ਸਿੱਖ ਯੋਧੇ ਹਰੀ ਸਿੰਘ ਨਲੂਆ ਉਤੇ ਬਣੇਗੀ ਬਾਲੀਵੁੱਡ ਫਿਲਮ
By Azad Soch
On

New Mumbai, 06,APRIL, 2025,(Azad Soch News):- ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ 'ਕੇਸਰੀ 3' ਦਾ ਐਲਾਨ ਕੀਤਾ ਹੈ, ਜਿਸ ਵਿੱਚ ਮੁੱਖ ਪਾਤਰ ਕੌਣ ਹੋਵੇਗਾ, ਇਸ ਦਾ ਵੀ ਅਦਾਕਾਰ ਨੇ ਖੁਲਾਸਾ ਕੀਤਾ ਹੈ। ਜੀ ਹਾਂ...ਵੀਰਵਾਰ ਨੂੰ ਦਿੱਲੀ ਵਿੱਚ 'ਕੇਸਰੀ 2' ਦੇ ਟ੍ਰੇਲਰ ਲਾਂਚ ਦੌਰਾਨ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਨੇ ਸਾਂਝਾ ਕੀਤਾ ਕਿ ਉਹਨਾਂ ਦੀ ਅਗਲੀ ਫਿਲਮ ਹਰੀ ਸਿੰਘ ਨਲੂਆ (Hari Singh Nalwa) ਬਾਰੇ ਹੋਵੇਗੀ, ਜੋ ਸਿੱਖ ਸਾਮਰਾਜ ਦੀ ਫੌਜ, ਸਿੱਖ ਖਾਲਸਾ ਫੌਜ ਦੇ ਪਹਿਲੇ ਕਮਾਂਡਰ-ਇਨ-ਚੀਫ਼ ਸਨ।ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਦੀ ਫੌਜ ਵਿੱਚ ਇੱਕ ਸਿੱਖ ਕਮਾਂਡਰ ਸਨ। ਉਹਨਾਂ ਨੇ ਕਸ਼ਮੀਰ, ਹਜ਼ਾਰਾ ਅਤੇ ਪੇਸ਼ਾਵਰ ਦੇ ਗਵਰਨਰ ਵਜੋਂ ਸੇਵਾ ਨਿਭਾਈ ਅਤੇ ਅਫਗਾਨਾਂ ਵਿਰੁੱਧ ਆਪਣੀਆਂ ਜਿੱਤਾਂ ਲਈ ਪ੍ਰਸਿੱਧੀ ਪ੍ਰਾਪਤ ਕੀਤੀ।
Related Posts
Latest News

29 Jul 2025 19:33:35
ਜਲੰਧਰ, 29 ਜੁਲਾਈ : ਪੰਜਾਬ ਸਰਕਾਰ ਵੱਲੋਂ ਅਪਰਾਧੀ ਤੱਤਾਂ ְ’ਤੇ ਨਕੇਲ ਕੱਸਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ, ਕਮਿਸ਼ਨਰੇਟ...