BATHINDA,(AZAD SOCH NEWS):- ਪੰਜਾਬ ਵਿਚ ਤਾਪਮਾਨ ਵਧਣ ਨਾਲ ਜਿੱਥੇ ਗਰਮੀ ਦਾ ਕਹਿਰ ਸਿਖਰਾਂ ’ਤੇ ਹੈ, ਉਥੇ ਹੀ ਪੰਜਾਬ ਵਿਚ ਬਿਜਲੀ ਸੰਕਟ ਹੋਰ ਡੂੰਘਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ,ਬਠਿੰਡਾ ਜ਼ਿਲ੍ਹੇ ’ਚ ਪੈਂਦੇ ਲਹਿਰਾ ਮੁਹੱਬਤ ਥਰਮਲ ਪਲਾਂਟ (Lehra Mohabbat Thermal Plant) ’ਚ ਲੰਘੀ ਦੇਰ ਰਾਤ ਅਚਾਨਕ ਇਕ ਧਮਾਕਾ ਹੋਇਆ,ਜਿਸ ਕਾਰਨ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 2 ਯੂਨਿਟ ਬੰਦ ਹੋ ਗਏ, ਜਦਕਿ ਇਸੇ ਪਲਾਂਟ ਦਾ ਇਕ ਯੂਨਿਟ ਪਹਿਲਾਂ ਤੋਂ ਹੀ ਬੰਦ ਪਿਆ ਹੈ।
ਦੂਜੇ ਪਾਸੇ ਰੋਪੜ ਥਰਮਲ ਪਲਾਂਟ (Ropar Thermal Plant) ਦਾ ਯੂਨਿਟ ਨੰਬਰ ਤਿੰਨ ਵੀ ਬੰਦ ਹੈ,ਸਰਕਾਰੀ ਥਰਮਲ ਪਲਾਂਟਾਂ (Government Thermal Plants) ਦੇ 8 ਯੂਨਿਟਾਂ ਵਿਚੋਂ 4 ਯੂਨਿਟ ਬੰਦ ਹੋ ਚੁੱਕੇ ਹਨ, ਜਿਸ ਕਾਰਨ ਬਿਜਲੀ ਉਤਪਾਦਨ ਵਿਚ 880 ਮੈਗਾਵਾਟ ਦੀ ਘਾਟ ਪੈਦਾ ਹੋ ਗਈ ਹੈ,ਜਿਸ ਨਾਲ ਪੰਜਾਬ ਅੰਦਰ ਬਿਜਲੀ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਵਧ ਗਈ ਹੈ।
ਅੱਤ ਦੀ ਪੈ ਰਹੀ ਗਰਮੀ ਦੇ ਚਲਦਿਆਂ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਤੱਕ ਪੁੱਜ ਚੁੱਕੀ ਹੈ ਤੇ ਥਰਮਲ ਪਲਾਂਟਾਂ ਤੋਂ ਸਮਰਥਾ ਨਾਲੋਂ ਬਿਜਲੀ ਉਤਪਾਦਨ ਘਟਣ ਕਰਕੇ ਪੰਜਾਬ ਅੰਦਰ ਬਿਜਲੀ ਮੰਗ ਨੂੰ ਪੂਰਾ ਕਰਨਾ ਔਖਾ ਹੈ,ਧਿਆਨ ਰਹੇ ਕਿ ਸ਼ਨੀਵਾਰ ਤੋਂ Ludhiana, Balachaur, Abohar, Garhshankar, Jaito, Faridkot, Ferozepur, Guru Harsahai, Banga ਤੇ Patiala ਦੇ ਇਲਾਕਿਆਂ ਵਿਚ ਦੋ ਤੋਂ 7 ਘੰਟੇ ਤੱਕ ਦੇ ਬਿਜਲੀ ਕੱਟ ਲੱਗ ਸਕਦੇ ਹਨ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow