AAP ਨੇਤਾ ਆਤਿਸ਼ੀ ਨੂੰ ਅੱਜ ਦਿੱਲੀ ਦੇ LNJP ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ
By Azad Soch
On

Delhi,27 Jun,2024,(Azad Soch News):- ਦਿੱਲੀ ਸਰਕਾਰ ਦੀ ਮੰਤਰੀ ਅਤੇ AAP ਨੇਤਾ ਆਤਿਸ਼ੀ ਨੂੰ ਅੱਜ (ਵੀਰਵਾਰ, 27 ਜੂਨ) ਦਿੱਲੀ ਦੇ LNJP ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ,ਦਿੱਲੀ ਦੇ ਪਾਣੀ ਦੇ ਸੰਕਟ ਅਤੇ ਹਰਿਆਣਾ ਤੋਂ ਪਾਣੀ ਦੀ ਸਪਲਾਈ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦੌਰਾਨ ਆਤਿਸ਼ੀ ਦੀ ਸਿਹਤ ਵਿਗੜਨ ਤੋਂ ਬਾਅਦ 25 ਜੂਨ ਦੀ ਦੇਰ ਰਾਤ ਨੂੰ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ,ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ,ਉਸਦਾ ਸ਼ੂਗਰ ਲੈਵਲ 36 ਮਿਲੀਗ੍ਰਾਮ/ਡੀ.ਐਲ. ਸੀ. ਉਨ੍ਹਾਂ ਨੂੰ ਆਈਸੀਯੂ (ICU) ਵਿੱਚ ਦਾਖ਼ਲ ਕਰਵਾਇਆ ਗਿਆ ਸੀ,ਆਮ ਆਦਮੀ ਪਾਰਟੀ (Aam Aadmi Party) ਦਾ ਕਹਿਣਾ ਹੈ ਕਿ ਦਿੱਲੀ ਵਿੱਚ ਪਾਣੀ ਦੀ ਕਿੱਲਤ ਜਾਰੀ ਹੈ,ਦਿੱਲੀ ਦੇ 28 ਲੱਖ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ,ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ ਹਰਿਆਣਾ ਸਰਕਾਰ (Haryana Govt) ਦਿੱਲੀ (Delhi) ਨੂੰ ਪੂਰਾ ਪਾਣੀ ਨਹੀਂ ਦੇ ਰਹੀ।
Latest News

15 Mar 2025 19:49:08
ਜਲੰਧਰ, 15 ਮਾਰਚ : ਵਿਧਾਇਕ ਰਮਨ ਅਰੋੜਾ ਨੇ ਸ਼ਨੀਵਾਰ ਨੂੰ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ...