ਹਰਿਆਣਾ ‘ਚ ਹੁਣ ਤੱਕ 37.29 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ

ਹਰਿਆਣਾ ‘ਚ ਹੁਣ ਤੱਕ 37.29 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ

Chandigarh, 8 May 2024,(Azad Soch News):-  ਹਰਿਆਣਾ (Haryana) ‘ਚ ਲੋਕ ਸਭਾ ਆਮ ਚੋਣ-2024 ਨੂੰ ਨਿਰਪੱਖ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ (Election Commission) ਦੇ ਨਾਲ-ਨਾਲ ਹੋਰ ਇਨਫੋਰਸਮੈਂਟ ਏਜੰਸੀਆਂ (Enforcement Agencies) ਵੱਲੋਂ ਵੀ ਲਗਾਤਾਰ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਅਤੇ ਨਗਦ ਰਕਮ ਦੀ ਮੂਵਮੈਂਟ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ,ਹੁਣ ਤੱਕ 7.24 ਕਰੋੜ ਦੀ ਨਗਦ ਰਕਮ ਜ਼ਬਤ ਕੀਤੀ ਜਾ ਚੁੱਕੀ ਹੈ,ਇਸ ਤੋਂ ਇਲਾਵਾ, 30.05 ਕਰੋੜ ਰੁਪਏ ਦੀ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਤੇ ਕੀਮਤੀ ਵਸਤੂਆਂ ਵੀ ਜ਼ਬਤ ਕੀਤੀ ਗਈ ਹੈ।

ਗੌਰਤਲਬ ਹੈ ਕਿ ਇਹ ਅੰਕੜਾ 2014 ਤੇ 2019 ਦੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ (Assembly Elections) ਵਿਚ ਜ਼ਬਤ ਕੀਤੀ ਗਈ ਵਸਤੂਆਂ ਤੋਂ ਕਿਤੇ ਵੱਧ ਹੈ,ਹਰਿਆਣਾ (Haryana) ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ (Anurag Agarwal) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਆਮ ਚੋਣ 2024 (Lok Sabha General Election 2024) ਦਾ ਸਮੇਂ ਹੁਣੇ ਖ਼ਤਮ ਵੀ ਨਹੀਂ ਹੋਇਆ ਹੈ ਅਤੇ ਇਸ ਵਾਰ ਹੁਣ ਤੱਕ 7.24 ਕਰੋੜ ਰੁਪਏ ਨਗਦ, 12.94 ਲੱਖ ਰੁਪਏ ਕੀਮਤ ਦੀ 3,87,332.77 ਲੀਟਰ ਅਵੈਧ ਸ਼ਰਾਬ, 12.55 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ, 1.80 ਕਰੋੜ ਰੁਪਏ ਦੀ ਕੀਮਤੀ ਵਸਤੂਆਂ ਅਤੇ 2.76 ਕਰੋੜ ਰੁਪਏ ਦੀ ਹੋਰ ਵਸਤੂਆਂ ਜ਼ਬਤ ਕੀਤੀਆਂ ਗਈਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਸਾਲ 2014 ਦੇ ਵਿਧਾਨ ਸਭਾ ਚੋਣਾਂ (Assembly Elections) ਹਰਿਆਣਾ ‘ਚ ਹੁਣ ਤੱਕ 37.29 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਵਿਚ 3.10 ਕਰੋੜ ਰੁਪਏ ਨਗਦ ਰਕਮ, 2.69 ਕਰੋੜ ਰੁਪਏ ਦੀ ਅਵੈਧ ਸ਼ਰਾਬ ਤੇ 1.21 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ ਕੁੱਲ 7 ਕਰੋੜ ਰੁਪਏ ਦੀ ਜ਼ਬਤੀ ਕੀਤੀ ਗਈ ਸੀ,ਇਸ ਤਰ੍ਹਾ ਸਾਲ 2019 ਦੇ ਲੋਕ ਸਭਾ ਚੋਣਾਂ ਦੌਰਾਨ ਕੁੱਲ 18.36 ਕਰੋੜ ਰੁਪਏ ਦੀ ਜ਼ਬਤੀ ਕੀਤੀ ਗਈ ਸੀ,ਜਿਸ ਵਿਚ 2.74 ਕਰੋੜ ਰੁਪਏ ਨਗਦ, 6.23 ਕਰੋੜ ਰੁਪਏ ਦੀ ਅਵੈਧ ਸ਼ਰਾਬ ਤੇ 9.38 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸ਼ਾਮਲ ਹਨ,ਵਿਧਾਨ ਸਭਾ ਚੋਣ-2019 ਦੌਰਾਨ 5.17 ਕਰੋੜ ਰੁਪਏ ਨਗਦ, 9.73 ਕਰੋੜ ਰੁਪਏ ਦੀ ਅਵੈਧ ਸ਼ਰਾਬ ਅਤੇ 3.27 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 4.14 ਲੱਖ ਰੁਪਏ ਦੀ ਚਾਂਦੀ ਜ਼ਬਤ ਕੀਤੀ ਗਈ ਸੀ,ਜਿਨ੍ਹਾਂ ਦੀ ਕੁੱਲ ਕੀਮਤ 18.22 ਕਰੋੜ ਰੁਪਏ ਬਣਦੀ ਹੈ।

 

Advertisement

Latest News

ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਈ, 2024: ਜ਼ਿਲ੍ਹਾ ਚੋਣ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਆਮ ਜਨਤਾ ਨੂੰ ਲੋਕ ਸਭਾ...
80 ਫ਼ੀਸਦੀ ਤੋਂ ਵਧੇਰੇ ਵੋਟਾਂ ਦੇ ਭੁਗਤਾਨ ਲਈ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਉੱਦਮ
“ਸਾਡੀ ਸੋਚ ਹਰੀ-ਭਰੀ ਵੋਟ” ਨੂੰ ਅੱਗੇ ਤੋਰਦਿਆਂ
ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਨੂੰ ਨੋਟਿਸ ਜਾਰੀ
ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ
ਐਫ.ਐਸ.ਟੀ ਤੇ ਐਸ.ਐਸ.ਟੀ ਟੀਮਾਂ ਵੱਲੋਂ ਵਾਹਨਾਂ ਦੀ ਚੈਕਿੰਗ ਜਾਰੀ
ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ