ਸਾਬਕਾ ਅਕਾਲੀ ਆਗੂ ਜਥੇਦਾਰ. ਤੋਤਾ ਸਿੰਘ ਦਾ ਅੰਤਿਮ ਸਸਕਾਰ 24 ਮਈ ਨੂੰ ਮੋਗਾ ‘ਚ ਸਵੇੇਰੇ 11 ਸਾਬਕਾ ਅਕਾਲੀ ਆਗੂ ਜਥੇਦਾਰ. ਤੋਤਾ ਸਿੰਘ ਦਾ ਅੰਤਿਮ ਸਸਕਾਰ 24 ਮਈ ਨੂੰ ਮੋਗਾ ‘ਚ ਸਵੇੇਰੇ 11
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Former Akali leader Jathedar. Tota Singh's last rites will be performed on May 24 at 11 am in Moga

ਸਾਬਕਾ ਅਕਾਲੀ ਆਗੂ ਜਥੇਦਾਰ. ਤੋਤਾ ਸਿੰਘ ਦਾ ਅੰਤਿਮ ਸਸਕਾਰ 24 ਮਈ ਨੂੰ ਮੋਗਾ ‘ਚ ਸਵੇੇਰੇ 11 ਵਜੇ ਹੋਵੇਗਾ

4

AZAD SOCH:-

MOHALI,(AZAD SOCH NEWS):- ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ (Former Agriculture Minister of Punjab) ਤੇ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ (Jathedar Tota Singh) ਦਾ ਅੱਜ ਦੇਹਾਂਤ ਹੋ ਗਿਆ,ਉੁਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ (Fortis Hospital, Mohali) ਵਿੱਚ ਆਖਰੀ ਸਾਹ ਲਿਆ,ਫੇਫੜਿਆਂ ਵਿਚ ਇੰਫੈਕਸ਼ਨ (Lung Infections) ਵਧ ਜਾਣ ਕਾਰਨ ਉਹ ਬੀਤੇ ਕਈ ਮਹੀਨਿਆਂ ਤੋਂ ਬੀਮਾਰ ਸਨ ਤੇ ਕੁਝ ਦਿਨ ਪਹਿਲਾਂ ਹੀ ਮੋਹਾਲੀ (Mohali) ਦੇ ਇੱਕ ਪ੍ਰਾਈਵੇਟ ਹਸਪਤਾਲ (Private Hospital) ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ (Akali Dal spokesperson Dr. Daljit Cheema) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਤੋਤਾ ਸਿੰਘ ਅੰਤਿਮ ਸੰਸਕਾਰ 24 ਮਈ ਮੰਗਲਵਾਰ ਸਵੇਰੇ 11 ਵਜੇ ਮੋਗਾ (Moga) ਵਿਖੇ ਕੀਤਾ ਜਾਵੇਗਾ,ਉਨ੍ਹਾਂ ਜਥੇਦਾਰ ਤੋਤਾ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ,ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ‘ਬੜੇ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਜੀ (Former Cabinet Minister Jathedar Tota Singh) ਅੱਜ ਸਦੀਵੀਂ ਵਿਛੋੜਾ ਦੇ ਗਏ ਹਨ,ਜਥੇਦਾਰ ਸਾਹਿਬ ਦਾ ਵਿਛੋੜਾ ਪਰਿਵਾਰ ਅਤੇ ਪਾਰਟੀ ਲਈ ਬਹੁਤ ਵੱਡਾ ਘਾਟਾ ਹੈ,ਵਾਹਿਗੁਰੂ ਜਥੇਦਾਰ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।’

ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਵੱਲੋਂ ਵੀ ਜਥੇਦਾਰ ਤੋਤਾ ਸਿੰਘ (Jathedar Tota Singh) ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਗਿਆ,ਉਨ੍ਹਾਂ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕਰਦਾ ਹਾਂ..ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ..ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *