ਚੰਡੀਗੜ੍ਹ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਸੇਵਾਵਾਂ ਮੁੜ ਸ਼ੁਰੂ ਹੋਣਗੀਆਂ
Chandigarh,02 April,2024,(Azad Soch News):- ਚੰਡੀਗੜ੍ਹ ਹਵਾਈ ਅੱਡੇ (Chandigarh Airport) ਤੋਂ ਸ਼ਾਰਜਾਹ (Sharjah) ਲਈ ਸੇਵਾਵਾਂ ਮੁੜ ਸ਼ੁਰੂ ਹੋਣਗੀਆਂ,ਚੰਡੀਗੜ੍ਹ ਤੋਂ ਸ਼ਾਰਜਾਹ ਲਈ ਏਅਰ ਇੰਡੀਆ ਐਕਸਪ੍ਰੈਸ (Air India Express) ਗਰਮੀਆਂ ਵਿੱਚ ਉਡਾਣ ਸ਼ੁਰੂ ਕਰੇਗਾ,ਮੰਗਲਵਾਰ ਅਤੇ ਵੀਰਵਾਰ ਫਲਾਈਟ ਜਾਵੇਗੀ,ਮੌਜੂਦਾ ਸਮੇਂ ਵਿੱਚ ਹਵਾਈ ਅੱਡੇ (Airport) ਤੋਂ ਹਫ਼ਤੇ ਵਿੱਚ ਸੱਤ ਦਿਨ ਦੁਬਈ ਲਈ ਸੇਵਾਵਾਂ ਹਨ,ਚੰਡੀਗੜ੍ਹ (Chandigarh) ਤੋਂ ਸ਼ਾਰਜਾਹ ਲਈ ਅੰਤਰਰਾਸ਼ਟਰੀ ਉਡਾਣਾਂ,ਜੋ ਪਿਛਲੇ ਸਾਲ ਅਕਤੂਬਰ ਵਿੱਚ ਬੰਦ ਕਰ ਦਿੱਤੀਆਂ ਗਈਆਂ ਸਨ,ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੁਆਰਾ ਜਾਰੀਸ਼ਡਿਊਲ ਅਨੁਸਾਰ ਗਰਮੀਆਂ ਵਿੱਚ ਮੁੜ ਉਡਾਣਾਂ ਸ਼ੁਰੂ ਹੋਣਗੀਆਂ,ਗਰਮੀਆਂ ਦਾ ਸਮਾਂ 1 ਅਪ੍ਰੈਲ ਤੋਂ ਲਾਗੂ ਹੋਵੇਗਾ ਅਤੇ 26 ਅਕਤੂਬਰ ਤੱਕ ਜਾਰੀ ਰਹੇਗਾ।
ਰਾਜੇਸ਼ ਰੰਜਨ ਸਹਾਏ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (Chandigarh International Airport Limited) ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਉਹ ਮੰਗਲਵਾਰ ਤੇ ਵੀਰਵਾਰ ਨੂੰ ਸ਼ਾਰਜਾਹ ਉਡਾਣ ਨੂੰ ਮੁੜ ਸ਼ੁਰੂ ਕਰ ਰਹੇ ਹਾਂ,ਹਾਲਾਂਕਿ ਫਲਾਈਟ ਇਸ ਮਹੀਨੇ ਤੋਂ ਮੁੜ ਸ਼ੁਰੂ ਹੋਣੀ ਸੀ ਪਰ ਸੰਚਾਲਨ ਕਾਰਨਾਂ ਕਰਕੇ ਉਨ੍ਹਾਂ ਨੇ ਮਈ ਤੋਂ ਇਸ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ,ਨਵੇਂ ਸ਼ਡਿਊਲ 'ਚ ਜੰਮੂ, ਧਰਮਸ਼ਾਲਾ ਅਤੇ ਦਿੱਲੀ ਲਈ ਇਹ ਉਡਾਣਾਂ ਮੰਗਲਵਾਰ 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ,ਜਿਸ ਲਈ ਏਅਰਲਾਈਨਜ਼ ਕੰਪਨੀ (Airlines Company) ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ,ਇਨ੍ਹਾਂ ਉਡਾਣਾਂ ਲਈ ਸਟਾਲ ਵੀ ਲਗਾਏ ਗਏ ਹਨ,ਇਸ ਤੋਂ ਇਲਾਵਾ ਸ਼ਾਰਜਾਹ (Sharjah) ਲਈ ਉਡਾਣਾਂ ਵੀ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।