ਦਿੱਲੀ-ਐੱਨਸੀਆਰ ਤੋਂ ਲੈ ਕੇ ਪੂਰਾ ਉੱਤਰੀ ਭਾਰਤ ਸੰਘਣੀ ਧੁੰਦ ਦੀ ਲਪੇਟ 'ਚ
New Delhi,11 JAN,2025,(Azad Soch News):- ਦਿੱਲੀ-ਐੱਨਸੀਆਰ ਤੋਂ ਲੈ ਕੇ ਪੂਰਾ ਉੱਤਰੀ ਭਾਰਤ ਸੰਘਣੀ ਧੁੰਦ (Thick Fog) ਦੀ ਲਪੇਟ 'ਚ ਹੈ,ਮੌਸਮ ਵਿਭਾਗ (Department of Meteorology) ਨੇ ਕਿਹਾ ਹੈ ਕਿ ਧੁੰਦ ਦੀ ਸਥਿਤੀ ਫਿਲਹਾਲ ਜਾਰੀ ਰਹੇਗੀ,ਇਸ ਦੇ ਲਈ ਸ਼ਨੀਵਾਰ ਨੂੰ ਦਿੱਲੀ-ਐਨਸੀਆਰ ਵਿੱਚ ਯੈਲੋ ਅਲਰਟ (Yellow Alert) ਜਾਰੀ ਕੀਤਾ ਗਿਆ ਹੈ,ਧੁੰਦ ਕਾਰਨ ਆਵਾਜਾਈ ਦੇ ਸਾਧਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ,ਵਾਹਨਾਂ ਦੀ ਰਫ਼ਤਾਰ ਰੁਕ ਗਈ ਹੈ।
ਇਸ ਦੇ ਨਾਲ ਹੀ ਰੇਲ ਅਤੇ ਹਵਾਈ ਯਾਤਰਾ ਵੀ ਪ੍ਰਭਾਵਿਤ ਹੋਈ ਹੈ,ਧੁੰਦ ਕਾਰਨ ਲੰਬੀ ਦੂਰੀ ਦੀਆਂ ਟਰੇਨਾਂ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਾਰਨ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਮੌਸਮ ਵਿਭਾਗ (Department of Meteorology) ਨੇ ਹੋਰ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ,12 ਅਤੇ 13 ਜਨਵਰੀ ਨੂੰ ਰਾਤ ਅਤੇ ਸਵੇਰ ਦੇ ਸਮੇਂ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ-ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ 15 ਜਨਵਰੀ ਤੱਕ ਧੁੰਦ ਛਾਈ ਰਹੇਗੀ,ਪੂਰਬੀ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ 12 ਅਤੇ 13 ਜਨਵਰੀ ਨੂੰ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 14 ਅਤੇ 15 ਜਨਵਰੀ ਨੂੰ ਰਾਤ ਅਤੇ ਸਵੇਰ ਦੇ ਸਮੇਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ,ਸ਼ਨੀਵਾਰ ਅਤੇ ਐਤਵਾਰ ਨੂੰ ਪੱਛਮੀ ਰਾਜਸਥਾਨ, ਸ਼ਨੀਵਾਰ ਨੂੰ ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, 11 ਤੋਂ 13 ਜਨਵਰੀ ਦੌਰਾਨ ਉਪ-ਹਿਮਾਲੀਅਨ ਪੱਛਮੀ ਬੰਗਾਲ ਸਿੱਕਮ, 12 ਜਨਵਰੀ ਨੂੰ ਬਿਹਾਰ, ਅਸਮ ਅਤੇ ਮੇਘਾਲਿਆ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।