ਪਸ਼ੂ ਪਾਲਣ ਵਿਭਾਗ ਫਾਜਿਲਕਾ ਵੱਲੋ ਪਿੰਡ ਬਜੀਦਪੁਰ ਕੱਟਿਆ ਵਾਲੀ ਵਿਖੇ ਲਗਾਇਆ ਗਿਆ ਕੈਂਪ
ਫਾਜਿਲਕਾ 11 ਦਸੰਬਰ
ਪਸ਼ੂ ਪਾਲਣ ਮੰਤਰੀ ਸਰਦਾਰ ਗੁਰਮੀਤ ਸਿੰਘ ਖੂਡੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਿਪਟੀ ਡਾਇਰੈਕਟਰ ਫਾਜਿਲਕਾ ਡਾ ਰਾਜੀਵ ਛਾਬੜਾ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਫਾਜਿਲਕਾ ਵੱਲੋ ਅਸਕੋਡ ਕੈਂਪ(ਅਸਿਸਟੈਂਸ ਟੂ ਸਟੇਟਸ ਫੋਰ ਕੰਟਰੋਲ ਆਫ ਐਨੀਮਲ ਡਿਜੀਜ) ਪਿੰਡ ਬਜੀਦਪੁਰ ਕੱਟਿਆ ਵਾਲੀ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਸੀਨੀਅਰ ਵੈਟਰਨਰੀ ਅਫਸਰ ਫਾਜਿਲਕਾ ਡਾ ਵਿਜੈ ਰਿਵਾੜੀਆ ਅਤੇ ਸਿਵਲ ਪਸ਼ੂ ਹਸਪਤਾਲ ਘੱਲੂ ਦੇ ਡਾ ਅਨਮੋਲ ਤੇ ਸਿਵਲ ਪਸ਼ੂ ਹਸਪਤਲਾ ਕਟੈਹੜਾ ਦੇ ਡਾ ਪਵਨ ਕੁਮਾਰ ਵੱਲੋਂ ਪਸ਼ੂ ਪਾਲਕਾ ਨੂੰ ਪਸ਼ੂਆਂ ਦੇ ਠੰਡ ਤੋਂ ਬਚਾਅ ਸਬੰਧੀ, ਪਸ਼ੂਆਂ ਦੀ ਸਾਭ ਸੰਭਾਲ, ਪਸ਼ੂਆਂ ਦੀਆਂ ਬਿਮਾਰੀਆਂ ਤੋਂ ਰੋਕਥਾਮ ਤੇ ਬਚਾਅ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਤੇ ਸੀਨੀਅਰ ਵੈਟਰਨਰੀ ਅਫਸਰ ਡਾ ਵਿਜੈ ਰਿਵਾੜੀਆਂ ਨੇ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਵਿਭਾਗ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾ, ਬਿਮਾਰੀਆਂ ਦੇ ਬਚਾਅ ਲਈ ਵੈਕਸੀਨੈਸਨ ਮੁਹਿੰਮ, ਸਾਫ-ਸੁੱਥਰਾ ਦੁੱਧ ਉਤਪਾਦਨ ਦੇ ਤਰੀਕਿਆ ਬਾਰੇ ਦੱਸਿਆ।
ਇਸ ਤੋਂ ਇਲਾਵਾ ਉਹਨਾਂ ਨੇ ਪਸ਼ੂ ਪਾਲਕਾਂ ਨੂੰ ਵੈਕਸੀਨੈਸਨ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ 70 ਪਸ਼ੂ ਪਾਲਕਾ ਨੇ ਹਿੱਸਾ ਲਿਆ ਤੇ ਮੌਕੇ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਫਰੀ ਦਵਾਈਆ ਵੰਡੀਆ ਗਈਆ।