ਦਿੱਲੀ ਆਬਕਾਰੀ ਘੁਟਾਲੇ ਮਾਮਲੇ 'ਚ ਈਡੀ ਨੇ ਪਾਰਟੀ ਨੇਤਾ ਦੁਰਗੇਸ਼ ਪਾਠਕ ਨੂੰ ਸੰਮਨ ਭੇਜਿਆ

New Delhi,08 April,2024,(Azad Soch News):- ਦਿੱਲੀ ਆਬਕਾਰੀ ਘੁਟਾਲੇ ਮਾਮਲੇ (Delhi Excise Scam Case) 'ਚ ਈਡੀ (ED) ਨੇ ਪਾਰਟੀ ਨੇਤਾ ਦੁਰਗੇਸ਼ ਪਾਠਕ ਨੂੰ ਸੰਮਨ ਭੇਜਿਆ,ਇਸ ਤੋਂ ਬਾਅਦ ਪਾਠਕ ਈਡੀ ਦਫ਼ਤਰ ਪਹੁੰਚੇ ਹਨ,ਈਡੀ (ED) ਨੇ ਉਨ੍ਹਾਂ ਨੂੰ ਅੱਜ ਦੁਪਹਿਰ 2 ਵਜੇ ਪੁੱਛਗਿੱਛ ਲਈ ਬੁਲਾਇਆ ਸੀ,ਉੱਧਰ,ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪਾਰਟੀ ਮੈਂਬਰਾਂ 'ਚ ਕਾਫੀ ਨਾਰਾਜ਼ਗੀ ਹੈ,ਪਾਰਟੀ ਨੇਤਾ ਲਗਾਤਾਰ ਈਡੀ (ED) ਦੀ ਕਾਰਵਾਈ 'ਤੇ ਸਵਾਲ ਚੁੱਕ ਰਹੇ ਹਨ। ਪਾਰਟੀ ਦਾ ਦੋਸ਼ ਹੈ ਕਿ ਈਡੀ ਭਾਜਪਾ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੀ ਹੈ। ਈਡੀ ਦਾ ਉਦੇਸ਼ ਅਰਵਿੰਦ ਕੇਜਰੀਵਾਲ ਦੇ ਅਕਸ ਨੂੰ ਖਰਾਬ ਕਰਨਾ ਅਤੇ ਪਾਰਟੀ ਨੂੰ ਕਿਸੇ ਵੀ ਕੀਮਤ 'ਤੇ ਦਿੱਲੀ ਦੀ ਸੱਤਾ ਤੋਂ ਬਾਹਰ ਕਰਨਾ ਹੈ,ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਸਮੇਤ ਪਾਰਟੀ ਦੇ ਕਈ ਨੇਤਾ ਕਥਿਤ ਸ਼ਰਾਬ ਘੁਟਾਲੇ ਮਾਮਲੇ ‘ਚ ਈਡੀ ਦੇ ਨਿਸ਼ਾਨੇ ‘ਤੇ ਹਨ,ਹੁਣ ਇੱਕ ਹੋਰ ਆਗੂ ਇਸ ਮਾਮਲੇ ਵਿੱਚ ਫੱਸਦੇ ਨਜ਼ਰ ਆ ਰਿਹਾ ਹੈ,ਸ਼ਰਾਬ ਘੁਟਾਲੇ ਦੇ ਮਾਮਲੇ ‘ਚ ਈਡੀ ਨੇ ਦੁਰਗੇਸ਼ ਪਾਠਕ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ,ਪਾਠਕ ਦੁਪਹਿਰ 2 ਵਜੇ ਈਡੀ ਦਫ਼ਤਰ ਪੁੱਜੇ।
Latest News
.jpeg)