Chandigarh, May 14,(AZAD SOCH NEWS):- CM Punjab ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਆਪਣੇ ਅਧਿਕਾਰਿਤ ਸ਼ੋਸ਼ਲ ਮੀਡੀਆ ਹੈਂਡਲ (Social Media Handle)’ ਤੇ ਲਾਈਵ ਹੁੰਦਿਆਂ ਲੋਕਾਂ ਦੇ ਨਾਮ ਸੁਨੇਹਾ ਦਿੰਦਿਆਂ ਕਿਹਾ ਹੈ ਕਿ ‘ਆਪ’ ਸਰਕਾਰ ਨੇ ਸੱਤਾ ਸਾਂਭਣ ਮਗਰੋਂ 50 ਦਿਨਾਂ ਵਿਚ ਉਹ ਕੰਮ ਕੀਤੇ ਨੇ ਜੋ ਪਿੱਛਲੀਆਂ ਸਰਕਾਰਾਂ 50 ਸਾਲਾਂ ਵਿਚ ਨਹੀਂ ਕਰ ਪਾਏ।ਉਨ੍ਹਾਂ ਆਪਣੇ ਲਾਈਵ ਸੈਸ਼ਨ (Live Sessions) ਵਿਚ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਜੇਲ੍ਹਾਂ ‘ਚੋਂ ਚੱਲ ਰਹੇ ਗੈਂਗਸਟਰਵਾਦ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਠੱਲ ਪਾਉਣ ਦਾ ਵਾਅਦਾ ਕੀਤਾ ਸੀ।
ਇਸ ਨੂੰ ਮੁੱਖ ਰੱਖਦਿਆਂ ਮੁਖ ਮੰਤਰੀ ਨੇ ਦੱਸਿਆ ਕਿ 50 ਦਿਨਾਂ ‘ਚ ਜੇਲ੍ਹਾਂ ‘ਚ ਜਾਂਚ ਅਭਿਆਨ ਚਲਾਏ ਗਏ ਸਨ ਜਿਨ੍ਹਾਂ ਵਿਚ 700 ਤੋਂ ਵੱਧ ਮੋਬਾਈਲ ਫ਼ੋਨ ਫੜੇ ਗਏ ਹਨ,ਜਿਨ੍ਹਾਂ ਦੀ ਵਰਤੋਂ ਕੈਦੀਆਂ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਅਤੇ ਆਪਣੇ ਅਪਰਾਧਿਕ ਧੰਦੇ ਚਲਾਉਣ ਲਈ ਕੀਤਾ ਜਾਂਦੀ ਸੀ,ਮਾਨ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀ ਸਰਕਾਰ ਜੇਲ੍ਹਾਂ ‘ਚ ਚਲ ਰਹੇ ਵੀਆਈਪੀ ਕਲਚਰ (VIP Culture) ਨੂੰ ਪੂਰੀ ਤਰ੍ਹਾਂ ਨੱਥ ਪਾਉਣ ਵਾਲੇ ਹਨ,ਮਾਨ ਨੇ ਦੱਸਿਆ ਕਿ ਜੇਲ੍ਹਾਂ ਵਿਚ ਜਿਨ੍ਹੇ ਵੀ ਵੀਆਈਪੀ ਕਮਰੇ (VIP Rooms) ਅਤੇ ਖ਼ੇਤਰ ਹਨ ਜਿਨ੍ਹਾਂ ‘ਚ ਟੈਨਿਸ ਅਤੇ ਬੈਡਮਿੰਟਨ ਖੇਡੇ (Played Badminton) ਜਾਂਦੇ ਨੇ ਉਨ੍ਹਾਂ ਨੂੰ ਪ੍ਰਬੰਧਕੀ ਬਲਾਕ ‘ਚ ਤਬਦੀਲ ਕੀਤਾ ਜਾ ਰਿਹਾ ਹੈ ਤਾਂ ਜੋ ਜੇਲ੍ਹਾਂ ਦਾ ਸਟਾਫ ਹੋਰ ਵਧੀਆ ਢੰਗ ਨਾਲ ਕੰਮ ਕਰ ਸਕਣ।
ਮਾਨ ਵੱਲੋਂ ਫੜੇ ਗਏ ਮੋਬਾਈਲ ਫ਼ੋਨ ਦੇ ਮਾਲਕਾਂ ਅਤੇ ਫ਼ੋਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਵੀਗੀ,ਇਸ ਸੰਬੰਧ ਵਿਚ ਐਫਆਈਆਰ (FIR) ਵੀ ਕੀਤੀਆਂ ਜਾ ਰਹੀਆਂ ਨੇ ਅਤੇ ਜਾਂਚ ਵਾਸਤੇ ਐਸਆਈਟੀ (SIT) ਦਾ ਵੀ ਗਠਨ ਕੀਤਾ ਗਿਆ ਹੈ,ਇਸ ਸੰਬੰਧ ਵਿਚ ਜਿਹੜੇ ਅਫ਼ਸਰ ਕੁਤਾਹੀ ਵਰਤਣਗੇ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ,ਜਿਸ ਨੂੰ ਮੁਖ ਰੱਖਦੇ ਕਈ ਅਫਸਰਾਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ,ਜਿਸਤੋਂ ਬਾਅਦ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਉਨ੍ਹਾਂ ਆਪਣਾ ਲਾਈਵ ਸ਼ੈਸ਼ਨ (Live Sessions) ਸਮਾਪਤ ਕਰ ਦਿੱਤਾ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow