ਲੋਕ ਗਾਇਕ ਹਰਭਜਨ ਮਾਨ ਵੀ ਕੈਨੇਡੀਅਨ ਖਿੱਤੇ ਵਿੱਚ ਅਪਣੀ ਲਾਜਵਾਬ ਅਤੇ ਮਿਆਰੀ ਗਾਇਕੀ ਦੀਆਂ ਧੂੰਮਾਂ ਪਾਉਣ ਲਈ ਤਿਆਰ
By Azad Soch
On

Patiala,27 JAN,2025,(Azad Soch News):- ਲੋਕ ਗਾਇਕ ਹਰਭਜਨ ਮਾਨ ਵੀ ਕੈਨੇਡੀਅਨ ਖਿੱਤੇ ਵਿੱਚ ਅਪਣੀ ਲਾਜਵਾਬ ਅਤੇ ਮਿਆਰੀ ਗਾਇਕੀ ਦੀਆਂ ਧੂੰਮਾਂ ਪਾਉਣ ਲਈ ਤਿਆਰ ਹਨ, ਜਿੰਨ੍ਹਾਂ ਵੱਲੋਂ ਜਲਦ ਆਰੰਭੇ ਜਾਣ ਵਾਲੇ ਇਸ ਟੂਰ ਦੀ ਮੁਕੰਮਲ ਰੂਪ ਰੇਖਾ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਉੱਥੋ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਫ਼ੀ ਵੱਡੇ ਪੱਧਰ ਉਪਰ ਆਯੋਜਿਤ ਕੀਤੇ ਜਾ ਰਹੇ ਹਨ,'ਦਿ ਸਤਰੰਗੀ ਪੀਂਘ' ਦੇ ਟਾਈਟਲ ਅਧੀਨ ਜੂਨ ਅਤੇ ਜੂਲਾਈ 2025 ਵਿੱਚ ਆਯੋਜਿਤ ਕੀਤੇ ਜਾ ਰਹੇ ਇੰਨ੍ਹਾਂ ਸ਼ੋਅਜ਼ ਦੀ ਸ਼ੁਰੂਆਤ 31 ਮਈ ਨੂੰ ਟੋਰਾਂਟੋ ਦੇ ਮਹਾਨ ਕੈਨੇਡੀਅਨ ਥੀਏਟਰ ਤੋਂ ਹੋਵੇਗੀ, ਜਿਸ ਉਪਰੰਤ ਐਤਵਾਰ, 15 ਜੂਨ 2025 ਐਡਮੰਟਨ (ਏਬੀ ਐਡਵੈਂਟਿਸਟ ਚਰਚ), ਸ਼ਨੀਵਾਰ, 21 ਜੂਨ 2025 ਵਿਨੀਪੈਗ, (ਐਮ.ਬੀ ਸ਼ਤਾਬਦੀ ਸਮਾਰੋਹ ਹਾਲ), ਐਤਵਾਰ, 13 ਜੁਲਾਈ 2025 ਕੇਲੋਨਾ, ਬੀਸੀ. (ਕੇਲੋਨਾ ਕਮਿਊਨਿਟੀ ਥੀਏਟਰ) ਆਦਿ ਵਿਖੇ ਵੀ ਵਿਸ਼ਾਲ ਕੰਸਰਟਸ ਦਾ ਆਯੋਜਨ ਹੋਵੇਗਾ, ਜਿਸ ਸੰਬੰਧਤ ਤਿਆਰੀਆਂ ਨੂੰ ਅੰਜ਼ਾਮ ਦੇਣ ਦੀ ਕਵਾਇਦ ਤਮਾਮ ਪ੍ਰਬੰਧਕਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
Latest News

12 May 2025 09:46:43
Bangladesh,12,MAY,2025,(Azad Soch News):- ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ (Awami League) ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ,ਇਹ...