ਦੂਜੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਕਰਵਾਇਆ ਨਾਮਜ਼ਦਗੀ ਪੱਤਰ ਦਾਖਲ : ਜ਼ਿਲ੍ਹਾ ਚੋਣ ਅਫ਼ਸਰ

ਦੂਜੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਕਰਵਾਇਆ ਨਾਮਜ਼ਦਗੀ ਪੱਤਰ ਦਾਖਲ : ਜ਼ਿਲ੍ਹਾ ਚੋਣ ਅਫ਼ਸਰ

ਬਠਿੰਡਾ10 ਦਸੰਬਰ : ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ 21 ਦਸੰਬਰ 2024 ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ 9 ਅਤੇ 10 ਦਸੰਬਰ ਤੱਕ ਕਿਸੇ ਵੀ ਉਮੀਦਵਾਰ ਵਲੋਂ ਕੋਈ ਵੀ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਇਆ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ 12 ਦਸੰਬਰ ਤੱਕ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਿਹਰ 3 ਵਜੇ ਤੱਕ ਦਾਖਲ ਕੀਤੇ ਜਾ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ 13 ਦਸੰਬਰ ਨੂੰ ਦਾਖਲ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ ਹੋਵੇਗੀ ਅਤੇ 14 ਦਸੰਬਰ 2024 ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਵੋਟਾਂ 21 ਦਸੰਬਰ 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।

       ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਡਾ. ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48 ਤੋਂ ਇਲਾਵਾ ਨਗਰ ਕੌਂਸਲ ਗੋਨਿਆਣਾ ਦੇ ਵਾਰਡ ਨੰਬਰ 9ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਵਾਰਡ ਨੰਬਰ 358 ਅਤੇ 10 ਅਤੇ ਨਗਰ ਪੰਚਾਇਤ ਨਥਾਣਾ ਦੇ ਵਾਰਡ ਨੰਬਰ 6 ਲਈ ਨਾਮਜ਼ਦਗੀ ਪੱਤਰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਦੂਜੀ ਮੰਜ਼ਿਲ ’ਤੇ ਸਥਿਤ ਦਫ਼ਤਰ ਉਪ ਮੰਡਲ ਮੈਜਿਸਟਰੇਟ ਦੇ ਕਮਰਾ ਨੰਬਰ 311ਕੋਰਟ ਰੂਮ ਵਿਖੇ ਦਾਖਲ ਕਰਵਾਏ ਜਾ ਸਕਦੇ ਹਨ।

ਇਸੇ ਤਰ੍ਹਾਂ ਨਗਰ ਕੌਂਸਲ ਰਾਮਪੁਰਾ ਫੂਲ ਦੇ ਵਾਰਡ ਨੰਬਰ 1 ਤੋਂ ਲੈ ਕੇ 21 ਤੱਕਨਗਰ ਪੰਚਾਇਤ ਮਹਿਰਾਜ ਦੇ ਵਾਰਡ ਨੰਬਰ 8ਨਗਰ ਪੰਚਾਇਤ ਕੋਠਾ ਗੁਰੂ ਦੇ ਵਾਰਡ ਨੰਬਰ 2 ਅਤੇ ਭਾਈ ਰੂਪਾ ਦੇ ਵਾਰਡ ਨੰਬਰ 6 ਲਈ ਨਾਮਜ਼ਦਗੀ ਪੱਤਰ ਦਫ਼ਤਰ ਉਪ ਮੰਡਲ ਮੈਜਿਸਟਰੇਟਰਾਮਪੁਰਾ ਫੂਲ ’ਚ ਸਥਿਤ ਕੋਰਟ ਰੂਮ ਵਿਖੇ ਜਮ੍ਹਾਂ ਕਰਵਾਏ ਜਾਣਗੇ।

 

ਇਸੇ ਤਰ੍ਹਾਂ ਨਗਰ ਕੌਂਸਲ ਮੌੜ ਦੇ ਵਾਰਡ ਨੰਬਰ 1 ਲਈ ਦਫ਼ਤਰ ਉਪ ਮੰਡਲ ਮੈਜਿਸਟਰੇਟਮੌੜ ਵਿਖੇ ਅਤੇ ਨਗਰ ਕੌਂਸਲ ਤਲਵੰਡੀ ਸਾਬੋ ਦੇ ਵਾਰਡ ਨੰਬਰ 1 ਤੋਂ ਲੈ ਕੇ 15 ਤੱਕ ਨਾਮਜ਼ਦਗੀ ਪੱਤਰ ਦਫ਼ਤਰ ਉਪ ਮੰਡਲ ਮੈਜਿਸਟਰੇਟਤਲਵੰਡੀ ਸਾਬੋ ਦੇ ਕੋਰਟ ਰੂਮ ਵਿਖੇ ਲਏ ਜਾਣਗੇ। 

Tags:

Advertisement

Latest News

ਚਿਆ ਸੀਡਜ਼ ਖਾਣ ਨਾਲ ਹੋਣਗੇ ਕਈ ਫ਼ਾਇਦੇ ਚਿਆ ਸੀਡਜ਼ ਖਾਣ ਨਾਲ ਹੋਣਗੇ ਕਈ ਫ਼ਾਇਦੇ
ਇਸ ‘ਚ ਓਮੇਗਾ-3 ਫੈਟੀ ਐਸਿਡ (Omega-3 Fatty Acids) ਪਾਇਆ ਜਾਂਦਾ ਹੈ। ਇਹ ਚਿੰਤਾ, ਤਣਾਅ ਅਤੇ ਇਨਸੌਮਨੀਆ ਵਰਗੀਆਂ ਸਮੱਸਿਆਵਾਂ ਨੂੰ ਘੱਟ...
ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਨਵੇਂ ਸੰਗੀਤਕ ਵੀਡੀਓ ਦਾ ਲੁੱਕ ਕੀਤਾ ਰਿਵੀਲ
Punjab Chandigarh Weather Update: ਪੰਜਾਬ ਤੇ ਚੰਡੀਗੜ੍ਹ `ਚ ਸੀਤ ਲਹਿਰ ਦੇ ਨਾਲ ਪੈ ਰਹੀ ਹੈ ਕੜਾਕੇ ਦੀ ਠੰਡ
ਸਮ੍ਰਿਤੀ ਮੰਧਾਨਾ ਨੇ ਜੜਿਆ ਵਿਸ਼ਵ ਰਿਕਾਰਡ ਸੈਂਕੜਾ
ਯੁਵਕ ਸੇਵਾਵਾਂ ਵਿਭਾਗ ਵਲੋਂ ਪਿੰਡ ਫਤਿਹਗੜ੍ਹ ਅਤੇ ਲੁਬਾਣਗੜ੍ਹ ਵਿਖੇ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ
ਕਿਸਾਨ ਕਣਕ ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਓ ਲਈ ਖੇਤਾਂ ਦਾ ਕਰਨ ਸਰਵੇਖਣ: ਮੁੱਖ ਖੇਤੀਬਾੜੀ ਅਫਸਰ
ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਵਿਖੇ ਨੋਬਲ ਪੁਰਸਕਾਰ ਸਮਾਰੋਹ ਮਨਾਇਆ ਗਿਆ