ਚੰਡੀਗੜ੍ਹ ਪੀ.ਜੀ.ਆਈ. 'ਚ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਆਪਣੀ ਗਰਦਨ ਨੂੰ ਚਾਕੂ ਨਾਲ ਕੱਟਣ ਦੀ ਕੋਸ਼ਿਸ਼ ਕੀਤੀ

 ਚੰਡੀਗੜ੍ਹ ਪੀ.ਜੀ.ਆਈ. 'ਚ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

Chandigarh,30 April,2024,(Azad Soch News):- ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ (PGI) ਦੇ ਅੰਦਰ ਇੱਕ ਨੌਜਵਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ,ਉਸ ਨੇ ਆਪਣੀ ਗਰਦਨ ਨੂੰ ਚਾਕੂ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਹੈ,ਜਾਣਕਾਰੀ ਅਨੁਸਾਰ ਪੰਕਜ ਠਾਕੁਰ ਦਾ ਇੱਕ ਰਿਸ਼ਤੇਦਾਰ ਪਿਛਲੇ ਕਈ ਦਿਨਾਂ ਤੋਂ ਪੀਜੀਆਈ (PGI) ਵਿੱਚ ਦਾਖ਼ਲ ਹੈ,ਪੰਕਜ ਠਾਕੁਰ ਜੋ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ (Himachal Pradesh) ਦੇ ਸੋਲਨ ਦਾ ਰਹਿਣ ਵਾਲਾ ਹੈ,ਉਸਦਾ ਇੱਥੇ ਇਲਾਜ ਚੱਲ ਰਿਹਾ ਹੈ,ਪਰ ਬਿਮਾਰੀ ਤੋਂ ਉਸ ਨੂੰ ਕੋਈ ਰਾਹਤ ਨਹੀਂ ਮਿਲੀ,ਇਸ ਗੱਲ ਨੂੰ ਲੈ ਕੇ ਨੌਜਵਾਨ ਚਿੰਤਤ ਸੀ।

ਨੌਜਵਾਨ ਪਹਿਲਾਂ ਵੀ ਆਪਣੇ ਰਿਸ਼ਤੇਦਾਰ ਦੀ ਬੀਮਾਰੀ 'ਤੇ ਕਾਫੀ ਪੈਸਾ ਖਰਚ ਕਰ ਚੁੱਕਾ ਹੈ,ਫਿਰ ਵੀ ਇੱਥੇ ਦਵਾਈਆਂ 'ਤੇ ਕਾਫੀ ਖਰਚਾ ਕੀਤਾ ਜਾ ਰਿਹਾ ਹੈ,ਇਸ ਨੌਜਵਾਨ ਨੂੰ ਇਸ ਸਮੇਂ ਪੈਸਿਆਂ ਦੀ ਸਮੱਸਿਆ ਆ ਰਹੀ ਸੀ,ਹਾਲਾਂਕਿ ਅਸਲ ਕਾਰਨ ਪੁਲਿਸ ਵੱਲੋਂ ਇਸ ਨੌਜਵਾਨ ਤੋਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਹੁਣ ਤੱਕ ਪੁਲਿਸ ਇਹ ਮੰਨ ਰਹੀ ਹੈ,ਕਿ ਉਸਨੇ ਇਸ ਬਿਮਾਰੀ ਕਾਰਨ ਕਤਲ ਦੀ ਕੋਸ਼ਿਸ਼ ਕੀਤੀ ਹੈ,ਪੁਲਿਸ ਨੇ ਉਸ ਨੂੰ ਇਲਾਜ ਲਈ ਪੀ.ਜੀ.ਆਈ. (PGI) 'ਚ ਹੀ ਦਾਖਲ ਕਰਵਾ ਦਿੱਤਾ ਹੈ,ਹੁਣ ਉਸ ਦਾ ਇੱਥੇ ਇਲਾਜ ਚੱਲ ਰਿਹਾ ਹੈ,ਫਿਲਹਾਲ ਪੁਲਿਸ (Police) ਨੌਜਵਾਨ ਦੇ ਬਿਆਨ ਦਰਜ ਨਹੀਂ ਕਰ ਸਕੀ ਹੈ।

Advertisement

Latest News

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅੱਜ ਸ੍ਰੀ ਦਰਬਾਰ ਸਾਹਿਬ ਜੀ ਤੇ ਦੁਰਗਿਆਨਾ ਮੰਦਿਰ ਹੋਣਗੇ ਨਤਮਸਤਕ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅੱਜ ਸ੍ਰੀ ਦਰਬਾਰ ਸਾਹਿਬ ਜੀ ਤੇ ਦੁਰਗਿਆਨਾ ਮੰਦਿਰ ਹੋਣਗੇ ਨਤਮਸਤਕ
Amritsar, March 16, 2025,(Azad Soch News):- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ...
ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ,ਆੜੂ
ਔਰਤਾਂ ਦੀਆਂ ਫੋਟੋਆਂ ਨਾਲ ਛੇੜਛਾੜ ਕਰਨ ਅਤੇ ਸੋਸ਼ਲ ਮੀਡੀਆ ’ਤੇ ਬਲੈਕਮੇਲ ਕਰਨ ਦੇ ਦੋਸ਼ ’ਚ ਦਿੱਲੀ ’ਚ ਗ੍ਰਿਫਤਾਰ ਕੀਤਾ ਗਿਆ 
ਲਾਲ ਚੰਦ ਕਟਾਰੂਚੱਕ ਵੱਲੋਂ ਲੋਕਾਂ ਨੂੰ 31 ਮਾਰਚ ਤੱਕ ਆਪਣੀ E-KYC ਕਰਵਾਉਣ ਦੀ ਅਪੀਲ
Infinix Note 50x 5G ਫੋਨ 27 ਮਾਰਚ ਨੂੰ 5100mAh ਬੈਟਰੀ, ਡਾਇਮੈਨਸਿਟੀ 7300 ਚਿੱਪ ਨਾਲ ਲਾਂਚ ਹੋਵੇਗਾ, ਜਾਣੋ ਖਾਸ ਫੀਚਰਸ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 16-03-2025 ਅੰਗ 601
ਵਿਧਾਇਕ ਰਮਨ ਅਰੋੜਾ ਨੇ ਸਿਹਤਮੰਦ ਜੀਵਨਸ਼ੈਲੀ ਤੇ ਰਿਵਾਇਤੀ ਖਾਣੇ ਦੀ ਮਹੱਤਤਾ ’ਤੇ ਦਿੱਤਾ ਜ਼ੋਰ