ਕਮਲ ਹੀਰ ਦੇ ਨਵੇਂ ਗਾਣੇ ਦਾ ਐਲਾਨ

ਕਮਲ ਹੀਰ ਦੇ ਨਵੇਂ ਗਾਣੇ ਦਾ ਐਲਾਨ

Patiala,31 JAN,2025,(Azad Soch News):- ਕਮਲ ਹੀਰ, ਜੋ ਅਪਣਾ ਨਵਾਂ ਧਾਰਮਿਕ ਗਾਣਾ 'ਕਾਸ਼ ਮੇਰਾ ਤਨ ਮਿੱਟੀ ਹੋਵੇ' ਲੈ ਕੇ ਰੂਹਾਨੀਅਤ ਸੰਗੀਤ ਸਫਾਂ ਵਿੱਚ ਅਪਣੀ ਉਪ-ਸਥਿਤੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ, ਜੋ ਜਲਦ ਵੱਖ-ਵੱਖ ਸੰਗੀਤਕ ਚੈੱਨਲਸ ਅਤੇ ਪਲੇਟਫ਼ਾਰਮ (Musical Channels and Platforms) ਉਪਰ ਜਾਰੀ ਕੀਤਾ ਜਾਵੇਗਾ,'ਪਲਾਜ਼ਮਾ ਰਿਕਾਰਡਸ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਧਾਰਮਿਕ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਮਨ ਨੂੰ ਮੋਹ ਲੈਣ ਵਾਲੇ ਸੰਗੀਤ ਦਾ ਸੰਯੋਜਨ ਵੀ ਕਮਲ ਹੀਰ ਦੁਆਰਾ ਖੁਦ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਮੰਗਲ ਹਠੂਰ ਨੇ ਰਚੇ ਹਨ, ਜਿੰਨ੍ਹਾਂ ਦੇ ਬਤੌਰ ਗੀਤਕਾਰ ਸਿਰਜੇ ਬੇਸ਼ੁਮਾਰ ਗੀਤ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ,ਸ਼੍ਰੀ ਗੁਰੂ ਰਵਿਦਾਸ ਪੁਰਬ (Shri Guru Ravidas Purab) ਨੂੰ ਸਮਰਪਿਤ ਕੀਤੇ ਜਾ ਰਹੇ ਇਸ ਗਾਣੇ ਨੂੰ 02 ਫ਼ਰਵਰੀ ਨੂੰ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦਾ ਮਿਊਜ਼ਿਕ ਵੀਡੀਓ (Music Video) ਵੀ ਬੇਹੱਦ ਪ੍ਰਭਾਵਪੂਰਨ ਬਣਾਇਆ ਗਿਆ ਹੈ,ਜਿਸ ਦੀ ਨਿਰਦੇਸ਼ਨਾਂ ਬੰਟੀ ਦੁਆਰਾ ਕੀਤੀ ਗਈ ਹੈ।

Advertisement

Latest News

ਪੁਲਿਸ ਮੁਲਜ਼ਮਾਂ ਤਰਫੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਹੋਮ ਗਾਰਡ ਦਾ ਵਾਲੰਟੀਅਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਪੁਲਿਸ ਮੁਲਜ਼ਮਾਂ ਤਰਫੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਹੋਮ ਗਾਰਡ ਦਾ ਵਾਲੰਟੀਅਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਚੰਡੀਗੜ੍ਹ, 27 ਫਰਵਰੀ, 2025: ਭ੍ਰਿਸ਼ਟਾਚਾਰ ਵਿਰੁੱਧ ਜਾਰੀ ਜੰਗ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਸਿਟੀ-1, ਸੰਗਰੂਰ ਵਿਖੇ ਤਾਇਨਾਤ ਪੰਜਾਬ...
ਪੰਜਾਬ ਦੇ ਜ਼ਿਆਦਾਤਰ ਖੇਤਰਾਂ ਵਿਚ ਸੰਘਣੇ ਬੱਦਲ ਛਾਏ
ਮਹਿਲਾਵਾਂ ਦੀਆਂ ਸਮੱਸਿਆਵਾਂ ਸੁਣਨ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪਟਿਆਲਾ ਵਿਖੇ ਲੋਕ ਅਦਾਲਤ ਫਰਵਰੀ 28 ਨੂੰ
ਪੰਜਾਬ ਸੈਰ-ਸਪਾਟੇ ਦਾ ਨਵਾਂ ਕੇਂਦਰ ਬਣ ਕੇ ਉੱਭਰ ਰਿਹੈ: ਤਰੁਨਪ੍ਰੀਤ ਸਿੰਘ ਸੌਂਦ
8000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਵਿਜੀਲੈਂਸ ਬਿਊਰੋ ਵੱਲੋਂ ਨਗਰ ਨਿਗਮ ਦੇ ਐਕਸੀਅਨ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਸਬ ਰਜਿਸਟਰਾਰ ਦਫ਼ਤਰ ਸਰਦੂਲਗੜ੍ਹ ਦਾ ਨਿਰੀਖਣ