ਚੰਡੀਗੜ੍ਹ ਟੈਸਟ ਦੇਣ ਜਾ ਰਹੀ ਕੁੜੀ ਨਾਲ ਵਾਪਰਿਆ ਹਾਦਸਾ

Chandiarh,27 July,2024,(Azad Soch News):- ਫਿਰੋਜ਼ਪੁਰ ਸਟੇਸ਼ਨ (Ferozepur Station) ਤੇ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ ਜਦੋਂ ਇੱਕ ਲੜਕੀ ਦਾ ਪੈਰ ਤਿਲਕ ਗਿਆ ਅਤੇ ਉਹ ਟ੍ਰੇਨ ਦੀ ਚਪੇਟ ਵਿੱਚ ਆ ਗਈ,ਜਿਸ ਕਾਰਨ ਲੜਕੀ ਦੀ ਮੌਤ ਹੋ ਗਿਆ,ਲੜਕੀ ਟ੍ਰੇਨ ਰਾਹੀਂ ਚੰਡੀਗੜ੍ਹ ਜਾ ਰਹੀ ਸੀ ਤੇ ਉਸ ਨਾ ਨਾਲ ਇਹ ਭਾਣਾ ਵਾਪਰ ਗਿਆ,ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ,ਜਾਣਕਾਰੀ ਅਨੁਸਾਰ ਲੜਕੀ ਟੈਸਟ ਦੇਣ ਲਈ ਟ੍ਰੇਨ ਰਾਹੀਂ ਗੁਰੂ ਸਾਹਿਬ ਤੋਂ ਚੰਡੀਗੜ੍ਹ ਜਾ ਰਹੀ ਸੀ,ਇਸ ਦੌਰਾਨ ਦਾ ਫਿਰੋਜ਼ਪੁਰ ਸਟੇਸ਼ਨ ਤੇ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਟ੍ਰੇਨ ਹੇਠਾਂ ਆ ਗਈ,ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰ ਫਿਰੋਜ਼ਪੁਰ (Ferozepur) ਪਹੁੰਚਿਆ,ਸਿਵਲ ਹਸਪਤਾਲ (Civil Hospital) ਪਹੁੰਚ ਕੇ ਉਨ੍ਹਾਂ ਨੂੰ ਪਤਾ ਚਲਿਆ ਕਿ ਲੜਕੀ ਦੀ ਮੌਤ ਹੋ ਗਈ ਹੈ,ਦੱਸਿਆ ਜਾ ਰਿਹਾ ਹੈ ਮ੍ਰਿਤਕਾ ਮਾਪਿਆਂ ਦੀ ਇਕਲੌਤੀ ਧੀ ਸੀ,ਘਟਨਾ ਤੋਂ ਬਾਅਦ ਭੁੱਬਾਂ ਮਾਰਦੀ ਮ੍ਰਿਤਕਾ ਦੀ ਮਾਂ ਨੇ ਕਿਹਾ ਕਿ “ਮੇਰੀ ਸ਼ੇਰ ਵਰਗੀ ਬੱਚੀ ਸੀ”,ਫਿਲਹਾਲ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਪੁਲਿਸ (Police) ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Related Posts
Latest News
-(28).jpeg)