ਨਵੰਬਰ ਦਾ ਪਹਿਲਾ ਹਫ਼ਤਾ ਹੋਣ ਦੇ ਬਾਵਜੂਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਆਮ ਵਾਂਗ ਨਹੀਂ
Chandigarh,08,NOV,2024,(Azad Soch News):- ਨਵੰਬਰ ਦਾ ਪਹਿਲਾ ਹਫ਼ਤਾ ਹੋਣ ਦੇ ਬਾਵਜੂਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਆਮ ਵਾਂਗ ਨਹੀਂ ਹੋਇਆ,ਸੂਬੇ ਵਿੱਚ ਸੁਸਤ ਮਾਨਸੂਨ ਤੋਂ ਬਾਅਦ ਸਰਦੀ ਵੀ ਲੇਟ ਹੋ ਗਈ ਹੈ,ਪੰਜਾਬ ਦਾ ਔਸਤ ਘੱਟੋ-ਘੱਟ ਤਾਪਮਾਨ ਆਮ ਨਾਲੋਂ 5.4 ਡਿਗਰੀ ਅਤੇ ਚੰਡੀਗੜ੍ਹ ਦਾ 4.4 ਡਿਗਰੀ ਵੱਧ ਹੈ,ਆਈਐਮਡੀ (IMD) ਮੁਤਾਬਕ 15 ਨਵੰਬਰ ਤੱਕ ਪੰਜਾਬ ਵਿੱਚ ਮੀਂਹ ਅਤੇ ਹਿਮਾਚਲ ਵਿੱਚ ਬਰਫ਼ਬਾਰੀ ਦੀ ਕੋਈ ਸੰਭਾਵਨਾ ਨਹੀਂ ਹੈ, ਪਹਾੜਾਂ 'ਤੇ ਬਰਫਬਾਰੀ ਤੋਂ ਬਾਅਦ ਹੀ ਸੂਬੇ ਦੇ ਤਾਪਮਾਨ 'ਚ ਬਦਲਾਅ ਦੇਖਣ ਨੂੰ ਮਿਲੇਗਾ,ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, ਨਵੰਬਰ ਦਾ ਮਹੀਨਾ ਗਰਮ ਰਹਿਣ ਵਾਲਾ ਹੈ, ਅਤੇ ਤਾਪਮਾਨ ਆਮ ਨਾਲੋਂ ਵੱਧ ਰਹੇਗਾ,ਜਿੱਥੇ ਤਾਪਮਾਨ ਵਧਣ ਕਾਰਨ ਲੋਕ ਪ੍ਰੇਸ਼ਾਨ ਹਨ,ਉੱਥੇ ਹੀ ਦੂਜੇ ਪਾਸੇ ਧੂੰਏਂ ਅਤੇ ਪ੍ਰਦੂਸ਼ਿਤ ਹਵਾ ਤੋਂ ਲੋਕ ਪ੍ਰੇਸ਼ਾਨ ਹਨ,ਉੱਤਰੀ ਭਾਰਤ ਵਿੱਚ ਧੂੰਏਂ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ, ਚੰਡੀਗੜ੍ਹ ਰੈੱਡ ਜ਼ੋਨ (Chandigarh Red Zone) ਵਿੱਚ ਹੈ,ਅਤੇ ਉੱਥੇ ਔਸਤ AQI 302 ਦਰਜ ਕੀਤਾ ਗਿਆ,ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 383 ਤੱਕ ਪਹੁੰਚ ਗਿਆ।