PATIALA,(AZAD SOCH NEWS):- ਰੋਡਰੇਜ ਕੇਸ (Rodriguez Case) ‘ਚ ਪਟਿਆਲਾ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ (Navjot Singh Sidhu) ਦਾਲ-ਰੋਟੀ ਨਹੀਂ ਖਾ ਰਹੇ,ਉਹ ਸਪੈਸ਼ਲ ਡਾਇਟ (Special Diet) ਲਈ ਕੋਰਟ ਪਹੁੰਚ ਗਏ ਹਨ,ਉਨ੍ਹਾਂ ਨੇ ਖੁਦ ਨੂੰ ਲੀਵਰ ਦੀ ਪ੍ਰਾਬਲਮ ਦੱਸੀ ਹੈ,ਇਸ ਤੋਂ ਇਲਾਵਾ ਬਲੱਡ ਕਲਾਟਿੰਗ ਯਾਨੀ ਗਾੜ੍ਹੇ ਖੂਨ ਦੀ ਵੀ ਦਿੱਕਤ ਹੈ,ਕਣਕ ਤੋਂ ਵੀ ਐਲਰਜੀ ਹੈ,ਸਿੱਧੂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਡਾਕਟਰ ਵੱਲੋਂ ਦੱਸੀ ਗਈ ਸਪੈਸ਼ਲ ਡਾਇਟ (Special diet) ਹੀ ਦਿੱਤੀ ਜਾਵੇ,ਪਟਿਆਲਾ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ (Chief Judicial Magistrate Court, Patiala) ਨੇ ਇਸ ਬਾਰੇ ਜਵਾਬ ਮੰਗਿਆ ਹੈ,ਇਸ ਲਈ ਰਾਜਿੰਦਰਾ ਹਸਪਤਾਲ (Rajindra Hospital) ਦੇ ਸੁਪਰੀਡੈਂਟ ਨੇ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਹੈ,ਜੋ 23 ਮਈ ਨੂੰ ਸਪੈਸ਼ਲ ਡਾਇਟ (Special Diet) ਸਬੰਧੀ ਕੋਰਟ ਵਿਚ ਰਿਪੋਰਟ ਸੌਂਪਣਗੇ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸ਼ੁੱਕਰਵਾਰ ਨੂੰ ਪਟਿਆਲਾ ਕੋਰਟ ਵਿਚ ਸਰੰਡਰ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਜੇਲ੍ਹ (Patiala Jail) ਵਿਚ ਭੇਜਿਆ ਗਿਆ ਹੈ,ਨਵਜੋਤ ਸਿੰਘ ਸਿੱਧੂ (Navjot Singh Sidhu) ਜੇਲ੍ਹ ਵਿਚ ਸਿਰਫ ਸਲਾਦ, ਫਲ ਤੇ ਚਾਹ ਲੈ ਰਹੇ ਹਨ,ਉਨ੍ਹਾਂ ਦਾ ਕਹਿਣਾ ਹੈ,ਕਿ ਬੀਮਾਰੀ ਦੀ ਵਜ੍ਹਾ ਨਾਲ ਉਹ ਬਾਕੀ ਚੀਜ਼ਾਂ ਨਹੀਂ ਖਾ ਸਕਦੇ,ਉਨ੍ਹਾਂ ਨੂੰ ਬਿਨਾਂ ਬੀਜ ਵਾਲੇ ਕੁਝ ਹੀ ਫਲ ਖਾਣੇ ਹਨ,ਜੇਲ੍ਹ ਵਿਚ ਕੈਦੀ ਨੂੰ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਦੀ ਛੋਟ ਮਿਲਦੀ ਹੈ,ਇਸ ਲਈ ਉਹ 5 ਨੰਬਰ ਦੇ ਸਕਦੇ ਹਨ।
ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਜੇਲ੍ਹ ਵਿਚ ਆਉਣ ‘ਤੇ ਜੇਲ੍ਹ ਪ੍ਰਸ਼ਾਸਨ ਨੇ ਇਹ ਨੰਬਰ ਮੰਗੇ ਸੀ,ਹਾਲਾਂਕਿ ਸਿੱਧੂ ਨੇ ਅਜੇ ਨੰਬਰ ਨਹੀਂ ਦਿੱਤੇ ਹਨ,ਨਵਜੋਤ ਸਿੰਘ ਸਿੱਧੂ (Navjot Singh Sidhu) ਫਿਲਹਾਲ ਇਕੱਲੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ,ਨਵਜੋਤ ਸਿੱਧੂ ਕੱਲ੍ਹ ਸੁਪਰੀਮ ਕੋਰਟ ਵਿਚ ਕਿਊਰੇਟਿਵ ਪਟੀਸ਼ਨ (Curative Petition In The Supreme Court) ਦਾਇਰ ਕਰ ਸਕਦੇ ਹਨ,ਸਿੱਧੂ ਨੇ ਪਹਿਲਾਂ ਗ੍ਰਿਫਤਾਰੀ ਤੋਂ ਬਚਣ ਲਈ ਕਿਊਰੇਟਿਵ ਪਟੀਸ਼ਨ ਦਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ,ਹਾਲਾਂਕਿ ਸੁਪਰੀਮ ਕੋਰਟ ਨੇ ਇਸ ਦੀ ਤਤਕਾਲ ਸੁਣਵਾਈ ਤੋਂ ਇਨਕਾਰ ਕਰ ਦਿੱਤਾ,ਇਸ ਲਈ ਸਿੱਧੂ ਨੂੰ ਸ਼ੁੱਕਰਵਾਰ ਨੂੰ ਹੀ ਸਰੰਡਰ ਕਰਨਾ ਪਿਆ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow