ਆਮ ਆਦਮੀ ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਡੀਪੀ ਬਦਲੋ ਮੁਹਿੰਮ ਸ਼ੁਰੂ

New Delhi,26 March,2024,(Azad Soch News):- ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦੇ ਸਮਰਥਨ ਵਿੱਚ ਸੋਮਵਾਰ ਤੋਂ ਇੰਟਰਨੈਟ ਮੀਡੀਆ ‘ਤੇ ਡੀਪੀ ਚੇਂਜ ਮੁਹਿੰਮ (DP Change Campaign) ਸ਼ੁਰੂ ਕੀਤੀ,ਆਮ ਆਦਮੀ ਪਾਰਟੀ ਦੇ ਸਾਰੇ ਆਗੂ ਤੇ ਵਰਕਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਡੀ.ਪੀ. ਪਾਰਟੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਾਨਾਸ਼ਾਹੀ ਵਿਰੁੱਧ ਇਸ ਲੜਾਈ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਲਈ indiawithkejriwal.com ਤੋਂ ਫੋਟੋ ਡਾਊਨਲੋਡ ਕਰਕੇ ਆਪਣੀ ਡੀ.ਪੀ. ਬਦਲੋ ਅਤੇ ਆਪ ਦੀ ਮੁਹਿੰਮ ਦਾ ਹਿੱਸਾ ਬਣੋ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ‘ਤੇ ਵੱਡੀ ਜ਼ਿੰਮੇਵਾਰੀ ਆ ਗਈ ਹੈ,ਇਸ ਸਬੰਧੀ ‘ਆਪ’ ਆਗੂ ਤੇ ਕੈਬਨਿਟ ਮੰਤਰੀ ਆਤਿਸ਼ੀ ਨੇ ਵੀ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਕੇਜਰੀਵਾਲ ਦਾ ਸਮਰਥਨ ਕਰਦੇ ਹਨ, ਉਹ ਆਪਣੀ ਡੀਪੀ (DP) ਬਦਲ ਲੈਣ,ਉਨ੍ਹਾਂ ਕਿਹਾ ਕਿ ਉਹ ‘ਮੋਦੀ ਜੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ’ ਵਾਲੇ ਲੋਗੋ ਵਾਲੀ ਡੀਪੀ ਲਗਾਉਣ।
Latest News
.jpeg)