ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵੀਰ ਬਾਲ ਦਿਵਸ ਮੁਕਾਬਲਿਆਂ ਦਾ ਆਯੋਜਨ

ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵੀਰ ਬਾਲ ਦਿਵਸ ਮੁਕਾਬਲਿਆਂ ਦਾ ਆਯੋਜਨ

ਫਾਜ਼ਿਲਕਾ, 11 ਦਸੰਬਰ

ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ) ਬ੍ਰਿਜ ਮੋਹਨ ਸਿੰਘ ਬੇਦੀ ਅਤੇ ਡਿਪਟੀ ਡੀ.ਈ.ਓ ਪੰਕਜ ਅੰਗੀ ਦੇ ਦਿਸ਼ਾ-ਨਿਰਦੇਸ਼ਾਂ *ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵੀਰ ਬਾਲ ਦਿਵਸ ਮੁਕਾਬਲੇ ਸਕੂਲ ਆਫ ਐਮੀਨਾਸ ਫਾਜ਼ਿਲਕਾ ਵਿਖੇ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸਤੀਸ਼ ਕੁਮਾਰ ਅਤੇ ਡਿਪਟੀ ਡੀ.ਈ.ਓ ਪਰਵਿੰਦਰ ਸਿੰਘਵੱਲੋਂ ਹਾਜ਼ਰ ਵਿਦਿਆਰਥੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਦੌਰਾਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਸਕੂਲ ਆਫ ਐਮੀਨਾਸ ਦੇ ਪ੍ਰਿੰਸੀਪਲ ਹਰੀ ਚੰਦ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਇਸ ਪ੍ਰੋਗਰਾਮ ਦਾ ਆਗਾਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮਹੀਨਾ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ।

ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਇੰਚਾਰਜ ਸ੍ਰੀ ਵਿਜੈ ਪਾਲ ਨੇ ਦਿੱਸਿਆ ਕਿ ਇਹ ਮਹੀਨਾ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤਾਂ ਵਜੋਂ ਮਨਾਇਆ ਜਾਂਦਾ ਹੈ ਤੇ ਆਮ ਲੋਕਾਂ ਖਾਸ ਕਰਕੇ ਬਚਿਆਂ ਨੂੰ ਸਾਹਿਬ ਜਾਦਿਆ ਵੱਲੋਂ ਆਪਣੀ ਕੌਮ ਦੀ ਖਾਤਰ ਕੁਰਬਾਨੀਆਂ ਦੇਣ ਤੇ ਸਚ ਦੇ ਰਾਹ *ਤੇ ਚਲਣ ਦੇ ਸੰਦੇਸ਼ ਬਾਰੇ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁਕਾਬਲਿਆਂ ਰਾਹੀਂ ਬਚਿਆਂ ਨੂੰ ਇਹ ਹੀ ਸ਼ਦੇਸ਼ ਦਿੱਤਾ ਜਾਂਦਾ ਹੈ ਕਿ ਉਹ ਵੀ ਨੇਕੀ ਦਾ ਰਸਤਾ ਅਪਣਾਉਣ ਤੇ ਸਭਨਾਂ ਦੇ ਭਲੇ ਦੀ ਅਰਦਾਸ ਕਰਨ।

ਉਨ੍ਹਾਂ ਕਿਹਾ ਕਿ ਇਰਖਾ ਦੀ ਭਾਵਨਾ ਛੱਡਕੇ ਸਭਨਾਂ ਨਾਲ ਪਿਆਰ ਦੀ ਬੋਲੀ ਬੋਲਣ ਤੇ ਪਿਆਰ ਹੀ ਵੰਡਣ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਵੀ ਬਚਿਆਂ ਨੂੰ ਇਮਾਨਦਾਰੀ ਨਾਲ ਮਿਹਨਤ ਕਰਨ ਤੇ ਬਿਨਾ ਕਿਸੇ ਪਖਪਾਤ ਦੇ ਆਪਣਾ ਜੀਵਨ ਬਤੀਤੀ ਕਰਨ ਪ੍ਰਤੀ ਸੁਨੇਹਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਸ਼ਬਦ ਗਾਇਨਪੇਪਰ ਰੀਡਿੰਗਡੀਬੇਟ ਤੇ ਕਵਿਤਾ ਮੁਕਾਬਲੇ ਕਰਵਾਏ ਗਏ।

ਉਨ੍ਹਾਂ ਕਿਹਾ ਪਹਿਲਾਂ ਇਹ ਮੁਕਾਬਲੇ ਸਕੂਲਬਲਾਕ ਪੱਧਰਤਹਿਸੀਲ ਪੱਧਰ ਤੇ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਸਕੂਲ ਤੋਂ ਤਹਿਸੀਲ ਪੱਧਰ ਤੱਕ ਕਰਵਾਏ ਗਏ ਮੁਕਾਬਲਿਆਂ ਦੌਰਾਨ ਪਹਿਲੇ ਨੰਬਰ ਤੇ ਆਉਣ ਵਾਲਿਆਂ ਵਿਦਿਆਰਥੀਆਂ ਵੱਲੋਂ ਇਸ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਭਾਗ ਲਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚੋਂ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਵੋਲੋਂ ਰਾਜ ਪੱਧਰ *ਤੇ ਪ੍ਰੋਗਰਾਮ ਵਿਚ ਹਿਸਾ ਲਿਆ ਜਾਵੇਗਾ। ਮੰਚ ਦਾ ਸੰਚਾਲਨ ਸੁਰਿੰਦਰ ਕੰਬੋਜ ਵੱਲੋਂ ਕੀਤਾ ਗਿਆ। ਜੱਜ ਦੀ ਭੂਮਿਕਾਪਰਮਿੰਦਰ ਸਿੰਘ ਖੋਜ ਅਫਸਰਸ਼ਮਸੇਰ ਸਿੰਘਸੋਨੀਆ ਬਜਾਜਵਨੀਤਾ ਮੈਮਰਾਮ ਚੰਦਰਗੁਰਤੇਜ ਸਿੰਘਸੁਨੀਤਾ ਰਾਣੀ ਵੱਲੋਂ ਨਿਭਾਈ ਗਈ।

ਇਸ ਦੌਰਾਨ ਗੁਰਛਿੰਦਰ ਪਾਲ ਸਿੰਘ ਕੁਆਰਡੀਨੇਟਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਪ੍ਰਗਟ ਕੀਤਾ ਤੇ ਮੁਕਾਬਲਿਆਂ ਦੌਰਾਨ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ।

ਇਸ ਮੌਕੇ ਸੁਨੀਲ ਵਰਮਾ ਨੋਡਲ ਪ੍ਰਾਇਮਰੀਅੰਜਨਾ ਸੇਠੀਜੋਗਿੰਦਰ ਲੈਕਚਰਾਰ ਆਦਿ ਹੋਰ ਸਟਾਫ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ ਗਿਆ।

Tags:

Advertisement

Latest News

ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਵੱਲੋਂ ਨਿਗਮ ਚੋਣਾਂ ਲਈ ਆਪ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਵੱਲੋਂ ਨਿਗਮ ਚੋਣਾਂ ਲਈ ਆਪ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ
Chandigarh,12 DEC,2024,(Azad Soch News):- ਪੰਜਾਬ ਆਪ ਪ੍ਰਧਾਨ ਅਮਨ ਅਰੋੜਾ (Aman Arora) ਵੱਲੋਂ ਨਿਗਮ ਚੋਣਾਂ (Corporation Elections) ਲਈ ਆਪ ਉਮੀਦਵਾਰਾਂ ਦੀ...
ਚਿਆ ਸੀਡਜ਼ ਖਾਣ ਨਾਲ ਹੋਣਗੇ ਕਈ ਫ਼ਾਇਦੇ
ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਨਵੇਂ ਸੰਗੀਤਕ ਵੀਡੀਓ ਦਾ ਲੁੱਕ ਕੀਤਾ ਰਿਵੀਲ
Punjab Chandigarh Weather Update: ਪੰਜਾਬ ਤੇ ਚੰਡੀਗੜ੍ਹ `ਚ ਸੀਤ ਲਹਿਰ ਦੇ ਨਾਲ ਪੈ ਰਹੀ ਹੈ ਕੜਾਕੇ ਦੀ ਠੰਡ
ਸਮ੍ਰਿਤੀ ਮੰਧਾਨਾ ਨੇ ਜੜਿਆ ਵਿਸ਼ਵ ਰਿਕਾਰਡ ਸੈਂਕੜਾ
ਯੁਵਕ ਸੇਵਾਵਾਂ ਵਿਭਾਗ ਵਲੋਂ ਪਿੰਡ ਫਤਿਹਗੜ੍ਹ ਅਤੇ ਲੁਬਾਣਗੜ੍ਹ ਵਿਖੇ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ
ਕਿਸਾਨ ਕਣਕ ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਓ ਲਈ ਖੇਤਾਂ ਦਾ ਕਰਨ ਸਰਵੇਖਣ: ਮੁੱਖ ਖੇਤੀਬਾੜੀ ਅਫਸਰ