ਚੰਡੀਗੜ੍ਹ ਵਿੱਚ ਪਾਬੰਦੀਸ਼ੁਦਾ ਅਫੀਮ ਦੀ ਖੇਤੀ ਕਰਨ 'ਤੇ ਕੇਸ ਦਰਜ, ਇੱਕ ਨਰਸਰੀ ਤੋਂ 725 ਅਫੀਮ ਦੇ ਪੌਦੇ, ਫੁੱਲ ਅਤੇ ਪੋਸਤ ਬਰਾਮਦ ਕੀਤੇ

Chandigarh,19 March,2024,(Azad Soch News):- ਚੰਡੀਗੜ੍ਹ ਵਿੱਚ ਪਾਬੰਦੀਸ਼ੁਦਾ ਅਫੀਮ ਦੀ ਖੇਤੀ (Opium Cultivation) ਕਰਨ ਉਤੇ ਪਹਿਲਾਂ ਕੇਸ ਦਰਜ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ,ਚੰਡੀਗੜ੍ਹ ਪੁਲਿਸ (Chandigarh Police) ਦੇ ਡਿਸਟ੍ਰਿਕਟ ਕ੍ਰਾਈਮ ਸੇਲ (District Crime Sale) ਵੱਲੋਂ ਅਫੀਮ ਦੀ ਖੇਤੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ,ਚੰਡੀਗੜ੍ਹ ਦੇ ਕਿਸ਼ਨਗੜ੍ਹ ਦੀ ਇੱਕ ਨਰਸਰੀ ਤੋਂ 725 ਅਫੀਮ ਦੇ ਪੌਦੇ, ਫੁੱਲ ਅਤੇ ਪੋਸਤ ਬਰਾਮਦ ਕੀਤੇ ਹਨ,ਨਰਸਰੀ ਦੇ ਮਾਲਕ ਸਮੀਰ ਕਾਲੀਆ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ,ਡੀਸੀਸੀ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋ ਜਣਿਆਂ ਖ਼ਿਲਾਫ਼ ਧਾਰਾ 18 (ਸੀ) ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ,ਜਿਨ੍ਹਾਂ ਦੀ ਪਛਾਣ ਨਰਸਰੀ ਦੇ ਮਾਲਕ ਸਮੀਰ ਕਾਲੀਆ ਵਾਸੀ ਪੰਚਕੂਲਾ ਅਤੇ ਬਾਗਬਾਨ ਸੀਯਾਰਾਮ ਵਾਸੀ ਨਵਾਂ ਗਾਓਂ ਵਜੋਂ ਹੋਈ ਹੈ,ਡੀ.ਸੀ.ਸੀ (DCC) ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸ਼ਨਗੜ੍ਹ ਚੌਕ ਨੇੜੇ ਸਥਿਤ ਬਲੂਮਿੰਗ ਡੇਲ ਨਰਸਰੀ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਡੀ.ਸੀ.ਸੀ (DCC) ਦੀ ਟੀਮ ਨੇ ਸਭ ਤੋਂ ਪਹਿਲਾਂ ਸਿਵਲ ਡਰੈੱਸ ਵਿੱਚ ਉਥੇ ਜਾ ਕੇ ਦੇਖਿਆ ਕਿ ਅਫੀਮ ਦੇ ਬੂਟੇ ਲਗਾਏ ਹੋਏ ਸਨ ਅਤੇ ਉਨ੍ਹਾਂ ਉਪਰ ਲਾਲ ਰੰਗ ਦੇ ਡੋਡੇ ਅਤੇ ਫੁੱਲ ਖਿੜ੍ਹੇ ਹੋਏ ਸਨ,ਜਾਂਚ ਪੂਰੀ ਕਰਨ ਤੋਂ ਬਾਅਦ ਦੇਰ ਰਾਤ ਡੀਸੀਸੀ (DCC) ਨੇ ਪੂਰੀ ਤਿਆਰੀ ਦੇ ਨਾਲ ਛਾਪੇਮਾਰੀ ਕੀਤੀ ਅਤੇ 725 ਅਫੀਮ ਦੇ ਪੌਦੇ ਬਰਾਮਦ ਕਰ ਲਏ,ਇਸ ਤੋਂ ਪਹਿਲਾ ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਵੱਡੇ ਪੱਧਰ ’ਤੇ ਅਫੀਮ ਦੀ ਖੇਤੀ ਕਰਨ ਦੀ ਸੂਚਨਾ ਮਿਲੀ ਸੀ,ਸੂਚਨਾ ਦੇ ਆਧਾਰ 'ਤੇ ਬੀਐਸਐਫ (BSF) ਅਤੇ ਪੰਜਾਬ ਪੁਲਿਸ (Punjab Police) ਵੱਲੋਂ ਸਰਹੱਦੀ ਖੇਤਰ ਦੀ ਜਾਂਚ ਲਈ ਸਾਂਝਾ ਸਰਚ ਅਭਿਆਨ ਚਲਾਇਆ ਗਿਆ,ਤਲਾਸ਼ੀ ਦੌਰਾਨ ਪਿੰਡ ਚੱਕ ਖੇਵਾ ਢਾਣੀ ਨੇੜੇ ਸ਼ੱਕੀ ਖੇਤਾਂ 'ਚ ਆ ਰਹੇ ਖੇਤਾਂ ਬਾਰੇ ਪਤਾ ਲੱਗਾ,ਜਿਸ ਤੋਂ ਬਾਅਦ ਉਨ੍ਹਾਂ ਉਕਤ ਜਗ੍ਹਾ 'ਤੇ ਛਾਪਾ ਮਾਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ,ਪੰਜਾਬ ਪੁਲਿਸ (Punjab Police) ਵੱਲੋਂ ਉਸ ਨੂੰ ਅੱਜ ਫਾਜ਼ਿਲਕਾ ਦੀ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ (Police Remand) 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਉਕਤ ਜਗ੍ਹਾ 'ਤੇ ਕਿੰਨੇ ਸਮੇਂ ਤੋਂ ਖੇਤੀ ਕਰਦਾ ਆ ਰਿਹਾ ਹੈ।
Related Posts
Latest News
.jpeg)