜਾ ਕਨਾਲ ਵਿੱਚ ਦੁਪਹਿਰ ਭੁਨਰਹੇੜੀ ਦੇ ਦੋ ਲੜਕੇ ਨਹਿਰ ਵਿੱਚ ਵਹਿ ਗਏ,ਦੋਵੇਂ ਲੜਕਿਆਂ ਦਾ ਨਾਮ ਸਾਹਿਲ ਦੱਸਿਆ ਜਾ ਰਿਹਾ ਹੈ ਅਤੇ ਦੋਵੇਂ 12ਵੀਂ ਕਲਾਸ ਦਾ ਵਿਦਿਆਰਥੀ ਹਨ,ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਨਹਿਰਾਂ ਵਿੱਚ ਨਹਾਉਣ ਉਤੇ ਪਾਬੰਦੀ ਵੀ ਲਾਈ ਹੋਈ ਹੈ ਪਰ ਬਾਵਜੂਦ ਇਸ ਤਰ੍ਹਾਂ ਦੀ ਘਟਨਾਵਾਂ ਵਾਪਰ ਰਹੀਆਂ ਹਨ ਪ੍ਰਸ਼ਾਸਨ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ,ਲੜਕਿਆਂ ਰੁੜਨ ਦੀ ਖ਼ਬਰ ਮਿਲਦੇ ਸਾਰ ਹੀ ਪ੍ਰਸ਼ਾਸਨ ਦੇ ਮੁਲਾਜ਼ਮ ਪੁੱਜ ਅਤੇ ਗੋਤਾਖੋਰਾਂ ਦੀ ਮਦਦ ਨਾਲ ਮੁੰਡਿਆਂ ਨੂੰ ਲੱਭਣ ਦੀ ਕੋਸ਼ਿਸ਼ ਆਰੰਭ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਬੀਤੇ 2 ਦਿਨ ਪਹਿਲਾਂ ਵੀ ਗੰਡਾ ਖੇੜੀ ਦੇ ਨਜ਼ਦੀਕ ਭਾਖੜਾ ਦੀ ਨਰਵਾਣਾ ਬਰਾਂਚ ਵਿੱਚ ਵੀ 2 ਦੇ ਵਿਦਿਆਰਥੀ ਡੁੱਬ ਗਏ ਸਨ,ਦੋਵੇਂ ਬੱਚੇ ਸਕੂਲ ਤੋਂ ਪੇਪਰ ਦੇ ਕੇ ਵਾਪਸ ਆ ਰਹੇ ਸਨ ਕਿ ਭਾਖੜਾ ਕਨਾਲ (Bhakra Canal) ਵਿੱਚ ਨਹਾਉਣ ਲੱਗੇ ਜਿਥੇ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ,ਪੁਲਿਸ ਨੇ ਮੌਕੇ ਉਤੇ ਪੁੱਜ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨਹਿਰ ਵਿਚੋਂ ਲੱਭ ਲਈਆਂ ਸਨ,ਗੰਡਾਖੇੜੀ ਥਾਣੇ ਦੇ ਐਸਐਚਓ ਕਿਰਪਾਲ ਸਿੰਘ ਨੇ ਦੱਸਿਆ ਸੀ ਕਿ ਦੋ ਬੱਚੇ ਬਨੂੜ ਸਕੂਲ ਤੋਂ ਪੇਪਰ ਦੇਣ ਤੋਂ ਬਾਅਦ ਭਾਖੜਾ ਕੈਨਾਲ (Bhakra Canal) ਵਿੱਚ ਨਹਾਉਣ ਆਏ ਸਨ।
ਇਕ ਬੱਚਾ ਪਰਦੀਪ ਬਿੱਲੂ ਉਮਰ 14 ਸਾਲ ਜੋ ਕਿ ਰਾਮਪੁਰ ਬਨੂੜ ਨਾਲ ਸਬੰਧਤ ਹੈ ਨਹਾਉਣ ਲਈ ਭਾਖੜਾ ਕਨਾਲ ਵਿੱਚ ਉਤਰਿਆ,ਉਸ ਨੂੰ ਤੈਰਨਾ ਨਹੀਂ ਸੀ ਅਤੇ ਉਹ ਡੁੱਬਣ ਲੱਗਾ,ਉਸ ਨੂੰ ਡੁੱਬਦਿਆਂ ਵੇਖ ਨਰੜੂ ਪਿੰਡ ਦਾ ਲਖਬੀਰ ਸਿੰਘ ਉਮਰ 16 ਸਾਲ ਨੇ ਬਿੱਲੂ ਨੂੰ ਬਚਾਉਣ ਵਾਸਤੇ ਭਾਖੜਾ ਨਹਿਰ ਵਿੱਚ ਛਾਲ ਮਾਰੀ ਦਿੱਤੀ ਸੀ,ਲਖਵੀਰ ਸਿੰਘ ਆਪਣੇ ਸਾਥੀ ਪਰਦੀਪ ਬਿੱਲੂ ਨੂੰ ਨਾ ਬਚਾ ਸਕਿਆ ਅਤੇ ਦੋਵੇਂ ਹੀ ਨਹਿਰ ਵਿੱਚ ਡੁੱਬ ਗਏ ਸਨ,ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਭਾਖੜਾ ਕਨਾਲ (Bhakra Canal) ਵਿੱਚੋਂ ਬਾਹਰ ਕੱਢ ਲਿਆ ਗਿਆ ਸੀ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow