ਸੰਘਣੀ ਧੁੰਦ ਦੀ ਲਪੇਟ 'ਚ ਰਾਜਧਾਨੀ ਦਿੱਲੀ,ਫਲਾਈਟਾਂ ਪ੍ਰਭਾਵਿਤ

New Delhi,13,NOV,2024,(Azad Soch News):- ਦਿੱਲੀ ਵਿੱਚ ਖ਼ਰਾਬ ਮੌਸਮ ਕਾਰਨ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਕਈ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ, ਅੱਜ ਬੁੱਧਵਾਰ ਸਵੇਰੇ ਦਿੱਲੀ ਹਵਾਈ ਅੱਡੇ (Delhi Airport) ਤੋਂ ਕੁੱਲ 7 ਜਹਾਜ਼ਾਂ ਨੂੰ ਮੋੜ ਦਿੱਤਾ ਗਿਆ ਹੈ, ਇਨ੍ਹਾਂ ਵਿੱਚੋਂ ਛੇ ਉਡਾਣਾਂ ਨੂੰ ਜੈਪੁਰ ਵੱਲ ਅਤੇ ਇੱਕ ਨੂੰ ਲਖਨਊ ਵੱਲ ਮੋੜ ਦਿੱਤਾ ਗਿਆ ਹੈ,ਭਾਰਤੀ ਮੌਸਮ ਵਿਭਾਗ (ਆਈਐਮਡੀ) (IMD) ਨੇ ਕਿਹਾ ਕਿ ਦਿੱਲੀ ਵਿੱਚ ਸਵੇਰੇ 5.30 ਵਜੇ ਤੋਂ ਦਿੱਲੀ ਹਵਾਈ ਅੱਡੇ ਦੇ ਆਲੇ-ਦੁਆਲੇ ਬਹੁਤ ਸੰਘਣੀ ਧੁੰਦ (Thick Fog) ਪੈਣੀ ਸ਼ੁਰੂ ਹੋ ਗਈ ਸੀ,ਸਵੇਰੇ 8:30 ਵਜੇ ਦਿੱਲੀ ਹਵਾਈ ਅੱਡੇ (Delhi Airport) 'ਤੇ ਸਭ ਤੋਂ ਘੱਟ ਵਿਜ਼ੀਬਿਲਟੀ ਸੀ, ਦਿੱਲੀ ਹਵਾਈ ਅੱਡੇ 'ਤੇ ਵਿਜ਼ੀਬਿਲਟੀ 0 ਮੀਟਰ ਸੀ,ਦਿੱਲੀ ਹਵਾਈ ਅੱਡੇ ਦੇ ਅਧਿਕਾਰੀ ਮੁਤਾਬਕ ਵਿਜ਼ੀਬਿਲਟੀ (Visibility) ਘੱਟ ਹੋਣ ਕਾਰਨ ਕੁਝ ਉਡਾਣਾਂ ਦੇ ਰੂਟ ਬਦਲੇ ਗਏ, ਦਿੱਲੀ ਏਅਰਪੋਰਟ (Delhi Airport) 'ਤੇ ਫਿਲਹਾਲ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ 7 ਫਲਾਈਟਾਂ ਦੇ ਰੂਟ ਡਾਇਵਰਟ ਕਰਨੇ ਪਏ ਹਨ।
Related Posts
Latest News
