CHANDIGARH,(AZAD SOCH NEWS):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਵੱਲੋਂ ਸੱਤਾ ਵਿਚ ਆਉਣ ਦੇ ਦੋ ਮਹੀਨੇ ਪੂਰਾ ਹੋਣ ‘ਤੇ ‘ਲੋਕ ਮਿਲਣੀ‘ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ,ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਨਤਾ ਦਰਬਾਰ ਲਗਾਇਆ ਗਿਆ ਹੈ,ਜਿਸ ਤਹਿਤ ਉਹ ਮੌਕੇ ‘ਤੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰ ਰਹੇ ਹਨ।
ਜਨਤਾ ਦਰਬਾਰ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਟਵੀਟ ਕੀਤਾ ਤੇ ਕਿਹਾ ਕਿ ‘ਪੰਜਾਬ ਭਵਨ ਵਿਖੇ ‘ਲੋਕ ਮਿਲਣੀ’ ਤਹਿਤ ਆਪਣੇ ਲੋਕਾਂ ਨੂੰ ਮਿਲ ਕੇ ਸਮੱਸਿਆਵਾਂ ਸੁਣੀਆਂ,ਸਰਕਾਰ ਨੂੰ 2 ਮਹੀਨੇ ਪੂਰੇ ਹੋਏ ਹਨ, ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਦੇ ਹੋਏ ਵੱਡੇ ਫੈਸਲੇ ਲਏ ਹਨ,ਪੰਜਾਬ ਵਿਚ ਹੁਣ ਆਮ ਲੋਕਾਂ ਦੀ ਸਰਕਾਰ ਹੈ,ਜੋ ਲੋਕਾਂ ਦੇ ਭਲੇ ਲਈ ਵਚਨਬੱਧ ਹੈ,ਭਵਿੱਖ ਵਿਚ ਵੀ ਅਜਿਹੀਆਂ ‘ਲੋਕ ਮਿਲਣੀਆਂ’ ਜਾਰੀ ਰਹਿਣਗੀਆਂ।’

ਦੱਸ ਦੇਈਏ ਕਿ ਮੁੱਖ ਮੰਤਰੀ ਮਾਨ ਨੇ 16 ਮਾਰਚ ਨੂੰ ਸਹੁੰ ਚੁੱਕੀ ਸੀ,ਇਹ ਸਹੁੰ ਚੁੱਕ ਸਮਾਗਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਹੋਇਆ ਸੀ,ਅੱਜ ਦੋ ਮਹੀਨੇ ਪੂਰੇ ਹੋਣ ਦੇ ਖਾਸ ਮੌਕੇ ‘ਤੇ ਇਹ ਪਹਿਲ ਕੀਤੀ ਗਈ ਹੈ,ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੂੰ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਤਹਿਸੀਲਦਾਰ ਖਿਲਾਫ ਸ਼ਿਕਾਇਤ ਮਿਲੀ ਹੈ,ਜਿਸ ‘ਤੇ ਮੁੱਖ ਮੰਤਰੀ ਨੇ ਮੌਕੇ ‘ਤੇ ਹੀ ਦੋ ਤਹਿਸੀਲਦਾਰਾਂ ‘ਤੇ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ।
ਸਿਰਫ ਅਪਾਇੰਟਮੈਂਟ (Appointment) ਵਾਲਿਆਂ ਦੀ ਹੀ ਐਂਟਰੀ ਨੂੰ ਲੈ ਕੇ ਲੋਕਾਂ ਨੇ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ,ਲੋਕਾਂ ਨੂੰ ਜਿਵੇਂ ਹੀ ਇਸ ਦਾ ਪਤਾ ਲੱਗਾ,ਉਹ ਅਰਜ਼ੀਆਂ ਲੈ ਕੇ ਪਹੁੰਚ ਗਏ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਅਫਸਰਾਂ ਨੂੰ ਕਿਹਾ ਕਿ ਸਾਰੇ ਲੋਕਾਂ ਦੀਆਂ ਅਰਜ਼ੀਆਂ ਲੈ ਕੇ ਦਰਜ ਕਰ ਲਈਆਂ ਜਾਣ,ਉਨ੍ਹਾਂ ਨੂੰ ਜਲਦ ਹੀ ਦੁਬਾਰਾ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਕਰਨ ਦਾ ਮੌਕਾ ਮਿਲੇਗਾ,ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਵੀ ਅਜਿਹੀ ਪਹਿਲ ਕਰਦੇ ਰਹੇ ਹਨ,ਉਹ ਸੰਗਤ ਦਰਸ਼ਨ ਦੇ ਨਾਂ ਨਾਲ ਲੋਕਾਂ ਤੋਂ ਮੁਸ਼ਕਲਾਂ ਸੁਣਦੇ ਸਨ,ਉਹ ਜਿਲ੍ਹਾ ਜਾਂ ਵਿਧਾਨ ਸਭਾ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਮਿਲਦੇ ਸਨ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow