ਚੰਡੀਗੜ੍ਹ ਸ਼ੁੱਕਰਵਾਰ ਤੱਕ ਸੀਤ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ
By Azad Soch
On

Chandigarh,17 DEC,2024,(Azad Soch News):- ਸ਼ੁੱਕਰਵਾਰ ਤੱਕ ਸੀਤ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਇਹ ਅਲਰਟ ਚੰਡੀਗੜ੍ਹ (Alert Chandigarh) ਤੋਂ ਇਲਾਵਾ ਪੰਜਾਬ ਦੇ 11 ਜ਼ਿਲ੍ਹਿਆਂ ਲਈ ਜਾਰੀ ਕੀਤਾ ਗਿਆ ਹੈ,ਇਸ ਤੋਂ ਇਲਾਵਾ ਅੱਜ ਪੰਜਾਬ 'ਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ,ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਸੰਘਣੀ ਧੁੰਦ ਨੂੰ ਲੈਕੇ ਚਿਤਾਵਨੀ ਜਾਰੀ ਕੀਤੀ ਗਈ ਹੈ।ਮੌਸਮ ਕੇਂਦਰ ਅਨੁਸਾਰ 18 ਦਸੰਬਰ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 2 ਡਿਗਰੀ ਤੱਕ ਦਾ ਵਾਧਾ ਦੇਖਣ ਨੂੰ ਮਿਲੇਗਾ,ਜਿਸ ਨਾਲ ਠੰਡ ਦੇ ਮੌਸਮ 'ਚ ਥੋੜ੍ਹੀ ਰਾਹਤ ਮਿਲੇਗੀ,ਇਸ ਦੇ ਨਾਲ ਹੀ 20 ਦਸੰਬਰ ਤੋਂ ਬਾਅਦ ਪੰਜਾਬ ਵਿੱਚ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
Related Posts
Latest News

03 May 2025 12:57:55
Patiala,03,May,2025,(Azad Soch News):- ਅਜੈ ਦੇਵਗਨ ਅਤੇ ਰਿਤੇਸ਼ ਦੇਸ਼ਮੁਖ ਦੀ ਫਿਲਮ 'ਰੇਡ 2' 'ਚ ਜੈਸਮੀਨ ਸੈਂਡਲਸ (Jasmine Sandals) ਵੱਲੋਂ ਗਾਏ ਗੀਤ...