ਭਗਵੰਤ ਸਿੰਘ ਮਾਨ ਸਰਕਾਰ ਨੇ ਵਿਭਾਗਾਂ ਲਈ 210 ਐਸ ਡੀ ਓ ਦੀ ਨਿਯੁਕਤੀ,ਜਲਦ ਦਿੱਤੇ ਜਾਣਗੇ ਭਗਵੰਤ ਸਿੰਘ ਮਾਨ ਸਰਕਾਰ ਨੇ ਵਿਭਾਗਾਂ ਲਈ 210 ਐਸ ਡੀ ਓ ਦੀ ਨਿਯੁਕਤੀ,ਜਲਦ ਦਿੱਤੇ ਜਾਣਗੇ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
The Bhagwant Singh Mann Government has appointed 210 SDOs for the departments, appointment letters will be issued soon

ਭਗਵੰਤ ਸਿੰਘ ਮਾਨ ਸਰਕਾਰ ਨੇ ਵਿਭਾਗਾਂ ਲਈ 210 ਐਸ ਡੀ ਓ ਦੀ ਨਿਯੁਕਤੀ,ਜਲਦ ਦਿੱਤੇ ਜਾਣਗੇ ਨਿਯਕੁਤੀ ਪੱਤਰ

4

AZAD SOCH:-

CHANDIGARH,(AZAD SOCH NEWS):- ਪੰਜਾਬ ਦੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਵੱਲੋਂ ਜਿੱਥੇ ਮੁਲਾਜ਼ਮਾਂ ਦੀਆਂ ਨਵੀਆਂ ਭਰਤੀਆਂ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ,ਉੱਥੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਭਰਤੀ ਪ੍ਰਕਿਰਿਆ ਨੂੰ ਵੀ ਫਾਈਨਲ ਕੀਤਾ ਜਾ ਰਿਹਾ ਹੈ,ਜਿਸ ਦੇ ਤਹਿਤ ਵੱਖ-ਵੱਖ ਵਿਭਾਗਾਂ ਨੂੰ 210 ਐੱਸ. ਡੀ. ਓ. ਮਿਲਣ ਜਾ ਰਹੇ ਹਨ,ਇਥੇ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਐੱਸ. ਡੀ. ਓਜ਼ ਦੀ ਕਾਫੀ ਕਮੀ ਦੇਖਣ ਨੂੰ ਮਿਲ ਰਹੀ ਹੈ,ਜਿਸ ਦਾ ਕਾਰਨ ਇਹ ਹੈ,ਕਿ ਲੰਬੇ ਸਮੇਂ ਤੋਂ ਨਵੀਂ ਭਰਤੀ ਨਹੀਂ ਕੀਤੀ ਗਈ ਅਤੇ ਜ਼ਿਆਦਾਤਰ ਮੁਲਾਜ਼ਮਾਂ ਦੀ ਰਿਟਾਇਰਮੈਂਟ ਜਾਂ ਪ੍ਰਮੋਸ਼ਨ ਹੋ ਚੁੱਕੀ ਹੈ,ਜਿਸ ਦਾ ਅਸਰ ਲੋਕ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕੰਮਾਂ ਦੀ ਮੱਧਮ ਰਫਤਾਰ ਵਜੋਂ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੇ ਮੱਦੇਨਜ਼ਰ ਕਾਂਗਰਸ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿਚ 210 ਐੱਸ. ਡੀ. ਓਜ਼ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ,ਇਸ ਸਬੰਧੀ ਪ੍ਰਕਿਰਿਆ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਹਾਲ ਹੀ ਵਿਚ ਮੁਕੰਮਲ ਕੀਤੀ ਗਈ ਹੈ,ਇਸ ਦੇ ਆਧਾਰ ‘ਤੇ ਸਫ਼ਲ ਉਮੀਦਵਾਰਾਂ ਨੂੰ ਉਨ੍ਹਾਂ ਦੀ ਮੰਗ ਮੁਤਾਬਕ ਵਿਭਾਗਾਂ ਦੀ ਵੰਡ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ,ਜਾਣਕਾਰੀ ਮੁਤਾਬਕ ਲਿਸਟ ਫਾਈਨਲ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਵਲੋਂ ਨਵੇਂ ਐੱਸ. ਡੀ. ਓਜ਼ ਨੂੰ ਨਿਯੁਕਤੀ-ਪੱਤਰ ਦੇ ਦਿੱਤੇ ਜਾਣਗੇ।

ਇਨ੍ਹਾਂ ਵਿਭਾਗਾਂ ‘ਚ ਪੂਰੀ ਹੋਵੇਗੀ ਸਟਾਫ਼ ਦੀ ਕਮੀ ਨਗਰ ਨਿਗਮ,ਨਗਰ ਸੁਧਾਰ ਟਰਸਟ, ਪੀ. ਡਬਲਯੂ. ਡੀ., ਸੀਵਰੇਜ ਬੋਰਡ, ਸਿੰਚਾਈ ਵਿਭਾਗ,ਟਿਊਬਵੈੱਲ ਕਾਰਪੋਰੇਸ਼ਨ ਆਊਟਸੋਰਸਿੰਗ ਕੰਪਨੀ (Tubewell Corporation Outsourcing Company) ਜ਼ਰੀਏ ਕੰਮ ਕਰ ਰਹੇ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ ਨਵੇਂ ਐੱਸ. ਡੀ. ਓ. ਦੀ ਨਿਯੁਕਤੀ ਤੋਂ ਬਾਅਦ ਆਊਟਸੋਰਸਿੰਗ ਕੰਪਨੀ (Outsourcing Company) ਜ਼ਰੀਏ ਕੰਮ ਕਰ ਰਹੇ ਮੁਲਾਜ਼ਮਾਂ ਦੀ ਛੁੱਟੀ ਹੋ ਜਾਵੇਗੀ,ਕਿਉਂਕਿ ਇਨ੍ਹਾਂ ਮੁਲਾਜ਼ਮਾਂ ਦੀ ਸਰਵਿਸ ਮਨਜ਼ੂਰ ਪੋਸਟ ਖ਼ਾਲੀ ਹੋਣ ਦਾ ਹਵਾਲਾ ਦਿੰਦੇ ਹੋਏ ਲਈ ਜਾ ਰਹੀ ਹੈ,ਅਤੇ ਨਵੇਂ ਐੱਸ. ਡੀ. ਓ. ਦੀ ਨਿਯੁਕਤੀ ਵੀ ਮਨਜ਼ੂਰ ਪੋਸਟ ਦੇ ਮੁਕਾਬਲੇ ਕੀਤੀ ਜਾਵੇਗੀ,ਜਿਸ ਦੇ ਨਾਲ ਆਊਟਸੋਰਸਿੰਗ ਕੰਪਨੀ (Outsourcing Company) ਜ਼ਰੀਏ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਫਾਰਗ ਕਰਨਾ ਲਾਜ਼ਮੀ ਹੋਵੇਗਾ।

ਐਕਸ਼ਨ ‘ਚ ਭਗਵੰਤ ਮਾਨ ਸਰਕਾਰ,‘ਲੋਕ ਮਿਲਣੀ‘ ‘ਚ ਸ਼ਿਕਾਇਤ ਮਿਲਣ ‘ਤੇ 2 ਤਹਿਸੀਲਦਾਰਾਂ ਵਿਰੁੱਧ ਕਾਰਵਾਈ ਦੇ ਦਿੱਤੇ ਹੁਕਮ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *